ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀਆਂ ਲਈ ਈ. ਕੇ. ਵਾਈ. ਸੀ. 30 ਅਪ੍ਰੈਲ ਤੱਕ ਲਾਜ਼ਮੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 24 ਅਪ੍ਰੈਲ – ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ਵਿੱਚ ਦਰਜ ਸਮੂਹ ਪਰਿਵਾਰਿਕ ਮੈਂਬਰਾਂ ਦੀ ਈ. ਕੇ. ਵਾਈ. ਸੀ. ਕਰਵਾਉਣਾ 30 ਅਪ੍ਰੈਲ ਤੱਕ ਲਾਜ਼ਮੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਡਾ. ਨਵਰੀਤ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਨੇੜਲੇ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਦੇ ਹੋਏ 30 ਅਪ੍ਰੈਲ ਤੱਕ ਈ ਕੇ ਵਾਈ ਸੀ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਈ. ਕੇ. ਵਾਈ. ਸੀ. ਨਾ ਹੋਣ ਦੀ ਸੂਰਤ ਵਿੱਚ, ਅਗਲੇ ਕਣਕ ਦੇ ਵੰਡ ਚੱਕਰ ਦੌਰਾਨ, ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਇਸ ਲਈ ਤੁਰੰਤ ਈ. ਕੇ. ਵਾਈ. ਸੀ. ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...