ਚੰਡੀਗੜ੍ਹ ਦਾ ਰਤਨ ਢਿੱਲੋਂ ਰਾਤੋ-ਰਾਤ ਬਣਿਆ ਲੱਖਪਤੀ

ਚੰਡੀਗੜ੍ਹ, 12 ਮਾਰਚ – ਘਰ ’ਚ ਖਜ਼ਾਨਾ ਮਿਲਣ ਦੀਆਂ ਕਹਾਣੀਆਂ ਤੁਸੀਂ ਅਕਸਰ ਸੁਣੀਆਂ ਹੋਣਗੀਆਂ। ਹਾਲਾਂਕਿ, ਅੱਜ ਬਹੁਤ ਘੱਟ ਲੋਕ ਅਜਿਹੀਆਂ ਕਹਾਣੀਆਂ ’ਤੇ ਵਿਸ਼ਵਾਸ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਾਗਜ਼ ਦਾ ਟੁਕੜਾ ਵੀ ਖਜ਼ਾਨਾ ਹੋ ਸਕਦਾ ਹੈ? ਅਜਿਹਾ ਹੀ ਇੱਕ ਮਾਮਲਾ ਚੰਡੀਗੜ੍ਹ ਦੇ ਇੱਕ ਵਿਅਕਤੀ ਨਾਲ ਵਾਪਰਿਆ ਹੈ। ਦਰਅਸਲ, ਚੰਡੀਗੜ੍ਹ ਦੇ ਰਤਨ ਢਿੱਲੋਂ ਨੂੰ ਕਾਗਜ਼ ਦੇ ਟੁਕੜੇ ਦੇ ਰੂਪ ਵਿੱਚ ਖਜ਼ਾਨਾ ਮਿਲਿਆ ਹੈ। ਉਸ ਕੋਲ 1987 ਵਿੱਚ ਖ਼ਰੀਦੇ ਗਏ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਦੇ ਕਾਗਜ਼ ਮਿਲੇ ਹਨ।

ਦਰਅਸਲ ਰਤਨ ਢਿੱਲੋਂ ਨੇ ਸ਼ੇਅਰ ਖ਼੍ਰੀਦਣ ਦੇ ਦੋ ਦਸਤਾਵੇਜ਼ ਐਕਸ ’ਤੇ ਸਾਂਝੇ ਕੀਤੇ ਹਨ। ਪੇਪਰ ’ਚ ਲਿਖਿਆ ਹੈ, ਉਨ੍ਹਾਂ ਦੇ ਪਰਵਾਰ ਨੇ 1987 ਤੋਂ 1992 ਦਰਮਿਆਨ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ 30 ਸ਼ੇਅਰ ਖ਼ਰੀਦੇ ਸਨ। ਪਹਿਲਾਂ 1987 ਵਿਚ 20 ਸ਼ੇਅਰ ਅਤੇ ਫਿਰ 1992 ਵਿਚ 10 ਸ਼ੇਅਰ ਖ਼ਰੀਦੇ, ਜਿਸ ਦੀ ਕੀਮਤ ਉਸ ਸਮੇਂ 10 ਰੁਪਏ ਪ੍ਰਤੀ ਸ਼ੇਅਰ ਸੀ। ਪਰ ਇਹ ਦਸਤਾਵੇਜ਼ ਲਗਭਗ 30 ਸਾਲ ਪੁਰਾਣੇ ਹਨ, ਅਤੇ ਉਸ ਸਮੇਂ ਕੋਈ ਡਿਜੀਟਲ ਫਾਰਮੈਟ ਨਹੀਂ ਸੀ, ਸ਼ੇਅਰ ਖ਼੍ਰੀਦਣ ’ਤੇ ਸਮਾਨ ਬਾਂਡ ਜਾਰੀ ਕੀਤੇ ਗਏ ਸਨ। ਅੱਜ ਦੀ ਕੀਮਤ ਮੁਤਾਬਕ ਇਨ੍ਹਾਂ ਸ਼ੇਅਰਾਂ ਦੀ ਕੁੱਲ ਕੀਮਤ 11.88 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। 1988 ਵਿੱਚ ਖਰੀਦੇ ਗਏ 30 ਸ਼ੇਅਰ ਹੁਣ ਤਿੰਨ ਵੰਡਾਂ ਅਤੇ ਦੋ ਬੋਨਸ ਤੋਂ ਬਾਅਦ 960 ਸ਼ੇਅਰ ਬਣ ਗਏ ਹਨ।

ਰਤਨ ਢਿੱਲੋਂ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਉਸਨੇ ਕਿਹਾ ਹੈ ਕਿ “ਸਾਨੂੰ ਇਹ ਪੇਪਰ ਘਰ ਵਿੱਚ ਮਿਲਿਆ ਹੈ। ਮੈਨੂੰ ਸਟਾਕ ਮਾਰਕੀਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੀ ਕੋਈ ਮਾਹਰ ਸਾਨੂੰ ਦੱਸ ਸਕਦਾ ਹੈ ਕਿ ਕੀ ਅਸੀਂ ਅਜੇ ਵੀ ਇਨ੍ਹਾਂ ਸ਼ੇਅਰਾਂ ਦੇ ਮਾਲਕ ਹਾਂ ਜਾਂ ਨਹੀਂ? ਇਸ ਪੋਸਟ ਤੋਂ ਬਾਅਦ ਜ਼ੀਰੋਧਾ ਨੇ ਉਸ ਦੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫ਼ੰਡ ਅਥਾਰਟੀ (ਆਈ.ਈ.ਪੀ. ਐੱਫ.ਏ.) ਨੇ ਵੀ ਉਸ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨਾਲ ਉਸ ਨੂੰ ਆਪਣੇ ਮਾਲਕੀ ਅਧਿਕਾਰ ਸਾਬਤ ਕਰਨ ’ਚ ਮਦਦ ਮਿਲੀ ਹੈ। ਰਤਨ ਢਿੱਲੋਂ ਦੇ ਮਾਲਕੀ ਹੱਕਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਆਈਈਪੀਐਫਏ ਨੇ ਕਿਹਾ ਹੈ ਕਿ ਜੇਕਰ ਇਹ ਸ਼ੇਅਰ ਕੁਝ ਸਮੇਂ ਲਈ ਲਾਵਾਰਿਸ ਹਨ ਤਾਂ ਸੰਭਵ ਹੈ ਕਿ ਇਨ੍ਹਾਂ ਨੂੰ ਆਈਈਪੀਐਫਏ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...