ਬਠਿੰਡਾ ਦੇ ਪਿੰਡਾਂ ’ਚ ਡਿੱਗੇ ਮਿਜ਼ਾਈਲਾਂ ਤੇ ਡਰੋਨਾਂ ਦੇ ਟੁਕੜੇ

ਬਠਿੰਡਾ, 10 ਮਈ – ਵੀਰਵਾਰ ਰਾਤ ਪਾਕਿਸਤਾਨ ਵੱਲੋਂ ਚਲਾਈਆਂ ਮਿਜ਼ਾਈਲਾਂ ਦੇ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਬੀੜ ਤਲਾਬ ਬਸਤੀ ਨੰਬਰ-4, ਬੱਲੂਆਣਾ, ਬੁਰਜ ਮਹਿਮਾ, ਗਹਿਰੀ ਭਾਗੀ ਅਤੇ ਤੁੰਗਵਾਲੀ ਵਿਖੇ ਵੀ ਧਮਾਕੇ ਹੋਏ ਪ੍ਰੰਤੂ ਹਵਾ ਵਿੱਚ ਹੀ ਡਿਫਿਊਜ਼ ਕੀਤੀਆਂ ਇਹ ਮਿਜ਼ਾਈਲਾਂ, ਡਰੋਨ ਅਤੇ ਉਨ੍ਹਾਂ ਦੇ ਟੁਕੜੇ ਜ਼ਰੂਰ ਖੇਤਾਂ ਵਿੱਚ ਡਿੱਗੇ। ਵੱਖ ਵੱਖ ਥਾਵਾਂ ’ਤੇ ਡੀ ਐਸ ਪੀ ਅਤੇ ਐਸ ਪੀ ਰੈਂਕ ਦੇ ਅਧਿਕਾਰੀ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਡਿਫਿਊਜ਼ ਹੋਈਆਂ ਡਿੱਗੀਆਂ ਮਿਜ਼ਾਈਲਾਂ ਅਤੇ ਉਨ੍ਹਾਂ ਦੇ ਟੁਕੜਿਆਂ ਨੂੰ ਫੌਜੀ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਕਬਜ਼ੇ ਵਿੱਚ ਲਿਆ ਗਿਆ।ਰਾਤ ਕਰੀਬ 11 ਵਜੇ ਬਸਤੀ ਨੰਬਰ ਚਾਰ ਬੀੜ ਤਲਾਬ ਵਿਖੇ ਵੱਡਾ ਬਲਾਸਟ ਹੋਇਆ, ਜਿਸ ਕਰਕੇ ਕਰੀਬ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਦਹਿਸ਼ਤ ਬਣਦੀ ਹੋਈ ਨਜ਼ਰ ਆਈ ਅਤੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ, ਕਿਉਕਿ ਦਰਵਜੇ ਅਤੇ ਖਿੜਕੀਆਂ ਵੀ ਕੰਬ ਗਈਆਂ।ਮਿਜ਼ਾਈਲ ਦਾ ਵੱਡਾ ਟੁਕੜਾ ਦੇਖਿਆ ਗਿਆ।

ਇਸੇ ਤਰ੍ਹਾਂ ਪਿੰਡ ਤੁੰਗਵਾਲੀ ਵਿਖੇ ਵੀ ਵੱਡਾ ਬਲਾਸਟ ਹੋਇਆ ਅਤੇ ਮਿਜ਼ਾਈਲ ਦਾ ਵੱਡਾ ਟੁਕੜਾ ਇੱਕ ਘਰ ਵਿੱਚ ਡਿੱਗਿਆ ਜਿਸ ਕਰਕੇ ਘਰ ਦੀਆਂ ਖਿੜਕੀਆਂ, ਸ਼ੀਸ਼ੇ, ਦਰਵਾਜ਼ੇ ਟੁੱਟ ਗਏ ਅਤੇ ਟਰਾਲੀ ਵਿੱਚ ਵੀ ਸ਼ਰਲੇ ਆਰ ਪਾਰ ਨਿਕਲ ਕੇ ਵੱਡੇ ਮਘੋਰੇ ਹੋ ਗਏ। ਘਰ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ।ਇਸੇ ਤਰ੍ਹਾਂ ਪਿੰਡ ਗਹਿਰੀ ਭਾਗੀ ਦੇ ਸਰਪੰਚ ਜੋਗਿੰਦਰ ਸਿੰਘ ਦੇ ਖੇਤ ਵਿੱਚ ਵੀ ਮਿਜ਼ਾਈਲ ਦਾ ਵੱਡਾ ਟੁਕੜਾ ਡਿੱਗਿਆ। ਬੱਲੂਆਣਾ ਵਿਖੇ ਵੀ ਇਸੇ ਤਰ੍ਹਾਂ ਮਿਜ਼ਾਈਲ ਦਾ ਟੁਕੜਾ ਡਿਗ ਗਿਆ।

ਬੁਰਜ ਮਹਿਮਾ ਵਿੱਚ ਵੀ ਕਈ ਟੁਕੜੇ ਡਿੱਗੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੱਥਾਂ ਵਿੱਚ ਵੀ ਫੜ ਕੇ ਦੇਖਿਆ। ਪੁਲਸ ਪ੍ਰਸ਼ਾਸਨ ਨੇ ਮੌਕੇ ’ਤੇ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਲੋਕਾਂ ਨੂੰ ਵਰਜਿਆ ਤੇ ਕਿਹਾ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਵਸਤੂ ਡਿੱਗਦੀ ਹੈ ਤਾਂ ਉਸ ਦੇ ਨੇੜੇ ਨਾ ਜਾਓ। ਭਾਰਤੀ ਸੈਨਿਕਾਂ ਨੇ ਆਪਣੀ ਬਹਾਦਰੀ ਨਾਲ ਉਨਾਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਡਿਸਫਿਊਜ਼ ਕਰ ਦਿੱਤਾ, ਜਿਸ ਕਰਕੇ ਭਾਰਤ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਰੋਡਵੇਜ਼ ਨੇ ਪੰਜਾਬ ਦੇ ਇਨ੍ਹਾਂ ਰੂਟਾਂ

ਨਵੀਂ ਦਿੱਲੀ, 10 ਮਈ – ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ...