ਹੁਣ ਘਰ ਬੈਠੇ ਹੀ ਮਿਲ ਜਾਵੇਗੀ LPG ਗੈਸ ਕੁਨੈਕਸ਼ਨ

ਨਵੀਂ ਦਿੱਲੀ, 16 ਅਪ੍ਰੈਲ – ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਐਲਪੀਜੀ ਗੈਸ ਕੁਨੈਕਸ਼ਨ ਨਹੀਂ ਹੈ। ਪਹਿਲਾਂ ਇਸ ਲਈ ਵੱਖ-ਵੱਖ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਪਰ ਹੁਣ ਇਹ ਸਾਰੀ ਭੱਜਦੌੜ ਕਰਨ ਦੀ ਲੋੜ ਨਹੀਂ। ਤੁਸੀਂ ਘਰ ਬੈਠੇ ਹੀ ਆਨਲਾਈਨ ਐਲਪੀਜੀ ਗੈਸ ਕੁਨੈਕਸ਼ਨ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਡੇ ਖੇਤਰ ‘ਚ ਇੰਟਰਨੈਟ ਸਰਵਿਸ ਘੱਟ ਹੈ ਤਾਂ ਤੁਸੀਂ ਆਫਲਾਈਨ ਸਰਕਾਰੀ ਦਫਤਰ ਜਾ ਕੇ ਵੀ ਨਵੇਂ ਗੈਸ ਕੁਨੈਕਸ਼ਨ ਲਈ ਅਰਜ਼ੀ ਦੇ ਸਕਦੇ ਹੋ।

ਕਿਵੇਂ ਕਰੀਏ ਆਨਲਾਈਨ ਅਪਲਾਈ ?

ਜੇਕਰ ਤੁਸੀਂ ਨਵੇਂ ਐਲਪੀਜੀ ਗੈਸ ਕੁਨੈਕਸ਼ਨ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਸਟੈੱਪਸ ਦਾ ਪਾਲਣ ਕਰੋ :

ਸਟੈੱਪ-1: ਸਭ ਤੋਂ ਪਹਿਲਾਂ ਤੁਸੀਂ ਜਿਹੜੇ ਐਲਪੀਜੀ ਗੈਸ ਕੁਨੈਕਸ਼ਨ ਲਈ ਅਪਲਾਈ ਕਰਨਾ ਹੈ, ਉਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਓ।

ਸਟੈੱਪ-2: ਇੱਥੇ ਪੁੱਛੀ ਗਈ ਜਾਣਕਾਰੀ ਦਰਜ ਕਰ ਕੇ ਲੌਗਇਨ ਕ੍ਰਿਡੈਂਸ਼ੀਅਲਸ ਬਣਾਓ।

ਸਟੈੱਪ-3: ਤੁਹਾਨੂੰ ਇਹ ਲੌਗਇਨ ਕ੍ਰਿਡੈਂਸ਼ੀਅਲ ਮੈਸੇਜ ‘ਚ ਪ੍ਰਾਪਤ ਹੋ ਜਾਣਗੇ।

ਸਟੈੱਪ-4: ਇਨ੍ਹਾਂ ਲੌਗਇਨ ਕ੍ਰਿਡੈਂਸ਼ੀਅਲਜ਼ ਨੂੰ ਦਰਜ ਕਰ ਕੇ ਲੌਗਇਨ ਕਰੋ।

ਸਟੈੱਪ-5: ਇਸ ਤੋਂ ਬਾਅਦ ਤੁਹਾਨੂੰ ਨਵੇਂ ਐਲਪੀਜੀ ਗੈਸ ਕਨੈਕਸ਼ਨ ਦੀ ਆਪਸ਼ਨ ਮਿਲੇਗੀ।

ਸਟੈੱਪ-6: ਇਸ ‘ਤੇ ਕਲਿੱਕ ਕਰ ਕੇ ਮੰਗੀ ਗਈ ਸਾਰੀ ਜਾਣਕਾਰੀ ਦਰਜ ਕਰੋ।

ਸਟੈੱਪ-7: ਇਸ ਦੇ ਨਾਲ ਹੀ ਦਸਤਾਵੇਜ਼ ਵੀ ਦਰਜ ਕਰਨੇ ਹੋਣਗੇ।

ਸਟੈੱਪ-8: ਇਸ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰ ਕੇ ਭਵਿੱਖ ਲਈ ਪੇਜ ਨੂੰ ਸੇਵ ਕਰ ਲਓ।

ਹਾਲ ਹੀ ‘ਚ ਗੈਸ ਏਜੰਸੀ ਵੱਲੋਂ ਕੇਵਾਈਸੀ ਲਈ ਕਿਹਾ ਜਾ ਰਿਹਾ ਸੀ। ਇਸਨੂੰ ਵੀ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ।

ਕਿਵੇਂ ਕਰਨੀ ਹੈ ਆਨਲਾਈਨ ਕੇਵਾਈਸੀ ?

ਜੇਕਰ ਤੁਹਾਡੀ ਗੈਸ ਏਜੰਸੀ ਵੀ ਕੇਵਾਈਸੀ ਲਈ ਕਹਿ ਰਹੀ ਹੈ ਤਾਂ ਤੁਸੀਂ ਇਸ ਦਾ ਆਨਲਾਈਨ ਅਪਲਾਈ ਕਰ ਸਕਦੇ ਹੋ।

ਸਟੈੱਪ-1: ਸਭ ਤੋਂ ਪਹਿਲਾਂ ਤੁਹਾਨੂੰ ਗੈਸ ਏਜੰਸੀ ਦੀ ਵੈਬਸਾਈਟ ਜਾਂ ਐਪ ‘ਤੇ ਜਾਣਾ ਹੋਵੇਗਾ।

ਸਟੈੱਪ-2: ਇਸ ਦੇ ਨਾਲ ਹੀ ਤੁਹਾਨੂੰ Aadhaar FaceRD ਵੀ ਡਾਊਨਲੋਡ ਕਰਨੀ ਪਵੇਗੀ।

ਸਟੈੱਪ-3: ਐਪ ‘ਚ ਲੌਗਇਨ ਕਰ ਕੇ ਤੁਹਾਨੂੰ e-KYC ਦੀ ਆਪਸ਼ਨ ਲੱਭਣੀ ਪਵੇਗੀ।

ਸਟੈੱਪ-4: ਇਸ ਬਦਲ ‘ਤੇ ਕਲਿੱਕ ਕਰ ਕੇ ਮੰਗੀ ਗਈ ਜਾਣਕਾਰੀ ਭਰੋ।

ਸਟੈੱਪ-5: ਇਸ ਤੋਂ ਬਾਅਦ ਤੁਹਾਡੇ ਤੋਂ ਕੈਮਰਾ ਓਪਨ ਦੀ ਇਜਾਜ਼ਤ ਮੰਗੀ ਜਾਵੇਗੀ।

ਸਟੈੱਪ-6: ਫਿਰ ਤੁਸੀਂ ਇਨਡਾਇਰੈਕਟਲੀ ਹੀ ਆਧਾਰ ਐਪ ‘ਤੇ ਪਹੁੰਚ ਜਾਵੋਗੇ।

ਸਟੈੱਪ-7: ਅਖੀਰ ‘ਚ ਫੋਟੋ ਕਲਿੱਕ ਕਰ ਕੇ ਸਬਮਿਟ ‘ਤੇ ਕਲਿੱਕ ਕਰੋ।

ਇਸ ਤਰ੍ਹਾਂ, ਤੁਸੀਂ ਘਰ ਬੈਠੇ ਹੀ ਆਨਲਾਈਨ ਗੈਸ ਲਈ ਅਪਲਾਈ ਕਰ ਸਕਦੇ ਹੋ।

ਸਾਂਝਾ ਕਰੋ

ਪੜ੍ਹੋ