
ਮੁੰਬਈ, 7 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਜਵਾਬੀ ਟੈਕਸ ਕਰਕੇ ਖੜ੍ਹੇ ਹੋਏ ਖਦਸ਼ਿਆਂ ਤੇ ਅਮਰੀਕੀ ਬਾਜ਼ਾਰ ਵਿਚ ਰਿਕਾਰਡ ਨਿਘਾਰ ਮਗਰੋਂ ਘਰੇਲੂ ਭਾਰਤੀ ਸ਼ੇਅਰ ਬਾਜ਼ਾਰ ਵਿਚ ਸੋਮਵਾਰ ਨੂੰ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ ਤੇ ਐੱਨਐੱਸਈ (NSE) ਦਾ ਨਿਫਟੀ ਮੂਧੇ ਮੂੰਹ ਹੋ ਗਏ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 3,939.68 ਨੁਕਤਿਆਂ ਦੇ ਨਿਘਾਰ ਨਾਲ 71,425.01 ਤੇ ਨਿਫਟੀ 1,160.8 ਅੰਕ ਡਿੱਗ ਕੇ 21,743.65 ਨੁਕਤਿਆਂ ਦੇ ਪੱਧਰ ਨੂੰ ਪਹੁੰਚ ਗਏ।