
ਚੰਡੀਗੜ੍ਹ, 4 ਅਪ੍ਰੈਲ – ਪੰਜਾਬ ਸਕੂਲ ਸਿੱਖਿਆ ਬੋਰਡ ਅੱਜ ਯਾਨੀ 4 ਅਪ੍ਰੈਲ ਨੂੰ ਜਾਰੀ ਕਰ ਸਕਦਾ ਹੈ। ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਹਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਸਾਲ, PSEB ਕਲਾਸ 8 ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 7 ਮਾਰਚ 2025 ਵਿਚਕਾਰ ਆਯੋਜਿਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਵਿਦਿਆਰਥੀ ਇਸ ਲਿੰਕ https://pseb.ac.in/ ਰਾਹੀਂ ਸਿੱਧੇ ਤੌਰ ‘ਤੇ ਪੰਜਾਬ ਬੋਰਡ 8ਵੀਂ ਜਮਾਤ ਦਾ ਨਤੀਜਾ ਵੀ ਦੇਖ ਸਕਦੇ ਹਨ। ਤੁਸੀਂ ਹੇਠਾਂ ਦਿੱਤੇ ਇਹਨਾਂ ਕਦਮਾਂ ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹੋ। ਨਤੀਜਾ ਦੇਖਣ ਲਈ, ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਦੀ ਲੋੜ ਹੋਵੇਗੀ।
PSEB 8th Result 2025 ਇਸ ਤਰ੍ਹਾਂ ਕਰੋ ਚੈੱਕ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ। ਨਤੀਜਾ ਭਾਗ ਵਿੱਚ 8ਵੀਂ ਜਮਾਤ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ। ਰੋਲ ਨੰਬਰ, ਨਾਮ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦਰਜ ਕਰੋ। ਸਕੋਰਕਾਰਡ ਡਾਊਨਲੋਡ ਕਰੋ ਅਤੇ ਇਸ ਵਿੱਚ ਦਿੱਤੇ ਵੇਰਵਿਆਂ ਦੀ ਜਾਂਚ ਕਰੋ।
ਮਹੱਤਵਪੂਰਨ ਜਾਣਕਾਰੀ
ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 33% ਅੰਕ ਪ੍ਰਾਪਤ ਕਰਨੇ ਪੈਂਦੇ ਹਨ। ਸਕੋਰਕਾਰਡ ਵਿੱਚ ਵਿਦਿਆਰਥੀ ਦਾ ਨਾਮ, ਰੋਲ ਨੰਬਰ, ਮਾਪਿਆਂ ਦਾ ਨਾਮ, ਸਕੂਲ ਦਾ ਨਾਮ, ਵਿਸ਼ੇ ਅਨੁਸਾਰ ਅੰਕ ਅਤੇ ਕੁੱਲ ਅੰਕ ਵਰਗੀ ਜਾਣਕਾਰੀ ਸ਼ਾਮਲ ਹੋਵੇਗੀ। ਜੇਕਰ ਕੋਈ ਵਿਦਿਆਰਥੀ ਆਪਣੇ ਅੰਕਾਂ ਤੋਂ ਸੰਤੁਸ਼ਟ ਨਹੀਂ ਹੈ, ਤਾਂ ਉਹ ਮੁੜ ਮੁਲਾਂਕਣ ਲਈ ਅਰਜ਼ੀ ਦੇ ਸਕਦਾ ਹੈ। ਇਸਦੇ ਲਈ 1000 ਰੁਪਏ ਪ੍ਰਤੀ ਉੱਤਰ ਪੱਤਰੀ ਫੀਸ ਅਤੇ ਉੱਤਰ ਪੱਤਰੀ ਦੇਖਣ ਲਈ 500 ਰੁਪਏ ਪ੍ਰੋਸੈਸਿੰਗ ਫੀਸ ਦੇਣੀ ਪਵੇਗੀ।
ਪਿਛਲੇ ਸਾਲ ਦਾ ਨਤੀਜਾ
ਪਿਛਲੇ ਸਾਲ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 7 ਤੋਂ 27 ਮਾਰਚ ਦਰਮਿਆਨ ਹੋਈਆਂ ਸਨ ਅਤੇ 98.31% ਵਿਦਿਆਰਥੀ ਸਫਲ ਹੋਏ ਸਨ। ਇਸ ਸਾਲ ਵੀ ਚੰਗੇ ਨਤੀਜੇ ਆਉਣ ਦੀ ਉਮੀਦ ਹੈ।