ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ DGCA ਦਾ ਐਲਾਨ ‘ਨਹੀਂ ਵਧਣਗੀਆਂ ਫਲਾਈਟ ਟਿਕਟਾਂ ਦੀਆਂ ਕੀਮਤਾਂ

ਨਵੀਂ ਦਿੱਲੀ, ਅਪ੍ਰੈਲ – 22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਸ ਵਿੱਚ 26 ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ। ਹੁਣ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੇ ਦੇਸ਼ ਭਰ ਦੀਆਂ ਏਅਰਲਾਈਨਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਹੁਕਮ ਦਾ ਮੁੱਖ ਉਦੇਸ਼ ਸ਼੍ਰੀਨਗਰ ਵਿੱਚ ਫਸੇ ਹਜ਼ਾਰਾਂ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਇਸ ਸਬੰਧ ਵਿੱਚ, ਡੀਜੀਸੀਏ ਨੇ ਏਅਰਲਾਈਨਾਂ ਨੂੰ ਐਲਾਨ ਕੀਤਾ ਹੈ ਕਿ ਰੱਦ ਕਰਨ ਅਤੇ ਮੁੜ ਸ਼ਡਿਊਲਿੰਗ ਖਰਚੇ ਮੁਆਫ਼ ਕੀਤੇ ਜਾਣਗੇ। ਇਸ ਤੋਂ ਇਲਾਵਾ, ਉਡਾਣ ਦੀਆਂ ਟਿਕਟਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਜਾਣਗੀਆਂ। ਡੀਜੀਸੀਏ ਨੇ 23 ਅਪ੍ਰੈਲ ਨੂੰ ਇੱਕ ਮਹੱਤਵਪੂਰਨ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਪਹਿਲਗਾਮ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸੈਲਾਨੀਆਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਇੱਕ ਵੱਡੀ ਅਤੇ ਅਚਾਨਕ ਮੰਗ ਹੈ। ਇਸ ‘ਤੇ ਡੀਜੀਸੀਏ ਨੇ ਏਅਰਲਾਈਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸ਼੍ਰੀਨਗਰ ਤੋਂ ਦੇਸ਼ ਭਰ ਦੀਆਂ ਮੰਜ਼ਿਲਾਂ ਲਈ ਉਡਾਣਾਂ ਦੀ ਗਿਣਤੀ ਤੁਰੰਤ ਪ੍ਰਭਾਵ ਨਾਲ ਵਧਾਉਣ।

ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਹਜ਼ਾਰਾਂ ਸੈਲਾਨੀ ਅਤੇ ਸ਼ਰਧਾਲੂ, ਜੋ ਅਮਰਨਾਥ ਯਾਤਰਾ ਜਾਂ ਸੈਰ-ਸਪਾਟੇ ਲਈ ਘਾਟੀ ਆਏ ਸਨ, ਹੁਣ ਘਰ ਵਾਪਸ ਜਾਣ ਲਈ ਬੇਤਾਬ ਹਨ। ਅਜਿਹੀ ਸਥਿਤੀ ਵਿੱਚ ਸੁਰੱਖਿਆ ਅਤੇ ਸਹੂਲਤ ਦੋਵਾਂ ਦੇ ਨਜ਼ਰੀਏ ਤੋਂ ਉਡਾਣਾਂ ਦੀ ਗਿਣਤੀ ਵਧਾਉਣਾ ਅਤੇ ਯਾਤਰੀਆਂ ਨੂੰ ਸਸਤੀਆਂ ਅਤੇ ਆਸਾਨ ਟਿਕਟ ਸਹੂਲਤਾਂ ਪ੍ਰਦਾਨ ਕਰਨਾ ਜ਼ਰੂਰੀ ਹੋ ਗਿਆ ਸੀ। ਡੀਜੀਸੀਏ ਦੇ ਫੈਸਲੇ ਤੋਂ ਬਾਅਦ, ਫਸੇ ਲੋਕਾਂ ਨੂੰ ਨਾ ਸਿਰਫ਼ ਰਾਹਤ ਮਿਲੇਗੀ ਬਲਕਿ ਉਨ੍ਹਾਂ ਨੂੰ ਵਾਧੂ ਪੈਸੇ ਵੀ ਨਹੀਂ ਦੇਣੇ ਪੈਣਗੇ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਅੱਤਵਾਦੀਆਂ ਨੇ ਧਰਮ ਦੇ ਆਧਾਰ ‘ਤੇ 26 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...