
ਨਵੀਂ ਦਿੱਲੀ, 30 ਅਪ੍ਰੈਲ – ਜੇਕਰ ਤੁਸੀਂ ਮਈ ਮਹੀਨੇ ਬੈਂਕ ਨਾਲ ਜੁੜੇ ਕਿਸੇ ਕੰਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜਰੂਰੀ ਹੈ। ਅਸਲ ਵਿੱਚ, ਮਈ 2025 ਵਿੱਚ ਕੁੱਲ 12 ਦਿਨ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ। ਹਾਲਾਂਕਿ, ਇਸ ਵਿੱਚ ਕੁਝ ਖੇਤਰੀ ਛੁੱਟੀਆਂ ਅਤੇ ਸਾਪਤਾਹਿਕ ਛੁੱਟੀਆਂ ਵੀ ਸ਼ਾਮਲ ਹਨ। ਇਸ ਲਈ, ਬੈਂਕ ਜਾਣ ਤੋਂ ਪਹਿਲਾਂ ਇਹ ਛੁੱਟੀਆਂ ਜਾਣਨ ਦੀ ਲੋੜ ਹੈ ਅਤੇ ਇਸ ਦੇ ਅਨੁਸਾਰ ਆਪਣੀ ਯੋਜਨਾ ਬਣਾਉਣੀ ਚਾਹੀਦੀ ਹੈ। ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ, ਭਾਰਤੀ ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਪ੍ਰੋਗਰਾਮ ਅਨੁਸਾਰ, ਸਥਾਨਕ ਤਿਉਹਾਰਾਂ ਅਤੇ ਰਾਜ ਦੇ ਸਮਾਗਮਾਂ ਦੇ ਆਧਾਰ ‘ਤੇ ਬੈਂਕ ਕਈ ਦਿਨਾਂ ਤੱਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ, ਅਨੁਸੂਚਿਤ ਅਤੇ ਗੈਰ-ਅਨੁਸੂਚਿਤ ਬੈਂਕ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ।
ਮਈ ਮਹੀਨੇ ਵਿੱਚ ਪੈਂ ਰਹੇ ਇਹ ਤਿਉਹਾਰ
ਦੱਸ ਦਈਏ ਕਿ ਮਈ ਮਹੀਨੇ ਵਿੱਚ ਮਹਾਰਾਸ਼ਟਰ ਦਿਵਸ ਜਾਂ ਮਜ਼ਦੂਰ ਦਿਵਸ ਦੇ ਮੌਕੇ ‘ਤੇ ਬੈਂਕਾਂ ਵਿੱਚ ਛੁੱਟੀ ਰਹੇਗੀ, ਜਦੋਂ ਕਿ ਰਵਿੰਦਰਨਾਥ ਟੈਗੋਰ ਦੀ ਜਨਮ ਜਯੰਤੀ ‘ਤੇ ਵੀ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਬੁੱਧ ਪੁਰਨਿਮਾ, ਸਟੇਟ ਡੇ, ਕਾਜੀ ਨਜ਼ਰੁਲ ਇਸਲਾਮ ਦੀ ਜਨਮ ਦਿਨ ਅਤੇ ਮਹਾਰਾਣਾ ਪ੍ਰਤਾਪ ਜਨਮ ਦਿਨ ਦੇ ਮੌਕੇ ‘ਤੇ ਵੀ ਬੈਂਕਾਂ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀ ਰਹੇਗੀ।
ਮਈ ਵਿੱਚ ਛੁੱਟੀਆਂ ਦੀ ਪੂਰੀ ਲਿਸਟ ਵੇਖੋ
1 ਮਈ- ਮਜ਼ਦੂਰ ਦਿਵਸ: ਇਸ ਦਿਨ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਆਸਾਮ, ਆਂਧ੍ਰ ਪ੍ਰਦੇਸ਼, ਤੇਲੰਗਾਨਾ, ਮਣਿਪੁਰ, ਕੇਰਲ, ਪੱਛਮੀ ਬੰਗਾਲ, ਗੋਵਾ ਅਤੇ ਬਿਹਾਰ ਦੇ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ
9 ਮਈ- ਰਵਿੰਦਰਨਾਥ ਟੈਗੋਰ ਜਨਮ ਜਯੰਤੀ: ਇਸ ਦਿਨ ਪੱਛਮੀ ਬੰਗਾਲ ਦੇ ਸਾਰੇ ਸਰਕਾਰੀ ਅਤੇ ਨਿੱਜੀ ਬੈਂਕਾਂ ਵਿੱਚ ਛੁੱਟੀ ਰਹੇਗੀ।
12 ਮਈ- ਬੁੱਧ ਪੂਰਣਿਮਾ: ਇਸ ਦਿਨ ਤ੍ਰਿਪੁਰਾ, ਮਿਜੋਰਮ, ਮੱਧ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਜੰਮੂ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਨਵੀਂ ਦਿੱਲੀ, ਛੱਤੀਸਗੜ੍ਹ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਸ਼੍ਰੀਨਗਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
16 ਮਈ- ਸਿਕਕਿਮ ਸਟੇਟ ਡੇ: ਸਿਕਕਿਮ ਦੇ ਸਾਰੇ ਬੈਂਕਾਂ ਵਿੱਚ ਛੁੱਟੀ ਰਹੇਗੀ।
26 ਮਈ- ਕਾਜ਼ੀ ਨਜ਼ਰੂਲ ਇਸਲਾਮ ਦੀ ਜਨਮ ਦਿਵਸ ‘ਤੇ ਤ੍ਰਿਪੁਰਾ ਦੇ ਸਾਰੇ ਬੈਂਕ ਬੰਦ ਰਹੇਗੇ।
29 ਮਈ- ਮਹਾਰਾਣਾ ਪ੍ਰਤਾਪ ਜਨਮ ਜਯੰਤੀ: ਇਸ ਦਿਨ ਹਿਮਾਚਲ ਪ੍ਰਦੇਸ਼ ਦੇ ਨਿੱਜੀ ਅਤੇ ਸਰਕਾਰੀ ਬੈਂਕਾਂ ਵਿੱਚ ਛੁੱਟੀ ਰਹੇਗੀ।
ਇਹਨਾਂ ਦਿਨਾਂ ‘ਤੇ ਸਾਪਤਾਹਿਕ ਛੁੱਟੀ
04 ਮਈ ਨੂੰ ਐਤਵਾਰ ਦੀ ਛੁੱਟੀ ਹੋਵੇਗੀ।
10 ਮਈ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੇ ਦਿਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
11 ਮਈ ਨੂੰ ਐਤਵਾਰ ਦੀ ਹਫਤਾਵਾਰੀ ਛੁੱਟੀ ਹੋਵੇਗੀ।
18 ਮਈ ਨੂੰ ਐਤਵਾਰ ਦੀ ਛੁੱਟੀ ਹੋਵੇਗੀ।
24 ਮਈ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਪੈ ਰਿਹਾ ਹੈ।
25 ਮਈ ਨੂੰ ਐਤਵਾਰ ਦੀ ਛੁੱਟੀ ਹੋਵੇਗੀ।