10 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ RBI ਵੱਲੋਂ ਮਿਲਿਆ ਖਾਸ ਤੋਹਫਾ

ਨਵੀਂ ਦਿੱਲੀ, 22 ਅਪ੍ਰੈਲ – ਹੁਣ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬੈਂਕਿੰਗ ਦੀ ਆਜ਼ਾਦੀ ਮਿਲਣ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵੱਡਾ ਬਦਲਾਵ ਕਰਦੇ ਹੋਏ ਬੈਂਕਾਂ ਨੂੰ ਇਹ ਆਗਿਆ ਦਿੱਤੀ ਹੈ ਕਿ ਉਹ 10 ਸਾਲ ਤੋਂ ਵੱਧ ਉਮਰ ਵਾਲੇ ਨਾਬਾਲਿਗਾਂ ਨੂੰ ਆਪਣਾ ਸੇਵਿੰਗ ਅਕਾਉਂਟ ਜਾਂ ਫਿਕਸਡ ਡਿਪਾਜ਼ਿਟ ਅਕਾਉਂਟ ਖੋਲਣ ਦੀ ਸੁਵਿਧਾ ਦੇ ਸਕਦੇ ਹਨ। ਇਹ ਫੈਸਲਾ ਬੱਚਿਆਂ ਨੂੰ ਆਰਥਿਕ ਤੌਰ ‘ਤੇ ਜਾਗਰੂਕ ਅਤੇ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਆਰਬੀਆਈ ਦੁਆਰਾ ਜਾਰੀ ਕੀਤੇ ਗਏ ਸੰਸ਼ੋਧਿਤ ਹੁਕਮਾਂ ਦੇ ਅਨੁਸਾਰ ਹੁਣ ਬੈਂਕਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ 10 ਸਾਲ ਤੋਂ ਵੱਧ ਉਮਰ ਦੇ ਸਮਝਦਾਰ ਨਾਬਾਲਿਗਾਂ ਨੂੰ ਖੁਦ ਸੁੰਤਤਰ ਤੌਰ ‘ਤੇ ਸੇਵਿੰਗ ਜਾਂ ਐਫ.ਡੀ. ਅਕਾਉਂਟ ਖੋਲਣ ਦੀ ਆਗਿਆ ਦੇ ਸਕਦੇ ਹਨ। ਪਹਿਲਾਂ ਇਹ ਸਿਰਫ ਮਾਪਿਆਂ ਦੁਆਰਾ ਸੰਭਵ ਸੀ। ਹੁਣ ਬੱਚਿਆਂ ਨੂੰ ਮਾਪਿਆਂ ਦੀ ਮੌਜੂਦਗੀ ਦੇ ਬਿਨਾਂ ਵੀ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ ਜੇਕਰ ਬੈਂਕ ਨੂੰ ਲੱਗੇ ਕਿ ਬੱਚਾ ਖਾਤਾ ਸੰਚਾਲਿਤ ਕਰਨ ਵਿੱਚ ਸਮਰੱਥ ਹੈ।

ਬੈਂਕਾਂ ਨੂੰ ਭੇਜਿਆ ਗਿਆ ਨਵਾਂ ਸਰਕੁਲਰ

RBI ਨੇ ਇਹ ਨਿਰਦੇਸ਼ ਸੋਮਵਾਰ ਨੂੰ ਸਾਰੇ ਬੈਂਕਾਂ ਨੂੰ ਭੇਜੇ ਗਏ ਇੱਕ ਸਰਕੁਲਰ ਰਾਹੀਂ ਜਾਰੀ ਕੀਤਾ। ਸਰਕੁਲਰ ਵਿੱਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਨਾਬਾਲਿਗ ਬੱਚਾ ਕਿਸੇ ਕਾਰਣ ਵੱਜੋਂ ਖਾਤਾ ਨਹੀਂ ਚਲਾ ਸਕਦਾ ਤਾਂ ਮਾਪਿਆਂ ਦੁਆਰਾ ਖਾਤਾ ਖੋਲ੍ਹਵਾਉਣ ਅਤੇ ਚਲਾਉਣ ਦੀ ਸੁਵਿਧਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

ਬੱਚਿਆਂ ਦੀ ਆਰਥਿਕ ਸਮਝ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਬੱਚਿਆਂ ਵਿੱਚ ਬੱਚਤ ਦੀ ਆਦਤ ਪਾਉਣ ਅਤੇ ਉਨ੍ਹਾਂ ਨੂੰ ਆਰਥਿਕ ਸਿਸਟਮ ਨਾਲ ਰੂਬਰੂ ਹੋਣ ਦੇ ਵਿੱਚ ਮਦਦ ਕਰੇਗਾ। ਨਾਲ ਹੀ ਇਸ ਨਾਲ ਬੱਚੇ ਛੋਟੀ ਉਮਰ ਵਿੱਚ ਹੀ ਪੈਸੇ ਦੀ ਮਹੱਤਤਾ ਅਤੇ ਬਜਟਿੰਗ ਸਿੱਖ ਸਕਣਗੇ।

ਸਾਂਝਾ ਕਰੋ

ਪੜ੍ਹੋ