
ਬਠਿੰਡਾ, 23 ਅਪ੍ਰੈਲ – ਬਠਿੰਡਾ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੂੰ 7 ਕਿਲੋਮੀਟਰ ਦੂਰ ਮਲੋਟ ਰੋਡ ਤੇ ਲਿਜਾਏ ਜਾਣ ਦੇ ਸਰਕਾਰੀ ਫੈਸਲੇ ਦੀ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈ ਜਾਣ ਦੀ ਮੰਗ ਕੀਤੀ ਹੈ। ਪਿੰਡ ਖਿਆਲੀ ਵਾਲਾ ਵਿਖੇ ਪਿੰਡ ਕਮੇਟੀ ਦੀ ਮੀਟਿੰਗ ਮੋਰਚੇ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਾਮਲ ਇੰਦਰਜੀਤ ਕੌਰ ਕਰਮ ਸਿੰਘ ਟੇਕ ਸਿੰਘ ਪ੍ਰੇਮਜੀਤ ਕੌਰ ਸੰਦੀਪ ਕੌਰ ਖਿਆਲੀ ਵਾਲਾ ਨੇ ਅੱਜ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਇਸ ਫੈਸਲੇ ਨਾਲ ਪੇਂਡੂ ਲੋਕਾਂ ਦੀ ਭਾਰੀ ਖੱਜਲ ਖੁਵਾਰੀ ਹੋਵੇਗੀ l ਦਿਹਾੜੀਦਾਰ ਮਜ਼ਦੂਰ ਕਿਸਾਨ ਵਿਦਿਆਰਥੀ ਨੌਜਵਾਨ ਜੋ ਰੋਜ਼ਾਨਾ ਆਪਣੇ ਕੰਮਕਾਰਾ ਲਈ ਸ਼ਹਿਰ ਆਉਂਦੇ ਹਨ ਉਹਨਾਂ ਨੂੰ ਆਪਣੇ ਕੰਮਕਾਰ ਵਾਲੀਆਂ ਥਾਵਾਂ ਤੇ ਪਹੁੰਚਣ ਵਿੱਚ ਭਾਰੀ ਦਿੱਕਤ ਪੇਸ਼ ਆਵੇਗੀ ਉਹਨਾਂ ਦਾ ਖਰਚਾ ਵਧੇਗਾ ਅਤੇ ਸਮਾਂ ਬਰਬਾਦ ਹੋਵੇਗਾ l ਬਜ਼ੁਰਗਾਂ ਮਰੀਜ਼ਾਂ ਔਰਤਾਂ ਤੇ ਬੱਚਿਆਂ ਲਈ ਤਾਂ ਇੱਕ ਤਰ੍ਹਾਂ ਦੀ ਆਫਤ ਹੀ ਆ ਜਾਵੇ l
ਸਿਵਲ ਹਸਪਤਾਲ ਮੌਜੂਦਾ ਬੱਸ ਅੱਡੇ ਤੋਂ ਨੇੜੇ ਪੈਂਦਾ ਹੈ ਅਤੇ ਦਿਹਾਤੀ ਲੋਕ ਆਪਣਾ ਇਲਾਜ ਕਰਾ ਕੇ ਰਾਹਤ ਪਾਉਂਦੇ ਹਨ l ਉਹਨਾਂ ਸਾਰਿਆਂ ਤੋਂ ਇਹ ਸਹੂਲਤ ਖੁਸ ਜਾਵੇਗੀ।ਮਜ਼ਦੂਰ ਕਿਸਾਨ,ਦਿਹਾੜੀਦਾਰ,ਵਿਦਿਆਰਥੀ ਅਤੇ ਕੰਮਾਂਕਾਰਾਂ ਵਾਲੇ ਲੋਕ ਪ੍ਰਭਾਵਿਤ ਹੋਣਗੇ l ਇਸ ਤੋਂ ਇਲਾਵਾ ਮੌਜੂਦਾ ਬੱਸ ਅੱਡਾ ਕਚਹਿਰੀਆਂ ਜਿਲ੍ਹਾ ਪ੍ਰਸ਼ਾਸਨ, ਰਜਿੰਦਰਾ ਕਾਲਜ, ਕਈ ਸਕੂਲ ਤਹਿਸੀਲ ਪਾਸਪੋਰਟ ਦਫਤਰ, ਡਾਕਖਾਨਾ,ਬੈੰਕ, ਸਾਰੇ ਬਾਜ਼ਾਰ ਤੇ ਰੇਲਵੇ ਸਟੇਸ਼ਨ ਤੋਂ ਬਹੁਤ ਨੇੜੇ ਪੈਂਦਾ ਹੈ l ਲੋਕਾਂ ਦੀਆਂ ਇਹ ਸਾਰੀਆਂ ਸਹੂਲਤਾਂ ਖੁਸ ਜਾਣਗੀਆਂ,ਜੇ ਬਸ ਅੱਡਾ ਸ਼ਹਿਰੋਂ ਬਾਹਰ ਚਲਿਆ ਜਾਂਦਾ ਹੈ। ਇਥੇ ਉਨਾਂ ਟਰੈਫਿਕ ਹੈ ਨਹੀਂ ਜਿੰਨਾ ਕਿਹਾ ਜਾਂਦਾ ਹੈ l ਬਸ ਅੱਡਾ ਸ਼ਿਫਟ ਕਰਨ ਨਾਲ ਟਰੈਫਿਕ ਵਧੇਗਾ ਘਟੇਗਾ ਨਹੀਂ l
ਕੋਈ ਐਲੀਵੇਟਿਡ ਰੋਡ ਵਗੈਰਾ ਬਣਾ ਕੇ ਆਉਣ ਜਾਣ ਵਾਲਾ ਟਰੈਫਿਕ ਡਾਈਵਰਟ ਕੀਤਾ ਜਾ ਸਕਦਾ ਹੈ l ਇੱਥੇ ਹੀ ਬਸ ਅੱਡਾ ਅਧੁਨਿਕ ਸਹੂਲਤਾਂ ਨਾਲ ਬਣਾਇਆ ਜਾ ਸਕਦਾ ਹੈ l ਵਰਕਸ਼ਾਪ ਇਥੋਂ ਸ਼ਿਫਟ ਕੀਤੀ ਜਾ ਸਕਦੀ ਹੈ l ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਬਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ ਹਰ ਐਕਸ਼ਨ ਵਿੱਚ ਸਮੂਲੀਅਤ ਕੀਤੀ ਜਾਵੇਗੀ l ਕਿਉਕਿ ਇਸ ਫੈਸਲੇ ਦਾ ਸਭ ਤੋ ਮਾਰੂ ਪ੍ਰਭਾਵ ਮਜ਼ਦੂਰ ਵਰਗ ਤੇ ਹੀ ਪਵੇਗਾ ਮਜ਼ਦੂਰ ਤਾ ਪਹਿਲਾਂ ਅਰਥਿਕ ਤੌਰ ਤੇ ਟੁੱਟਿਆ ਹੋਇਆ ਹੈ।ਮੋਰਚੇ ਵੱਲੋ ਫੈਸਲਾ ਕੀਤਾ ਗਿਆ ਹੈ ਕਿ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਪੁਰਜੋਰ ਹਮਾਇਤ ਕੀਤੀ ਜਾਵੇਗੀ।ਪਿੰਡਾਂ ਦੇ। ਲੋਕਾਂ ਨੂੰ ਇਸ ਹੱਕੀ ਸੰਘਰਸ਼ ਦਾ ਹਿੱਸਾ ਬਣਿਆ ਜਾਵੇਗਾ।