ਭਾਰਤ ਦੇ 24 ਹਵਾਈ ਅੱਡੇ 15 ਮਈ ਤੱਕ ਨਾਗਰਿਕ ਉਡਾਣਾਂ ਲਈ ਬੰਦ

ਨਵੀਂ ਦਿੱਲੀ, 10 ਮਈ – ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ, ਦੇਸ਼ ਦੇ 24 ਹਵਾਈ ਅੱਡਿਆਂ ਨੂੰ 15 ਮਈ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿੱਚ ਸ਼੍ਰੀਨਗਰ ਅਤੇ ਚੰਡੀਗੜ੍ਹ ਹਵਾਈ ਅੱਡੇ ਵੀ ਸ਼ਾਮਲ ਹਨ। ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ ਇਨ੍ਹਾਂ ਹਵਾਈ ਅੱਡਿਆਂ ਤੋਂ ਕੋਈ ਵੀ ਨਾਗਰਿਕ ਉਡਾਣਾਂ ਨਹੀਂ ਹੋਣਗੀਆਂ। ਪਹਿਲਾਂ ਇਨ੍ਹਾਂ ਹਵਾਈ ਅੱਡਿਆਂ ਨੂੰ 10 ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ, ਏਅਰਲਾਈਨ ਨੇ ਕਿਹਾ ਕਿ ਹਵਾਈ ਅੱਡੇ ਦੇ ਅਸਥਾਈ ਬੰਦ ਹੋਣ ਕਾਰਨ ਉਡਾਣਾਂ 15 ਮਈ ਤੱਕ ਰੱਦ ਰਹਿਣਗੀਆਂ।

ਇਹ ਹਵਾਈ ਅੱਡੇ ਬੰਦ ਰਹਿਣਗੇਸੂਤਰਾਂ ਅਨੁਸਾਰ 15 ਮਈ ਨੂੰ ਸਵੇਰੇ 5:29 ਵਜੇ ਤੱਕ 24 ਹਵਾਈ ਅੱਡਿਆਂ ‘ਤੇ ਉਡਾਣਾਂ ਮੁਅੱਤਲ ਰਹਿਣਗੀਆਂ। ਇਨ੍ਹਾਂ 24 ਹਵਾਈ ਅੱਡਿਆਂ ‘ਚ ਚੰਡੀਗੜ੍ਹ, ਸ੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਧਰਮਸ਼ਾਲਾ, ਬਠਿੰਡਾ, ਜੈਸਲਮੇਰ, ਜੋਧਪੁਰ, ਲੇਹ, ਪਠਾਨਕੋਟ, ਜੰਮੂ, ਬੀਕਾਨੇਰ, ਭੁਜਪੁਰ, ਸ੍ਰੀਨਗਰ, ਅੰਮ੍ਰਿਤਸਰ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਧਰਮਸ਼ਾਲਾ, ਬਠਿੰਡਾ, ਜੈਸਲਮੇਰ, ਜੋਧਪੁਰ, ਲੇਹ, ਪਠਾਨਕੋਟ, ਜੰਮੂ ਅਤੇ ਜੰਮੂ ਸ਼ਾਮਲ ਹਨ।

ਸਾਂਝਾ ਕਰੋ

ਪੜ੍ਹੋ