ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ਼ 180 ਨੋਟਿਸ ਜਾਰੀ

ਚੰਡੀਗੜ੍ਹ, 16 ਅਪ੍ਰੈਲ – ਚੰਡੀਗੜ੍ਹ ਨਗਰ ਨਿਗਮ ਆ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਹੀ ਸਖਤੀ ਵਿੱਚ ਆ ਗਿਆ ਹੈ। ਨਗਰ ਨਿਗਮ ਚੰਡੀਗੜ੍ਹ ਨੇ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਅਤੇ ਉਲੰਘਣਾ ਕਰਨ ਵਾਲਿਆਂ ਨੂੰ 180 ਨੋਟਿਸ ਜਾਰੀ ਕੀਤੇ ਅਤੇ ਉਲੰਘਣਾ ਕਰਨ ਵਾਲਿਆਂ ਦੇ 8 ਚਲਾਨ ਕੀਤੇ ਗਏ ਹਨ। ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਵੇਰੇ 5.30 ਵਜੇ ਤੋਂ 8.30 ਵਜੇ ਤੱਕ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਦੀ ਜਾਂਚ ਸ਼ੁਰੂ ਕੀਤੀ। ਇਹ ਮੁਹਿੰਮ ਦਾ ਪਹਿਲਾ ਦਿਨ ਸੀ ਜਦੋਂ ਕਈ ਉਲੰਘਣਾ ਕਰਨ ਵਾਲਿਆਂ ਨੂੰ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਦੇਖਿਆ ਗਿਆ। ਚੰਡੀਗੜ੍ਹ ਨਿਗਮ ਦੀ ਟੀਮ ਵੱਲੋਂ 5788 ਦਾ ਪ੍ਰਤੀ ਘਰ ਚਲਾਨ ਵੀ ਕੀਤਾ ਗਿਆ।

ਜ਼ਿਕਰਯੋਗ ਹੈ ਕਿ 15 ਅਪ੍ਰੈਲ ਤੋਂ 30 ਜੂਨ ਤੱਕ ਸਾਲਾਨਾ ਮੁਹਿੰਮ ਤਹਿਤ ਲਾਅਨ, ਵਿਹੜਿਆਂ ਨੂੰ ਪਾਣੀ ਲਗਾਉਣ ਹੋਜ਼ਪਾਈਪ ਦੀ ਵਰਤੋਂ ਕਰ ਕੇ ਕਾਰਾਂ ਅਤੇ ਹੋਰ ਵਾਹਨਾਂ ਨੂੰ ਧੋਣ ’ਤੇ 1000 ਰੁਪਏ ਦੇ ਜੁਰਮਾਨੇ ਦੇ ਨਾਲ ਚਲਾਨ ਕਰਨ ਦੀ ਹਦਾਇਤ ਕੀਤੀ ਗਈ ਸੀ ਜਦਕਿ ਐਮ.ਸੀ.ਸੀ. ਟੀਮਾਂ ਵਲੋਂ ਲੀਕ ਹੋਣ ਵਾਲੇ ਟੈਂਕ, ਟੂਟੀਆਂ, ਪਾਣੀ ਦੇ ਮੀਟਰ ਅਤੇ ਵਾਟਰ ਕੂਲਰ ਤੇ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਨੂੰ ਨੋਟਿਸ ਦਿਤੇ ਗਏ ਹਨ, ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਲੀਕੇਜ ਦੀ ਮੁਰੰਮਤ ਕਰਵਾਉਣ ਲਈ ਕਿਹਾ ਗਿਆ ਹੈ। ਚੈਕਿੰਗ ਮੁਹਿੰਮ ਦੌਰਾਨ ਜ਼ਿਆਦਾਤਰ ਉਲੰਘਣਾ ਕਰਨ ਵਾਲੇ ਆਪਣੀਆਂ ਕਾਰਾਂ ਅਤੇ ਵਿਹੜੇ ਧੋਂਦੇ ਦੇਖੇ ਗਏ। ਕਮਿਸ਼ਨਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪੀਣ ਵਾਲੇ ਪਾਣੀ ਦੀ ਬਚਤ ਕਰਨ ਅਤੇ ਇਸਦੀ ਬਰਬਾਦੀ ਨਾ ਕਰਨ ਦੀ ਅਪੀਲ ਕੀਤੀ।

ਸਾਂਝਾ ਕਰੋ

ਪੜ੍ਹੋ