
ਚੰਡੀਗੜ੍ਹ, 30 ਅਪ੍ਰੈਲ – ਸਾਲ 2025 ਦੇ ਮੁੱਢਲੇ ਪੜਾਅ ਅਧੀਨ ਭਾਰੀ ਵਪਾਰਕ ਮੰਦਹਾਲੀ ਦਾ ਸ਼ਿਕਾਰ ਹੋਏ ਪੰਜਾਬੀ ਸਿਨੇਮਾਂ ਲਈ ਆਸ ਦੀ ਇਕ ਨਵੀਂ ਕਿਰਨ ਬਣ ਸਾਹਮਣੇ ਆਉਣ ਜਾ ਰਹੀ ਹੈ। ਪੰਜਾਬੀ ਫ਼ਿਲਮ ‘ਗੁਰੂ ਨਾਨਕ ਜਹਾਜ਼’, ਜੋ ਪ੍ਰੀ ਬੰਪਰ ਰਿਲੀਜ਼ ਹੁੰਗਾਰੇ ਵੱਲ ਵਧ ਰਹੀ ਹੈ, ਜਿਸ ਦੀ ਰਿਲੀਜ਼ ਲਈ ਵੱਡੀ ਪੱਧਰ ਉੱਪਰ ਗਲੋਬਲੀ ਸਿਨੇਮਾਂ ਘਰਾਂ ਨੇ ਦਿਲਚਸਪੀ ਵਿਖਾਈ ਹੈ।
ਭਾਰਤ ਤੋਂ ਇਲਾਵਾ ਦੁਨੀਆ ਭਰ ਵਿੱਚ ਮਿਲ ਰਿਹਾ ਰਿਸਪਾਂਸ
‘ਵਿਹਲੀ ਜੰਤਾ ਫ਼ਿਲਮਜ ਵੱਲੋ ਬੇਹਤਰੀਣ ਸਿਰਜਨਾਂਤਮਕ ਸਾਂਚੇ ਅਧੀਨ ਬਣਾਈ ਗਈ ਉਕਤ ਫ਼ਿਲਮ ਨੂੰ ਭਾਰਤ ਤੋਂ ਇਲਾਵਾ ਦੁਨੀਆਂ ਦੇ ਕਈ ਮੁਲਕਾਂ ਵਿਚ ਵੱਡਾ ਟਿਕਟ ਖਿੜਕੀ ਰਿਸਪਾਂਸ ਮਿਲਣ ਦੀ ਸੰਭਾਵਨਾਂ ਪ੍ਰਬਲ ਹੁੰਦੀ ਜਾ ਰਹੀ ਹੈ, ਜਿਸ ਸਬੰਧਤ ਵਧ ਰਹੀ ਦਰਸ਼ਕ ਉਤਸੁਕਤਾ ਦਾ ਅੰਦਾਜ਼ਾ ਇਸ ਨੂੰ ਵਿਸ਼ਵ ਪੱਧਰ ਉੱਪਰ ਮਿਲ ਰਹੀਆ ਬਹੁ-ਗਿਣਤੀ ਸਿਨੇਮਾਂ ਸਕਰੀਨਾਂ ਤੋਂ ਵੀ ਭਲੀਭਾਂਤ ਲਗਾਇਆ ਜਾ ਸਕਦਾ ਹੈ।
ਕਾਮਾਗਾਟਾ ਮਾਰੂ ਟ੍ਰੈਜਡੀ ‘ਤੇ ਆਧਾਰਿਤ ਇਹ ਫਿਲਮ
‘ਸਿਨੇਮਾਂ ਗਲਿਆਰਿਆ ਵਿਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਣੀ ਇਹ ਮਾਣਮੱਤੀ ਫ਼ਿਲਮ 1914 ਦੇ ਦਹਾਕੇ ‘ਚ ਘਟਿਤ ਹੋਈ ਕਾਮਾਗਾਟਾ ਮਾਰੂ ਟ੍ਰੈਜਡੀ ਨੂੰ ਪ੍ਰਤੀਬਿੰਬ ਕੀਤੀ ਗਈ ਹੈ , ਜਿਸ ਦੌਰਾਨ 376 ਭਾਰਤੀ ਯਾਤਰੀਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸਨ, ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਿਸ ਉਪਰੰਤ ਇਹ ਉਪਜਿਆ ਰੋਹ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਅਤੇ ਨਸਲੀ ਵਿਤਕਰੇ ਵਿਰੁੱਧ ਵਿਰੋਧ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ, ਜਿਸ ਨੇ ਅੱਗੇ ਜਾ ਕੇ ਭਾਰਤੀ ਆਜ਼ਾਦੀ ਅੰਦੋਲਨ ਨੂੰ ਮਜ਼ਬੂਤੀ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਈ।
ਨੇਡਾ ਅਤੇ ਆਸਟ੍ਰੇਲੀਆ ਸਣੇ ਹੋਰ ਕੋਈ ਦੇਸ਼ਾਂ ਵਿੱਚ ਲੱਗੇਗੀ ਫਿਲਮ
ਓਧਰ ਜੇਕਰ ਇਸ ਦੇ ਬਹੁ-ਪ੍ਰਭਾਵੀ ਰੁਖ ਅਖ਼ਤਿਆਰ ਕਰ ਰਹੇ ਰਿਲੀਜ਼ ਪੱਖਾਂ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਨੂੰ ਮਿਲੇ ਗਲੋਬਲੀ ਸਿਨੇਮਾਂ ਘਰਾਂ ਵਿਚ ਯੂ ਐਸ ਦੇ ਲਗਭਗ (75), ਕੈਨੇਡਾ ਦੇ (90), ਆਸਟ੍ਰੇਲੀਆ (95), ਨਿਊਜ਼ੀਲੈਂਡ (20)’, ਇਟਲੀ (30), ਯੂ.ਕੇ (40) , ਸਪੇਨ (10) ਥੀਏਟਰ ਸ਼ੁਮਾਰ ਹਨ ।