ਜੰਮੂ-ਸ੍ਰੀਨਗਰ ਸੜਕ ਠੀਕ ਹੋਣ ਲਈ ਪੰਜ-ਛੇ ਦਿਨ ਲੱਗਣਗੇ

ਰਾਮਬਨ, 22 ਅਪ੍ਰੈਲ –  ਢਿੱਗਾਂ ਖਿਸਕਣ ਕਾਰਨ ਪ੍ਰਭਾਵਤ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਸੋਮਵਾਰ ਦੂਜੇ ਦਿਨ ਵੀ ਬੰਦ ਰਿਹਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 20 ਥਾਵਾਂ ’ਤੇ ਚੱਲ ਰਹੇ ਸੜਕ ਸਾਫ ਕਰਨ ਦੇ ਕਾਰਜ ਵਿੱਚ ਲਗਭਗ ਛੇ ਦਿਨ ਲੱਗਣ ਦੀ ਸੰਭਾਵਨਾ ਹੈ। ਰਾਮਬਨ ਜ਼ਿਲ੍ਹੇ ’ਚ ਭਾਰੀ ਮੀਂਹ ਅਤੇ ਬੱਦਲ ਫਟਣ ਦੌਰਾਨ ਹੜ੍ਹ, ਜ਼ਮੀਨ ਖਿਸਕਣ ਅਤੇ ਚਿੱਕੜ/ ਗਾਰ ਡਿੱਗਣ ਕਾਰਨ ਐਤਵਾਰ ਨੂੰ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ 250 ਕਿੱਲੋਮੀਟਰ ਲੰਮੇ

ਰਣਨੀਤਕ ਪੱਖੋਂ ਅਹਿਮ ਹਾਈਵੇ (ਜੋ ਕਿ ਹਰ ਮੌਸਮ ਵਿੱਚ ਚੱਲਣ ਵਾਲੀ ਇੱਕੋ-ਇੱਕ ਸੜਕ ਹੈ) ’ਤੇ ਸੈਂਕੜੇ ਵਾਹਨ ਫਸ ਗਏ ਸਨ।ਐੱਨ ਐੱਚ ਆਈ ਏ ਦੇ ਪ੍ਰੋਜੈਕਟ ਡਾਇਰੈਕਟਰ ਪੁਰਸ਼ੋਤਮ ਕੁਮਾਰ ਨੇ ਦੱਸਿਆ, ‘ਹਾਈਵੇ ’ਤੇ ਇੱਕ ਦਰਜਨ ਤੋਂ ਵੱਧ ਥਾਵਾਂ ’ਤੇ ਖਾਸ ਕਰਕੇ ਸੇਰੀ ਅਤੇ ਮਾਰੂਗ ਦੇ ਵਿਚਕਾਰ ਚਾਰ ਕਿਲੋਮੀਟਰ ਦੇ ਰਸਤੇ ’ਤੇ ਮਿੱਟੀ ਜਮ੍ਹਾਂ ਹੋਣ ਕਾਰਨ ਸਾਨੂੰ ਇੱਕ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਥਾਵਾਂ ’ਤੇ ਮਿੱਟੀ ਦੀ ਉਚਾਈ 20 ਫੁੱਟ ਤੋਂ ਵੱਧ ਹੈ।

ਸਾਂਝਾ ਕਰੋ

ਪੜ੍ਹੋ