ਈਟੀ-ਯੂਜੀ ਮੁਲਤਵੀ ਹੋਣ ਦੀ ਸੰਭਾਵਨਾ, ਨਵੀਆਂ ਤਰੀਕਾਂ ਦਾ ਐਲਾਨ ਛੇਤੀ

ਨਵੀਂ ਦਿੱਲੀ, 7 ਮਈ – ਸੀਯੂਈਟੀ-ਯੂਜੀ ਦੀ ਅੱਠ ਮਈ ਨੂੰ ਸ਼ੁਰੂ ਹੋਣ ਵਾਲੀ ਪ੍ਰੀਖਿਆ ਮੁਲਤਵੀ ਹੋ ਸਕਦੀ ਹੈ। ਨਵੀਆਂ ਤਰੀਕਾਂ ਦਾ ਐਲਾਨ ਛੇਤੀ ਹੋਣ ਦੀ ਸੰਭਾਵਨਾ ਹੈ। ਇਹ ਦਾਖ਼ਲਾ ਪ੍ਰੀਖਿਆ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਏਜੰਸੀ ਨੇ ਹੁਣ ਤੱਕ ਵਿਸ਼ਾਵਾਰ ਡੇਟਸ਼ੀਟ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ, ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਕਰਵਾਉਣ ਦਾ ਕੰਮ ਹਾਲ ਹੀ ਵਿਚ ਪੂਰਾ ਕੀਤਾ ਹੈ, ਜਿਹੜਾ ਪਿਛਲੇ ਸਾਲ ਜਾਂਚ ਦੇ ਦਾਇਰੇ ਵਿਚ ਸੀ ਅਤੇ ਪ੍ਰੀਖਿਆ ਦੀ ਨਿਰਪੱਖਤਾ ਨੂੰ ਲੈ ਕੇ ਸਵਾਲ ਉੱਠੇ ਸਨ।

ਇਕ ਸੂਤਰ ਨੇ ਦੱਸਿਆ, ਪ੍ਰੀਖਿਆ ਮੁਲਤਵੀ ਹੋਣ ਦੀ ਸੰਭਾਵਨਾ ਹੈ ਅਤੇ ਨਵੀਆਂ ਤਰੀਕਾਂ ਦਾ ਛੇਤੀ ਐਲਾਨ ਕੀਤਾ ਜਾਵੇਗਾ। ਦੇਸ਼ ਭਰ ਵਿਚ ਗ੍ਰੈਜੂਏਸ਼ਨ ਪਾਠਕ੍ਰਮਾਂ ਵਿਚ ਦਾਖ਼ਲੇ ਲਈ ਸੀਯੂਈਟੀ-ਯੂਜੀ ਵਿਚ ਇਸ ਸਾਲ ਰਿਕਾਰਡ 13.5 ਲੱਖ ਬਿਨੈ ਆਏ ਹਨ। ਪਿਛਲੇ ਸਾਲ ਤੋਂ ਪ੍ਰੀਖਿਆ ਦੇ ਤਰੀਕੇ ਵਿਚ ਬਦਲਾਅ ਕਰਦੇ ਹੋਏ ਪ੍ਰੀਖਿਆ ਸਿਰਫ਼ ਕੰਪਿਊਟਰ-ਬੇਸਡ ਟੈਸਟ (ਸੀਬੀਟੀ) ਮੋਡ ਵਿਚ ਕਰਵਾਈ ਜਾਵੇਗੀ।

ਸਾਂਝਾ ਕਰੋ

ਪੜ੍ਹੋ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ

*ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ – ਮੰਡੀਆਂ ਵਿੱਚ...