ਘੁੰਮਣ ਗਏ ਸੈਲਾਨੀਆਂ ‘ਤੇ ਛਾਇਆ ਮਾਤਮ, ਧਰਮ ਪੁੱਛ ਕੇ ਉਤਾਰਿਆ ਮੌਤ ਦੇ ਘਾਟ

ਸ੍ਰੀਨਗਰ, 23 ਅਪ੍ਰੈਲ – ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਦਹਿਸ਼ਤਗਰਦਾਂ ਨੇ ਨੇੜਿਓਂ ਗੋਲੀਆਂ ਮਾਰ ਕੇ ਘੱਟੋ-ਘੱਟ 20 ਸੈਲਾਨੀਆਂ ਨੂੰ ਜ਼ਖਮੀ ਕਰ ਦਿੱਤਾ। ਹਮਲਾ ਸੈਲਾਨੀਆਂ ਦੇ ਪਸੰਦੀਦਾ ਮਖਮਲੀ ਘਾਹ ਦੇ ਮੈਦਾਨ ਬਾਇਸਰਨ ਵਿੱਚ ਹੋਇਆ, ਜਿੱਥੇ ਸਿਰਫ ਪੈਦਲ ਜਾਂ ਘੋੜਿਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਦਹਿਸ਼ਤਗਰਦ ਫੌਜੀ ਵਰਦੀ ਵਿੱਚ ਸਨ ਤੇ ਉਹ ਪਹਾੜੀਆਂ ਤੋਂ ਉੱਤਰ ਕੇ ਆਏ। ਹਮਲੇ ਤੋਂ ਬਾਅਦ ਪਹਿਲਗਾਮ ਤੇ ਹੋਰਨਾਂ ਇਲਾਕਿਆਂ ਵਿੱਚੋਂ ਸੈਲਾਨੀ ਸਲਾਮਤੀ ਲਈ ਆਪਣੇ ਟਿਕਾਣਿਆਂ ਵੱਲ ਭੱਜ ਨਿਕਲੇ।

ਇਹ ਵੀ ਰਿਪੋਰਟ ਸੀ ਕਿ ਹਮਲੇ ਵਿੱਚ ਰਾਜਸਥਾਨ ਦੇ ਇੱਕ ਸੈਲਾਨੀ ਦੀ ਮੌਤ ਹੋ ਗਈ। ਪਹਿਲਾਂ ਦਸ਼ਿਤਗਰਦਾਂ ਨੇ ਸੈਲਾਨੀ ਤੋਂ ਨਾਂਅ ਪੁੱਛਿਆ ਤੇ ਫਿਰ ਸਿਰ ਵਿੱਚ ਗੋਲੀ ਮਾਰ ਦਿੱਤੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਮੌਤਾਂ ਦਾ ਪਤਾ ਲਾਇਆ ਜਾ ਰਿਹਾ ਹੈ। ਹਾਲੀਆ ਸਾਲਾਂ ਵਿੱਚ ਦੇਖੇ ਗਏ ਹਮਲਿਆਂ ਨਾਲੋਂ ਇਹ ਕਿਤੇ ਵੱਡਾ ਹਮਲਾ ਹੈ। ਹਮਲਾਵਰਾਂ ਨੂੰ ਜਾਨਵਰ ਹੀ ਕਹਿ ਸਕਦੇ ਹਾਂ। ਇਹ ਹਮਲਾ ਉਦੋਂ ਹੋਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੇ ਡੀ ਵੈਂਸ ਭਾਰਤ ਦੌਰੇ ’ਤੇ ਸਨ।

ਘਟਨਾ ਦੇ ਹੌਲਨਾਕ ਵੀਡੀਓਜ਼ ਵਿੱਚ ਕਈ ਜਣੇ ਲਹੂ-ਲੁਹਾਨ ਤੇ ਲੰਮੇ ਪਏ ਨਜ਼ਰ ਆ ਰਹੇ ਹਨ। ਮਹਿਲਾਵਾਂ ਆਪਣੇ ਕਰੀਬੀਆਂ ਨੂੰ ਲੱਭ ਰਹੀਆਂ ਹਨ। ਇਕ ਮਹਿਲਾ ਰੋਂਦੀ ਹੋਈ ਕਿਸੇ ਸਥਾਨਕ ਬੰਦੇ ਤੋਂ ਮਦਦ ਮੰਗ ਰਹੀ ਹੈ ਤੇ ਕਹਿ ਰਹੀ ਹੈ ਕਿ ਦਹਿਸ਼ਤਗਰਦ ਧਰਮ ਪੁੱਛ-ਪੁੱਛ ਕੇ ਗੋਲੀ ਮਾਰ ਰਹੇ ਹਨ। ਇੱਕ ਹੋਰ ਮਹਿਲਾ ਨੇ ਕਿਹਾਮੈਂ ਤੇ ਪਤੀ ਭੇਲ-ਪੂਰੀ ਖਾ ਰਹੇ ਸੀ। ਇਸੇ ਦੌਰਾਨ ਦਹਿਸ਼ਤਗਰਦ ਆਏ ਤੇ ਕਹਿਣ ਲੱਗੇ ਕਿ ਇਹ ਮੁਸਲਿਮ ਨਹੀਂ ਲੱਗ ਰਹੇ, ਇਨ੍ਹਾਂ ਨੂੰ ਮਾਰ ਦਿਓ ਅਤੇ ਮੇਰੇ ਪਤੀ ਨੂੰ ਗੋਲੀ ਮਾਰ ਦਿੱਤੀ।

ਇਸ ਦੌਰਾਨ ਸਥਾਨਕ ਲੋਕਾਂ ਦੀ ਹਮਦਰਦੀ ਵੀ ਨਜ਼ਰ ਆਈ। ਜਦੋਂ ਇੱਕ ਮਹਿਲਾ ਨੇ ਕਿਹਾ ਕਿ ਉਸ ਦੇ ਬੱਚੇ ਨੂੰ ਬਚਾ ਲਓ ਤਾਂ ਇੱਕ ਸਥਾਨਕ ਬੰਦੇ ਨੇ ਕਿਹਾ ਕਿ ਘਬਰਾਓ ਨਾ, ਉਹ ਮਦਦ ਲਈ ਹੀ ਪੁੱਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਹੈਲੀਕਾਪਟਰ ਸੇਵਾ ਵਿੱਚ ਲਗਾਇਆ ਗਿਆ ਅਤੇ ਕੁਝ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਘੋੜਿਆਂ ਰਾਹੀਂ ਘਾਹ ਦੇ ਮੈਦਾਨ ਤੋਂ ਹੇਠਾਂ ਲਿਆਂਦਾ। ਪਹਿਲਗਾਮ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ 12 ਜ਼ਖਮੀ ਸੈਲਾਨੀਆਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਸਨ।

ਇਹ ਘਟਨਾ ਉਦੋਂ ਵਾਪਰੀ ਹੈ, ਜਦੋਂ ਕਸ਼ਮੀਰ ਸਾਲਾਂ ਤੋਂ ਅੱਤਵਾਦ ਦੀ ਮਾਰ ਝੱਲਣ ਤੋਂ ਬਾਅਦ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਦੇਖ ਰਿਹਾ ਹੈ। ਇਸ ਤੋਂ ਇਲਾਵਾ 38 ਦਿਨਾਂ ਦੀ ਅਮਰਨਾਥ ਯਾਤਰਾ ਵੀ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਹੈ। ਦੇਸ਼-ਭਰ ਤੋਂ ਲੱਖਾਂ ਸ਼ਰਧਾਲੂ ਦੋ ਰੂਟਾਂਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿੱਲੋਮੀਟਰ ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ 14 ਕਿਲੋਮੀਟਰ ਦਾ ਪਰ ਖੜ੍ਹਵਾਂ ਬਾਲਟਾਲ ਰਸਤਾਰਾਹੀਂ ਗੁਫਾ ਤੀਰਥ ਸਥਾਨ ਦੀ ਯਾਤਰਾ ਕਰਦੇ ਹਨ।

ਸਾਂਝਾ ਕਰੋ

ਪੜ੍ਹੋ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ...