ਸੱਚੋ ਸੱਚ …. ਸਮੁੰਦਰੋਂ ਪਾਰ ਵਸੇਂਦੇ ਧੀ-ਪੁੱਤਾਂ ਨਾਲ ਜੁੜੇ ਰਹੋ !

ਘਰ ਚ ਨਾਲ ਰਹਿ ਰਹੇ ਧੀਆਂ ਪੁੱਤਾਂ ਨਾਲ ਤਾਂ ਅਸੀ ਜੁੜੇ ਰਹਿੰਦੇ ਹਾਂ।ਪਰ ਜੋ ਬੱਚੇ ਬਾਹਰਲੇ ਮੁਲਕੀ ਚਲੇ ਜਾਂਦੇ ਹਨ,ਉਨਾਂ ਨਾਲ ਵਾਹ ਵਾਸਤਾ ਘੱਟ ਹੋ ਜਾਂਦਾ ਹੈ।ਜੋ ਗਲਤ ਹੈ।ਵਿਦੇਸ਼ੀ ਵੱਸਦੇ ਧੀ ਪੁੱਤਾਂ ਨਾਲ ਸਦਾ ਜੁੜੇ ਰਹੋ।ਉਹਨਾਂ ਨਾਲ ਜੁੜੇ ਰਹਿਣ ਨਾਲ ਪਰਵਾਰ ਚ ਮੋਹ ਮੁਹੱਬਤ ਰਹਿੰਦਾ ਹੈ।ਦੁੱਖ ਸੁੱਖ ਸੌਖੇ ਲੰਘਦੇ ਨੇ।ਮਾੜੇ ਵਕਤ ਚ ਆਉਣ ਵਾਲੀਆਂ ਸਮਸਿਆਵਾਂ ਨਾਲ ਨਜਿੱਠਣਾ ਅਸਾਨ ਰਹਿੰਦਾ ਹੈ।ਗੱਲਬਾਤ ਹੁੰਦੀ ਰਹੇ ਤਾਂ ਬਾਹਰਲੇ ਮੁਲਕ ਰਹਿੰਦੇ ਹੋਏ ਵੀ ਇਕੱਲਤਾ ਮਹਿਸੂਸ ਨਹੀਂ ਹੁੰਦੀ।ਤੁਹਾਡੇ ਧੀ ਪੁੱਤ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਣਗੇ ਤੇ ਨਾ ਤੁਸੀਂ ਤੇ ਨਾ ਤੁਸੀਂ।ਇਕ ਦੁਜੇ ਨਾਲ ਫੋਨ ਤੇ ਤਾਲਮੇਲ ਰੱਖਣ ਨਾਲ ਧੀਆਂ ਪੁੱਤਾਂ ਨੂੰ ਲੱਗੇਗਾ ਕੇ ਤੁਸੀਂ ਉਹਨਾਂ ਨੂੰ ਅਹਿਮੀਅਤ ਦਿੰਦੇ ਹੋ ਤੇ ਉਹਨਾਂ ਦੀ ਕਦਰ ਕਰਦੇ ਹੋ।ਉਹਨਾਂ ਦੀਆਂ ਭਾਵਨਾਵਾ ਨੂੰ ਸਮਝਦੇ ਹੋ।

ਉਹ ਵੀ ਤੁਹਾਨੂੰ ਪਿਆਰ ਕਰਨਗੇ,ਤੁਹਾਡੇ ਬਾਰੇ ਸੋਚਣਗੇ,ਤੁਹਾਡਾ ਦੁੱਖ ਸੁੱਖ ਪੁੱਛਣਗੇ ਤੇ ਉਸ ‘ਚ ਸ਼ਰੀਕ ਹੋਣਗੇ।ਅਗਰ ਤੁਸੀਂ ਉਹਨਾਂ ਨਾਲ ਸੰਪਰਕ ਨਹੀਂ ਰੱਖਦੇ ਜਾਂ ਉਨਾਂ ਨਾਲ ਗੱਲਬਾਤ ਨਹੀਂ ਕਰਦੇ ਤਾਂ ਵਿਦੇਸ਼ੀ ਵੱਸਦੇ ਧੀ ਪੁੱਤਾਂ ਨਾਲ ਦੂਰੀਆਂ ਵਧਣਗੀਆਂ।ਇਕੱਲਾਪਨ ਉਨਾਂ ਨੂੰ ਗਲਤ ਰਸਤੇ ਵੱਲ ਤੋਰ ਸਕਦਾ ਹੈ। ਸਿੱਟੇ ਵੱਜੋਂ ਉਹ ਮਾੜੀਆ ਅਲਾਹਮਤਾ ਨੂੰ ਆਪਣਾ ਸਕਦੇ ਹਨ।ਮਾੜੀ ਸੰਗਤ ਚ ਪੈ ਸਕਦੇ ਹਨ।ਜੋ ਉਹਨਾਂ ਦੀ ਜਿੰਦਗੀ ਚ ਬੁਰੇ ਪਲ ਲਿਆ ਸਕਦਾ ਹੈ। ਇਹ ਟਕੇ ਦੀ ਗੱਲ ਹੈ ਕਿ ਜਿੰਦਗੀ ਇਕ ਸੰਘਰਸ਼ ਹੈ।ਜਿਸ ਨੇ ਨਿਰੰਤਤ ਆਪਣੀ ਚਾਲੇ ਚਲਦੇ ਰਹਿਣਾ ਹੈ।ਜਿੰਦਗੀ ਚ ਚੰਗਾ ਮਾੜਾ ਦੌਰ ਆਉਂਦਾ ਜਾਂਦਾ ਰਹਿੰਦਾ ਹੈ।ਕਦੇ ਘਬਰਾਓ ਨਾ।ਘਬਰਾਉਣ ਨਾਲ ਕਦੇ ਕੋਈ ਮੁਸ਼ਕਲ ਹੱਲ ਨਹੀਂ ਹੁੰਦੀ।ਜੇ ਤੁਸੀਂ ਮੁਸ਼ਕਲ ਤੋ ਡਰ ਕੇ ਭੱਜੋਗੇ ਤਾ ਮੁਸ਼ਕਲ ਤੁਹਾਡੇ ਪਿੱਛੇ ਭੱਜੇਗੀ।ਪਰ ਜੇ ਤੁਸੀਂ ਉਸਦਾ ਹੱਲ ਕਰੋਗੇ ਤਾ ਉਹ ਹੱਲ ਹੋ ਜਾਵੇਗੀ।

ਧੀ ਪੁੱਤ ਨਾਲ ਜੁੜੇ ਰਹਿਣ ਸਦਕਾ ਜੀਵਨ ਸੌਖਾ ਬੀਤਦਾ ਹੈ।ਸੱਤ ਸਮੁੰਦਰੋ ਪਾਰ ਬੈਠੇ ਬੱਚਿਆਂ ਅਤੇ ਤੁਹਾਨੂੰ ਸਕੂਨ ਮਿਲੇਗਾ।ਅਗਲੀ ਗੱਲ ਕਿਸੇ ਵੀ ਦਿੱਕਤ ਨੂੰ ਜੇ ਤੁਸੀਂ ਰਲ ਕੇ ਨਜਿੱਠਦੇ ਹੋ ਤਾ ਉਹ ਅੱਧੀ ਜਾਪਣ ਲੱਗਦੀ ਹੈ।ਉਹ ਆਸਾਨੀ ਨਾਲ ਹੱਲ ਹੋ ਜਾਂਦੀ ਹੈ।ਜਿੰਦਗੀ ਦਾ ਇਕ ਸਧਾਰਣ ਜੇਹਾ ਫੰਡਾਂ ਹੈ ਕਿ ਜਿੰਦਗੀ ਚ ਆਉਣ ਵਾਲੇ ਹਰ ਦੁੱਖ ਸੁਖ ਦਾ ਰਲ ਕੇ ਸਾਹਮਣਾ ਕਰੋ।ਜੇ ਤੁਹਾਡਾ ਵਿਦੇਸ਼ ਰਹਿੰਦੇ ਆਪਣੇ ਧੀ ਪੁੱਤਾਂ ਨਾਲ ਤਾਲਮੇਲ ਨਹੀਂ ਜਾ ਤੁਸੀਂ ਉਹਨਾਂ ਨਾਲ ਕਈ ਕਈ ਦਿਨ ਗੱਲਬਾਤ ਨਹੀਂ ਕਰਦੇ ਤਾਂ ਸਮਝੋ ,ਤੁਸੀਂ ਵੱਡੀ ਭੁੱਲ ਕਰ ਰਹੇ ਹੋ।ਜੋ ਭਵਿੱਖ ਲਈ ਖਤਰਨਾਕ ਸਾਬਤ ਹੋ ਸਕਦੀ ਹੈ।ਤੁਹਾਡੇ ਧੀਆਂ ਪੁੱਤਾਂ ਨੇ ਤੁਹਾਡੇ ਤੋ ਬਹੁਤ ਕੁਝ ਸਿੱਖਣਾ ਹੁੰਦਾ ਹੈ।ਜੇ ਤੁਸੀਂ ਉਹਨਾਂ ਨਾਲ ਮੇਲ ਜੋਲ ਤੋੜ ਦਿੰਦੇ ਹੋ ਜਾਂ ਵਾਹਵਾ ਦਿਨ ਉਹਨਾਂ ਨਾਲ ਫ਼ੋਨ ਤੇ ਗੱਲ ਨਹੀਂ ਕਰਦੇ ਤਾ ਉਹ ਉਹਨਾਂ ਸੰਸਕਾਰਾਂ ਤੋ ਵਾਂਝੇ ਰਹਿ ਜਾਣਗੇ ਜੋ ਉਹਨਾਂ ਨੂੰ ਇਕ ਵਧੀਆ ਤੇ ਸੱਭਿਅਕ ਜਿੰਦਗੀ ਜਿਓਣ ਵਾਸਤੇ ਲੋੜੀਂਦੇ ਹੁੰਦੇ ਹਨ।ਕੋਸ਼ਿਸ਼ ਕਰੋ ਉਹ ਜਦੋ ਵੀ ਫ੍ਰੀ ਹੋਣ ਉਹਨਾਂ ਨਾਲ ਦਿਨ ਵਿਚ ਇਕ ਦੋ ਵਾਰ ਜਰੂਰ ਗੱਲ ਕਰੋ।ਉਹਨਾਂ ਦਾ ਹਾਲ ਚਾਲ ਪੁੱਛੋ।

ਉਹਨਾਂ ਕੀ ਖਾਦਾ ਹੈ? ਉਹਨਾਂ ਸਾਰਾ ਦਿਨ ਅੱਜ ਕੀ ਕੀਤਾ ?ਕਿਸ ਕਿਸ ਨੂੰ ਮਿਲੇ? ਕੀ ਕੀ ਗੱਲ ਹੋਈ?ਕੰਮ ਕਿਵੇਂ ਚੱਲ ਰਿਹਾ ਹੈ ?ਕੋਈ ਮੁਸ਼ਕਲ ਤਾ ਨਹੀਂ? ਕਿਸੇ ਚੀਜ਼ ਦੀ ਜਰੂਰਤ ਹੈ, ਵਗ਼ੈਰਾ !ਵਗੈਰਾ !ਉਹ ਵੀ ਪੁੱਛੋ।ਜੋ ਸਾਡੇ ਧੀਆਂ ਪੁੱਤਾਂ ਨੂੰ ਸਾਡੇ ਹੋਰ ਨੇੜੇ ਲਿਆਉਣ ਤੇ ਆਪਸ ਚ ਮੋਹ ਮੁਹੱਬਤ ਪੈਦਾ ਕਰਨ ਚ ਲਾਹੇਵੰਦ ਸਾਬਤ ਹੋਵੇਗਾ।ਇਕ ਗੱਲ ਹੋਰ ਧੀ ਪੁੱਤ ਚ ਕਦੇ ਫਰਕ ਨਾ ਕਰੋ।ਉਹਨਾਂ ਚ ਬੈਲੇਂਸ ਬਣਾਈ ਰੱਖੋ।ਉਹਨਾਂ ਦੀਆਂ ਭਾਵਨਾਵਾਂ ਦੀ ਹਮੇਸ਼ਾ ਕਦਰ ਕਰੋ। ਜਿਸ ਨਾਲ ਉਹ ਤੁਹਾਡੀ ਹੋਰ ਇੱਜਤ ਕਰਨਗੇ।ਜੇ ਤੁਸੀਂ ਉਹਨਾਂ ਨਾਲ ਦੋਸਤਾਨਾ ਸੰਬੰਧ ਰੱਖੋਗੇ ਤਾ ਉਹ ਤੁਹਾਨੂੰ ਆਪਣੀ ਹਰ ਗੱਲ ਖੁੱਲ੍ਹ ਕੇ ਦੱਸਣਗੇ,ਦਿਲ ਦੀ ਗੱਲ ਵੀ ਸਾਂਝੀ ਕਰਨਗੇ “।ਤੁਸੀਂ ਆਪਣੀ ਜਿੰਦਗੀ ਦੇ ਤਜ਼ਰਬੇ ਤੋ ਉਹਨਾਂ ਨੂੰ ਚੰਗੇ ਮਾੜੇ ਪੱਖਾਂ ਤੋ ਜਾਣੂ ਕਰਵਾ ਕੇ ਵਰਜ ਸਕਦੇ ਹੋ।ਜੇ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਉਹਨਾਂ ਦੇ ਹਿੱਤ ਚ ਨਹੀਂ ਹੈ।ਅਗਰ ਤੁਸੀਂ ਉਹਨਾਂ ਨਾਲ ਤਾਲਮੇਲ ਨਹੀਂ ਰੱਖਦੇ ਤਾ ਉਹ ਬਾਗੀ ਹੋ ਜਾਣਗੇ ਤੇ ਮਨਮਾਨੀ ਕਰਨਗੇ।

ਜੋ ਤੁਹਾਡੇ ਤੇ ਉਹਨਾਂ ਦੇ ਹਿੱਤ ਨਹੀਂ ਹੈ।ਜੇ ਉਹ ਤੁਹਾਡੇ ਨਾਲ ਜੁੜੇ ਹੋਏ ਹਨ ਤਾਂ ਤੁਸੀਂ ਉਹਨਾਂ ਨੂੰ ਜਿੰਦਗੀ ਦੇ ਚੰਗੇ ਗੁਰ ਸਿਖਾ ਸਕਦੇ ਹੋ।ਉਹਨਾਂ ਨੂੰ ਸੱਭਿਅਕ ਮਨੁੱਖ ਬਣਾ ਸਕਦੇ ਹੋ।ਉਹਨਾਂ ਨੂੰ ਚੰਗਾ ਇਨਸਾਨ ਬਣਾ ਸਕਦੇ ਹੋ।ਜਿਸ ਨਾਲ ਤੁਹਾਡੇ ਧੀ ਪੁੱਤ ਦੀ ਸ਼ਖਸ਼ੀਅਤ ਚ ਨਿਖਾਰ ਆਵੇਗਾ।ਉਹਨਾਂ ਦੀ ਜੀਵਨਸ਼ੈਲੀ ਪਰਭਾਵਸ਼ਾਲੀ ਬਣੇਗੀ।ਸਮਾਜ ਚ ਉਹਨਾਂ ਦਾ ਰੁਤਬਾ ਵਧੇਗਾ।ਰੁੱਤਬਾ ਵਧਣ ਨਾਲ ਸਮਾਜ ਚ ਤੁਹਾਡੀ ਤੇ ਤੁਹਾਡੇ ਧੀ ਪੁੱਤ ਦੀ ਇੱਜਤ ਬਣੇਗੀ।ਤੁਸੀਂ ਮਾਣ ਤੇ ਫਕਰ ਮਹਿਸੂਸ ਕਰੋਗੇ।ਆਪਣੀ ਸੋਹਣੀ ਜਿੰਦਗੀ ਬਸਰ ਕਰੋਗੇ।ਇਹੀ ਜਿੰਦਗੀ ਜਿਓਣ ਦਾ ਵਧੀਆ ਢੰਗ ਹੈ।ਜੋ ਜੀਵਨ ਨੂੰ ਮਿਆਰੀ ਬਣਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ