
*ਸ ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਚਰਚਿਤ ਸ਼ਾਇਰ ਵਿਜੇ ਵਿਵੇਕ ਨੂੰ ਕੀਤਾ ਭੇਂਟ
*ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਲੇਖਿਕ ਸਭਾ ਨੇ ਦਿੱਤਾ ਪ੍ਰਧਾਨਗੀ ਭਾਸ਼ਣ
*ਸ੍ਰੀਮਤੀ ਸੁਰਿੰਦਰ ਕੌਰ ਬਰਾੜ ਨੇ ਸਾਹਿਤਕਾਰਾਂ ਨਾਲ ਸਾਂਝੀਆਂ ਕੀਤੀਆਂ ਰਚਨਾਵਾ
ਮੋਗਾ,11 ਅਪ੍ਰੈਲ (ਏ.ਡੀ.ਪੀ ਨਿਊਜ਼) – ਸੁਤੰਤਰਤਾ ਸੰਗਰਾਮੀ ਭਵਨ ਵਿਖੇ ਲੋਕ ਸਾਹਿਤ ਅਕਾਡਮੀ ਵਲੋਂ ਸ ਮਲਕੀਅਤ ਸਿੰਘ ਬਰਾੜ ਯਾਦਗਾਰੀ ਸਲਾਨਾ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਲੇਖਿਕ ਸਭਾ, ਵਿਸ਼ੇਸ ਮਹਿਮਾਨ ਸ੍ਰੀਮਤੀ ਸੁਰਿੰਦਰ ਕੌਰ ਬਰਾੜ, ਸ਼ਾਇਰ ਵਿਜੇ ਵਿਵੇਕ ਤੇ ਅਸ਼ੋਕ ਚਟਾਨੀ ਪ੍ਰਧਾਨ ਲੋਕ ਸਹਾਇਤ ਅਕਾਡਮੀ ਸ਼ਾਮਲ ਸਨ। ਮੰਚ ਸੰਚਾਲਨ ਦੀ ਭੂਮਿਕਾ ਚਰਨਜੀਤ ਸਮਾਲਸਰ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫਸਰ, ਉੰਘੇ ਵਿਅੰਗ ਲੇਖਿਕ ਕੇ.ਐਲ.ਗਰਗ,ਪਰਕਾਸ਼ ਕੌਰ ਬਰਾੜ (ਕੈਨੇਡਾ),ਪ੍ਰੋ ਗੁਰਜੀਤ ਕੌਰ ਨੇ ਸ ਮਲਕੀਅਤ ਸਿੰਘ ਬਰਾੜ ਦੀ ਜੀਵਨੀ ਤੇ ਚਾਨਣਾ ਪਾਇਆ।ਪ੍ਰਸਿੱਧ ਅਲ਼ੋਚਿਕ ਡਾ.ਸਰਜੀਤ ਬਰਾੜ ਤੇ ਅਮਰ ਘੋਲੀਆ ਨੇ ਸ਼ਾਇਰ ਵਿਜੇ ਵਿਵੇਕ ਦੀ ਜੀਵਨੀ ਤੇ ਕਵਿਤਾ ਬਾਰੇ ਵਿਚਾਰ ਪ੍ਰਗਟ ਕੀਤੇ।
ਸ੍ਰੀਮਤੀ ਸੁਰਿੰਦਰ ਕੌਰ ਬਰਾੜ(ਕੈਨੇਡਾ) ਨੇ ਲੋਕ ਸਾਹਿਤ ਅਕਾਡਮੀ ਦੇ ਅਹੁੱਦੇਦਾਰਾਂ ਦਾ ਉਨ੍ਹਾਂ ਦੇ ਪਤੀ ਸ ਮਲਕੀਅਤ ਸਿੰਘ ਬਰਾੜ ਯਾਦਗਾਰੀ ਸਲਾਨਾ ਸਮਾਰੋਹ ਆਯੋਜਿਤ ਕਰਨ ਲਈ ਧੰਨਵਾਦ ਕਰਦਿਆਂ ਸਾਹਿਤਕਾਰਾਂ ਨਾਲ ਆਪਣੀਆਂ ਰਚਨਾਵਾ ਸਾਂਝੀਆਂ ਕੀਤੀਆਂ।ਦਰਸ਼ਨ ਸਿੰਘ ਬੁੱਟਰ ਪ੍ਰਧਾਨ ਕੇਂਦਰੀ ਲੇਖਿਕ ਸਭਾ ਨੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਸਮਾਜ ਵਿਚ ਚੰਗਾ ਕੰਮ ਕਰਨ ਲਈ ਪ੍ਰੇਰਦੇ ਹਨ।ਉਨ੍ਹਾ ਕਿਹਾ ਕਵਿਤਾ ਸਮਾਜਿਕ ਅਤੇ ਪਰਿਵਾਰਕ ਵਰਤਾਰੇ,ਵਿਛੋੜੇ ਤੇ ਸਮੱਸਿਆਵਾਂ ਦੀ ਸਿਰਜਣਾ ਹੈ। ਉਨ੍ਹਾਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨਾਲ ਚੰਗਾ ਰੰਗ ਬੰਨਿਆ। ਸ ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ, ਸਨਮਾਨ ਪੱਤਰ, ਫੁੱਲਕਾਰੀ ਤੇ ਗਿਅਰਾਂ ਹਜਾਰ ਰੁਪੈ ਨਕਦ ਰਾਸੀ ਪੰਜਾਬੀ ਦੇ ਚਰਚਿਤ ਸ਼ਾਇਰ ਵਿਜੇ ਵਿਵੇਕ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼ਾਇਰ ਵਿਜੇ ਵਿਵੇਕ ਨੇ ਸ ਮਲਕੀਅਤ ਸਿੰਘ ਬਰਾੜ ਯਾਦਗਾਰੀ ਪੁਰਸਕਾਰ ਦੇਣ ਲਈ ਬਰਾੜ ਪਰਿਵਾਰ ਅਤੇ ਲੋਕ ਸਾਹਿਤ ਅਕਾਡਮੀ ਦਾ ਧੰਨਵਾਦ ਕਰਦਿਆ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕੈਨੇਡਾ ਤੋਂ ਸਾਮਲ ਹੋਏ ਹਰਵਿੰਦਰ ਸਿੰਘ ਨੇ ਬੰਸਰੀ ਦੀਆਂ ਸੁਰਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ।ਇਸ ਮੌਕੇ ਤੇ ਸੰਗੀਤਕ ਮਹਿਫਲ/ਕਵੀ ਦਰਬਾਰ ਵਿਚ ਡਾ ਅਜੀਤਪਾਲ ਜਟਾਣਾ,ਚਰਨਜੀਤ ਸਲੀਣਾ,ਨਰਿੰਦਰ ਰੋਹੀ, ਹਰਭਜਨ ਨਾਗਰਾ, ਗੁਰਮੀਤ ਸਿੰਘ ਰੱਖੜਾ, ਸਾਗਰ ਸਫਰੀ,ਅਮਰਜੀਤ ਸਨੇ੍ਹਰਵੀ,ਧਰਮ ਕਲਿਆਣ,ਕੁਲਵਿੰਦਰ ਸਿੰਘ ਦਿਲਗੀਰ, ਲਾਲੀ ਕਰਤਾਰਪੁਰੀ, ਡਾ ਸਾਧੂ ਰਾਮ ਲੰਗਿਆਣਾ, ਕੁਲਵਿੰਦਰ ਵਿਰਕ, ਹਰਵਿੰਦਰ ਬਿਲਾਸਪੁਰ, ਜੰਗੀਰ ਖੋਖਰ,ਏਕਤਾ ਸਿੰਘ ਭੁਪਾਲ,ਅਵਤਾਰ ਸਮਾਲਸਰ, ਸੋਨੀ ਮੋਗਾ ਨੇ ਰਚਨਾਵਾਂ ਪੇਸ਼ ਕੀਤੀਆਂ। ਪ੍ਰਸਿੱਧ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਵਾਗਤ ਅਤੇ ਅਸ਼ੋਕ ਚਟਾਨੀ ਨੇ ਸਾਮਲ ਸਾਹਤਿਕਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪੂਨਮਪ੍ਰੀਤ ਕੌਰ ਅਸਟਰੇਲੀਆ,ਡਾ ਅਸ਼ੋਕ ਗਰਗ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਡਾ ਪਲਵਿੰਦਰ ਕੌਰ, ਡਾ ਮਨਦੀਪ ਕੌਰ, ਕਮਲਜੀਤ ਸਿੰਘ ਕੈਨੇਡਾ, ਕਰਮਜੀਤ ਕੌਰ,ਬਲਵੀਰ ਕੌਰ ਕੋਟਕਪੂਰਾ, ਜਸਵੀਰ ਕੌਰ, ਤੇ ਹੋਰ ਲੇਖਿਕ ਸ਼ਾਮਲ ਸਨ।