
ਨਵੀਂ ਦਿੱਲੀ, 22 ਅਪ੍ਰੈਲ – ਹੂਆਵੇਅ ਅਤੇ ਚਾਈਨਾ ਯੂਨੀਕੌਮ ਨੇ 50G PON (ਪੈਸਿਵ ਓਪਟਿਕਲ ਨੈੱਟਵਰਕ) ਤਕਨੀਕ ਰਾਹੀਂ ਚਾਲਿਤ ਚੀਨ ਦਾ ਪਹਿਲਾ 10G ਬ੍ਰਾਡਬੈਂਡ ਨੈੱਟਵਰਕ ਲਾਂਚ ਕੀਤਾ ਹੈ। 10G ਇੰਟਰਨੈਟ ਨੂੰ ਚੀਨ ਦੇ ਹੇਬੇਈ ਪ੍ਰਾਂਤ ਦੇ ਸੁਸਾਨ ਕਾਊਂਟੀ ਵਿੱਚ ਲਾਂਚ ਕੀਤਾ ਗਿਆ ਹੈ ਅਤੇ ਇਹ ਤੇਜ਼ ਡਾਊਨਲੋਡ ਅਤੇ ਅੱਪਲੋਡ ਸਪੀਡ ਪ੍ਰਦਾਨ ਕਰਦਾ ਹੈ। 10G ਇੰਟਰਨੈਟ ਹਾਈ-ਸਪੀਡ ਦੀਆਂ ਹੱਦਾਂ ਨੂੰ ਤੋੜਦਾ ਹੈ ਅਤੇ ਸਿਰਫ ਕੁਝ ਮਿਲੀਸਕਿੰਟ ਦੀ ਦੇਰੀ ਵੀ ਪ੍ਰਾਪਤ ਕਰਦਾ ਹੈ।
ਪਲਕ ਝਪਕਦੇ ਹੀ ਡਾਊਨਲੋਡ ਹੋਵੇਗੀ 2 ਘੰਟੇ ਦੀ ਮੂਵੀ
10G ਸਰਵਿਸ ਨੂੰ ਚਾਈਨਾ ਟੈਲੀਕੌਮ ਨੇ ਸ਼ੰਘਾਈ ਦੇ ਯਾਂਗਪੂ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਦੇ ਸਹਿਯੋਗ ਨਾਲ ਪੇਸ਼ ਕੀਤਾ। ਇਹ 10G ਬ੍ਰਾਡਬੈਂਡ ਮਿਆਰੀ ਫਾਈਬਰ ਕਨੈਕਸ਼ਨ ਨਾਲੋਂ ਲਗਭਗ 10 ਗੁਣਾ ਤੇਜ਼ ਹੈ, ਜੋ ਕਿ 8K ਕੁਆਲਿਟੀ ਵਾਲੀ 2 ਘੰਟੇ ਦੀ ਫਿਲਮ ਨੂੰ, ਜਿੱਥੇ ਗੀਗਾਬਿਟ ਬ੍ਰਾਡਬੈਂਡ ਨੂੰ 12 ਮਿੰਟ ਤੋਂ ਵੱਧ ਸਮਾਂ ਲੱਗਦਾ ਹੈ, ਪਲਕ ਝਪਕਦੇ ਡਾਊਨਲੋਡ ਕਰ ਸਕਦਾ ਹੈ।
ਡਿਜ਼ੀਟਲ ਅਨੁਭਵ ਬਣੇਗਾ ਐਡਵਾਂਸਡ
ਇਹ ਨੈੱਟਵਰਕ ਸਪੀਡ ਦੇ ਨਾਲ-ਨਾਲ ਡਿਜ਼ੀਟਲ ਅਨੁਭਵ ਨੂੰ ਵੀ ਐਡਵਾਂਸਡ ਬਨਾਉਂਦਾ ਹੈ। ਯਾਂਗਪੂ ਦੇ ਪ੍ਰਦਰਸ਼ਨ ਖੇਤਰ ਵਿੱਚ ਹੁਣ ਲੋਕ ਬਿਨਾਂ ਚਸ਼ਮੇ ਦੇ 3D ਡਿਸਪਲੇ, ਬਿਨਾਂ ਰੁਕਾਵਟ ਦੇ ਸਮਾਰਟ ਹੋਮ ਇੰਟੀਗ੍ਰੇਸ਼ਨ ਅਤੇ ਫ੍ਰੀ-ਐਂਗਲ ਲਾਈਵ ਸਟਰੀਮਿੰਗ ਦਾ ਆਨੰਦ ਲੈ ਸਕਦੇ ਹਨ। ਇਸ ਦੀ ਹਾਈ ਬੈਂਡਵਿਡਥ ਅਤੇ ਘੱਟ ਵਿਲੰਬਤਾ (ਲੋ ਲੈਟੈਂਸੀ) ਇਸਨੂੰ ਸੰਭਵ ਬਣਾਉਂਦੀ ਹੈ। ਇਹ ਸੇਵਾ ਸਮਾਰਟ ਸ਼ਹਿਰਾਂ ਲਈ ਇੱਕ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।