ਮੌਸਮ ਵਿਭਾਗ ਨੇ ਲਗਾਇਆ ਪੰਜਾਬ ਵਿੱਚ ਫਿਰ ਗਰਮੀ ਵਧਣ ਦਾ ਅਨੁਮਾਨ

ਲੁਧਿਆਣਾ, 15 ਅਪ੍ਰੈਲ – ਪੰਜਾਬ ਦੇ ਵਿੱਚ ਮੁੜ ਤੋਂ ਗਰਮ ਹਵਾਵਾਂ ਚੱਲਣ ਸਬੰਧੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੀਤੇ ਦਿਨ ਪਛਮੀ ਚੱਕਰਵਾਤ ਦੇ ਚੱਲਦਿਆਂ ਜਿੱਥੇ ਮੀਂਹ ਵਰਗਾ ਮੌਸਮ ਬਣਿਆ ਹੋਇਆ ਸੀ ਪਰ ਹੁਣ ਮੁੜ ਤੋਂ 16 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਸੂਬੇ ਦੇ ਵਿੱਚ ਗਰਮੀ ਪਵੇਗੀ। ਗਰਮ ਹਵਾਵਾਂ ਚੱਲਣਗੀਆਂ ਇਸ ਨਾਲ ਤਾਪਮਾਨ ਵੀ ਹੋਰ ਵੱਧ ਸਕਦਾ ਹੈ। ਹਾਲਾਂਕਿ ਫਿਲਹਾਲ ਤਾਪਮਾਨ ਬੀਤੇ ਦਿਨਾਂ ਦੇ ਅੰਦਰ ਜੋ 40 ਡਿਗਰੀ ਤੱਕ ਪਹੁੰਚ ਗਿਆ ਸੀ ।

ਮੌਸਮ ਵਿੱਚ ਕਾਫੀ ਤਬਦੀਲੀਆਂ

ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਫਿਲਹਾਲ ਤਾਪਮਾਨ 36 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਚੱਲ ਰਿਹਾ ਜੋ ਕਿ ਬੀਤੇ ਦਿਨਾਂ ਦੇ ਦੌਰਾਨ 40 ਡਿਗਰੀ ਤੱਕ ਪਹੁੰਚ ਗਿਆ ਸੀ। ਉਨ੍ਹਾਂ ਕਿਹਾ ਫਿਲਹਾਲ ਦੋ ਤਿੰਨ ਦਿਨ ਤੋਂ ਮੌਸਮ ਠੀਕ ਰਿਹਾ ਹੈ। ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਤਾਪਮਾਨ ਜਿਵੇਂ ਹੀ ਵੱਧਦਾ ਹੈ ਤਾਂ ਉਸ ਨਾਲ ਪੱਛਮੀ ਚੱਕਰਵਾਤ ਪੈਦਾ ਹੁੰਦਾ ਹੈ। ਜਿਸ ਨਾਲ ਹਲਕੀ ਬੱਦਲਵਾਈ ਅਤੇ ਕਿਤੇ-ਕਿਤੇ ਮੀਂਹ ਵੀ ਹੁੰਦਾ ਹੈ।

ਲੋਕਾਂ ਨੂੰ ਸਲਾਹ

ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਦੁਪਹਿਰ ਵੇਲੇ ਘਰੋਂ ਨਿਕਲਣ ‘ਚ ਗੁਰੇਜ ਕਰਨ, ਸਵੇਰੇ-ਸ਼ਾਮ ਆਪਣੇ ਕੰਮ ਨਿਪਟਾ ਲੈਣ। ਖਾਸ ਕਰਕੇ ਕਣਕ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਜੇ ਅੱਗ ਲਾਈ ਜਾਂਦੀ ਹੈ ਤਾਂ ਇਸ ਨਾਲ ਹੋਰ ਗਰਮੀ ਵਧੇਗੀ, ਤੇ ਹੀਟ ਵੇਵ ਚੱਲਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਗਰਮੀ ਹੈ, ਇਸ ਕਰਕੇ ਕਿਸਾਨ ਵੀਰ ਇਸ ਗੱਲ ਦਾ ਧਿਆਨ ਰੱਖਣ। ਉੱਥੇ ਲੋਕਾਂ ਨੂੰ ਵੀ ਸਿਰ ਢੱਕਣ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਪੀਣ ਦੀ ਸਲਾਹ ਦਿੱਤੀ ਹੈ।

ਸਾਂਝਾ ਕਰੋ

ਪੜ੍ਹੋ