
ਵੈਨਕੂਵਰ, 24 ਅਪ੍ਰੈਲ – ਵੈਨਕੂਵਰ ਦੀ ਹੇਸਟਿੰਗ ਸਟਰੀਟ ‘ਤੇ ਕੁਝ ਕਾਰੋਬਾਰੀ ਅਦਾਰਿਆਂ ‘ਚ ਤੜਕਸਾਰ ਅਚਾਨਕ ਲੱਗੀ। ਭਿਆਨਕ ਅੱਗ ਨਾਲ ਵਿੱਤੀ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਇੱਕ ਭਾਰਤੀ ਰੈਸਟੋਰੈਂਟ ਇੱਕ ਮੀਟ ਦੀ ਦੁਕਾਨ ਅਤੇ ਇੱਕ ਜੁੱਤੀਆਂ ਦੀ ਦੁਕਾਨ ਇਸ ਅੱਗ ਦੇ ਕਹਿਰ ਤੋਂ ਕਾਫ਼ੀ ਪ੍ਰਭਾਵਿਤ ਹੋਏ| ਫ਼ਾਇਰ ਸੇਵਾਵਾਂ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਕ ਤੀਸਰੇ ਪੱਧਰ ਦੀ ਇਸ ਅੱਗ ਨੂੰ ਬੁਝਾਉਣ ਲਈ ਤਕਰੀਬਨ 35 ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਘੰਟੇ ਮੁਸ਼ੱਕਤ ਕਰਨੀ ਪਈ।