
ਅੰਮ੍ਰਿਤਸਰ, 7 ਅਪ੍ਰੈਲ – ਵਾਰਿਸ ਸ਼ਾਹ ਫ਼ਾਉਂਡੇਸ਼ਨ ਵੱਲੋਂ ਪµਜਾਬੀ ਦੇ ਹਰਮਨ ਪਿਆਰੇ ਅਧਿਆਪਕ, ਕਵੀ, ਆਲੋਚਕ ਤੇ ਸਮਾਜਸੇਵੀ ਡਾ. ਹਰਜਿੰਦਰ ਸਿੰਘ ਅਟਵਾਲ ਦੀ ਬੇਵਕਤੀ ਮੌਤੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫ਼ਾਉਂਡੇਸ਼ਨ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਜਨਰਲ ਸਕੱਤਰ ਡਾ. ਚਰਨਜੀਤ ਸਿੰਘ ਗੁਮਟਾਲਾ ,ਪ੍ਰੈਸ ਸਕੱਤਰ ਅੰਮ੍ਰਿਤ ਲਾਲ ਮੰਨਣ , ਡਾ. ਬ੍ਰਿਜਪਾਲ ਸਿੰਘ, ਡਾ. ਇਕਬਾਲ ਕੌਰ ਸੌਦ , ਇਕਬਾਲ ਸਿੰਘ ਬਮਰਾਅ ਤੇ ਸਮੂਹ ਮੈਂਬਰਾਨ ਵਲੋਂ ਜਾਰੀ ਇੱਕ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕਦੇ ਵੀ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ ਵਾਲੇ ਰਿਜਨਲ ਸੈਂਟਰ ਵਿਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਕੀਤੀ। ਉਨ੍ਹਾਂ ਨੇ ਨਵਾਂ ਜਮਾਨਾਂ ਵਿਚ ਵੀ ਬਤੌਰ ਸਾਹਿਤਕ ਸੰਪਾਦਕ ਕੰਮ ਕੀਤਾ।ਉਹ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਵਿਚ ਕਈ ਆਹੁਦਿਆਂ ‘ਤੇ ਰਹੇ।ਉਹ ਕੇਂਦਰੀ ਸਾਹਿਤ ਸਭਾ ਦੀਆਂ 2023 ਵਿਚ ਹੋਈਆਂ ਚੋਣਾਂ ਵਿਚ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਉਹ ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਿਮਟਿਡ ਲੁਧਿਆਣਾ ਦੇ ਸਕੱਤਰ ਸਨ।ਉਨ੍ਹਾਂ ਨੇ ਬਹਤ ਸਾਰੀਆਂ ਪੁਸਤਕਾਂ ਪੰਜਾਬੀ ਸਾਇਤ ਦੀ ਝੋਲੀ ਪਾਈਆਂ। ੳੇੁਹ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹਿ ਪਰ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਲਈ ਪਾਏ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ ।