ਇਸ ਸਰਕਾਰੀ ਮਹਿਕਮੇ ‘ਚ ਹੋਏਗੀ ਵੱਡੀ ਭਰਤੀ

ਚੰਡੀਗੜ੍ਹ, 23 ਅਪ੍ਰੈਲ – ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ‘ਚ ਵੱਡੀ ਭਰਤੀਆਂ ਦਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਸਰਕਾਰ PSPCL ‘ਚ ਖਿਡਾਰੀਆਂ ਨੂੰ ਸਪੋਰਟਸ ਕੋਟੇ ਹੇਠ ਨੌਕਰੀਆਂ ਦੇਣ ਜਾ ਰਹੀ ਹੈ। ਇਸ ਤਹਿਤ ਲਗਭਗ 60 ਖਿਡਾਰੀਆਂ ਨੂੰ PSPCL ‘ਚ ਭਰਤੀ ਕੀਤਾ ਜਾਵੇਗਾ।

ਸਪੋਰਟਸ ਸੈੱਲ ਬੰਦ ਕਰ ਦਿੱਤਾ ਸੀ, ਹੁਣ ਪੰਜਾਬ ਸਰਕਾਰ ਵੱਲੋਂ ਮੁੜ ਕੀਤਾ ਚਾਲੂ

ਦੱਸਣਯੋਗ ਹੈ ਕਿ PSPCL ‘ਚ 2017 ਤੋਂ ਸਪੋਰਟਸ ਸੈੱਲ ਬੰਦ ਸੀ, ਜਿਸਨੂੰ ਹੁਣ ਪੰਜਾਬ ਸਰਕਾਰ ਵਲੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਹ ਭਰਤੀ ਖੁਦ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ‘ਤੇ ਲਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਜਲਦੀ ਜਾਰੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ‘ਚ ਦੱਸਿਆ ਜਾਵੇਗਾ ਕਿ ਭਰਤੀ ਕਿਹੜਿਆਂ ਅਹੁਦਿਆਂ ਲਈ ਹੋਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ PSPCL ਦਾ ਸਪੋਰਟਸ ਵਿੰਗ 1973 ਵਿੱਚ ਬਣਾਇਆ ਗਿਆ ਸੀ, ਪਰ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਹੁਣ ਇਸਨੂੰ ਮੁੜ ਚਾਲੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਲ ਇੰਡੀਆ ਇਲੈਕਟ੍ਰਿਸਿਟੀ ਕੰਟਰੋਲ ਬੋਰਡ ਦੇ ਤਹਿਤ ਖੇਡਾਂ ਆਯੋਜਿਤ ਕੀਤੀਆਂ ਗਈਆਂ ਹਨ, ਜਿਸ ਵਿੱਚ ਪੰਜਾਬ ਨੇ ਵੀ ਹਿੱਸਾ ਲਿਆ ਹੈ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...