ਹੁਣ ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ ਪਾਕਿਸਤਾਨ

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ ਫਿਰੋਂ ਪਾਕਿਸਤਾਨੀ ਸਾਜ਼ਿਸ਼ ਦੀ ਬੂ ਨਜ਼ਰ ਆ ਰਹੀ ਹੈ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ‘ਚ ਬੈਠ ਅੱਤਵਾਦੀਆਂ ਵੱਲੋਂ ਰਚਿਆ ਗਿਆ। ਹਮਲੇ ਦੇ ਪਿੱਛੇ ਹਾਫਿਜ਼ ਸਈਦ ਦੇ ਕਰੀਬੀ ਸੈਫੁੱਲਾ ਕਸੂਰੀ ਦਾ ਨਾਮ ਆ ਰਿਹਾ ਹੈ। ਇਸ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਕਈ ਵੱਡੇ ਫ਼ੈਸਲੇ ਲਏ ਹਨ, ਜਿਨ੍ਹਾਂ ਵਿੱਚ ਸਭ ਤੋਂ ਅਹੰਮ ਫ਼ੈਸਲਾ “ਸਿੰਧੂ ਜਲ ਸੰਧੀ” ਨੂੰ ਰੱਦ ਕਰਨਾ ਹੈ। ਭਾਰਤ ਦੇ ਇਸ ਫ਼ੈਸਲੇ ਨਾਲ ਪਾਕਿਸਤਾਨ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਕਦਾ ਹੈ। ਦੱਸ ਦਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਅੱਤਵਾਦੀਆਂ ਨੇ 26 ਲੋਕਾਂ ਦੀ ਜਾਨ ਲੈ ਲਈ ਸੀ, ਜਿਸ ਤੋਂ ਬਾਅਦ ਸਾਰਾ ਦੇਸ਼ ਭਾਰਤ ਸਰਕਾਰ ਦੀ ਕਾਰਵਾਈ ਦੀ ਉਡੀਕ ਕਰ ਰਿਹਾ ਸੀ। ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਧਿਕਸ਼ਤਾ ਹੇਠ ਹੋਈ ਸੀਸੀਐਸ ਮੀਟਿੰਗ ਵਿੱਚ 1960 ਵਿੱਚ ਹੋਈ “ਸਿੰਧੂ ਜਲ ਸੰਧੀ” ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਇਸੇ ਮਾਮਲੇ  ਵਿੱਚ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰ ਇਹ ਸਿੰਧੂ ਜਲ ਸੰਧੀ ਹੈ ਕੀ, ਜਿਸਨੂੰ ਰੱਦ ਕਰਕੇ ਭਾਰਤ ਪਾਕਿਸਤਾਨ ਨੂੰ ਇੱਕ ਝਟਕੇ ਵਿੱਚ ਪਿਆਸਾ ਮਾਰ ਸਕਦਾ ਹੈ।

ਸਿੰਧੂ ਜਲ ਸੰਧੀ ਕੀ ਹੈ?

1960 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕ ਸਾਂਝਾ ਸਮਝੌਤਾ ਹੋਇਆ ਸੀ ਜਿਸਨੂੰ ਵਿਸ਼ਵ ਬੈਂਕ ਦੀ ਮਦਦ ਨਾਲ ਤਿਆਰ ਕੀਤਾ ਗਿਆ ਸੀ। ਇਸ ਸੰਧੀ ਅਧੀਨ ਭਾਰਤ ਨੇ ਪਾਕਿਸਤਾਨ ਨੂੰ ਸਿੰਧੂ, ਚਨਾਬ ਅਤੇ ਜਹਿਲਮ ਦਰਿਆਵਾਂ ਦੇ ਪਾਣੀ ਉੱਤੇ ਵਧੇਰੇ ਹੱਕ ਦਿੱਤੇ, ਜਦਕਿ ਭਾਰਤ ਕੋਲ ਬਿਆਸ, ਰਾਵੀ ਅਤੇ ਸਤਲੁਜ ਦੇ ਪਾਣੀ ਦਾ ਜ਼ਿਆਦਾ ਹੱਕ ਰਿਹਾ। ਹੁਣ, ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਇਹ ਸੰਧੀ ਰੱਦ ਕਰ ਦਿੱਤੀ ਹੈ, ਜਿਸ ਨਾਲ ਪਾਕਿਸਤਾਨ ਦੀ ਪਾਣੀ ਦੀ ਆਮਦਨ ਰੁਕ ਸਕਦੀ ਹੈ।

ਜੰਗਾਂ ਦੇ ਬਾਵਜੂਦ ਭਾਰਤ ਨੇ ਕਦੇ ਨਹੀਂ ਰੋਕਿਆ ਪਾਣੀ

ਦੱਸ ਦਈਏ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਕਈ ਜੰਗਾਂ ਲੜੀਆਂ, ਪਰ ਕਦੇ ਵੀ ਇਸ ਸੰਧੀ ਨੂੰ ਨਹੀਂ ਤੋੜਿਆ ਅਤੇ ਨਾ ਹੀ ਪਾਕਿਸਤਾਨ ਦੀ ਪਾਣੀ ਦੀ ਸਪਲਾਈ ਨੂੰ ਰੋਕਿਆ। ਹਾਲਾਂਕਿ ਕਾਫੀ ਸਮੇਂ ਤੋਂ ਭਾਰਤ ਵਿੱਚ ਇਹ ਮੰਗ ਚਲਦੀ ਆ ਰਹੀ ਸੀ ਕਿ ਸਿੰਧੂ ਜਲ ਸੰਧੀ ਨੂੰ ਤੋੜਿਆ ਜਾਵੇ। ਹੁਣ ਆਖ਼ਿਰਕਾਰ ਭਾਰਤ ਨੇ ਇਹ ਵੱਡਾ ਫੈਸਲਾ ਲੈ ਲਿਆ ਹੈ।

ਪਾਕਿਸਤਾਨ ਪਾਣੀ ਨੂੰ ਤਰਸੇਗਾ

ਦੱਸ ਦਈਏ ਕਿ ਵਿਸ਼ਵ ਬੈਂਕ ਦੀ ਲੰਮੀ ਵਿਚੋਲਗੀ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸੰਧੀ ਹੋਈ ਸੀ। ਇਸ ਸੰਧੀ ਦੇ ਲਾਗੂ ਹੋਣ ਤੋਂ ਪਹਿਲਾਂ 1 ਅਪ੍ਰੈਲ 1948 ਨੂੰ ਭਾਰਤ ਨੇ ਦੋ ਮੁੱਖ ਨਹਿਰਾਂ ਦਾ ਪਾਣੀ ਰੋਕ ਦਿੱਤਾ ਸੀ, ਜਿਸ ਨਾਲ ਪਾਕਿਸਤਾਨੀ ਪੰਜਾਬ ਦੀ 17 ਲੱਖ ਏਕੜ ਜ਼ਮੀਨ ਪਾਣੀ ਲਈ ਤਰਸ ਗਈ ਸੀ। ਹੁਣ ਇਸ ਸੰਧੀ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਦਰਅਸਲ, ਪਾਕਿਸਤਾਨ ਦਾ ਪੰਜਾਬ ਅਤੇ ਸਿੰਧ ਪ੍ਰਾਂਤ ਪਾਣੀ ਦੀ ਲੋੜ ਪੂਰੀ ਕਰਨ ਲਈ ਪੂਰੀ ਤਰ੍ਹਾਂ ਚਨਾਬ, ਜਹਿਲਮ ਅਤੇ ਸਿੰਧੂ ਵਰਗੀਆਂ ਨਦੀਆਂ ‘ਤੇ ਨਿਰਭਰ ਸੀ, ਪਰ ਹੁਣ ਪਾਕਿਸਤਾਨ ਨੂੰ ਇਨ੍ਹਾਂ ਨਦੀਆਂ ਦਾ ਪਾਣੀ ਨਹੀਂ ਮਿਲੇਗਾ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...