
ਨਵੀਂ ਦਿੱਲੀ, 12 ਮਾਰਚ – ਫਰਵਰੀ ਮਹੀਨੇ ਦੌਰਾਨ ਭਾਰਤੀ ਬਰਾਮਦਾਂ ਉਤੇ ਅਮਰੀਕੀ ਟੈਰਿਫ ਧਮਕੀਆਂ ਦਾ ਮਾੜਾ ਅਸਰ ਪਿਆ ਹੈ। ਭਾਰਤ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਵਿਚਕਾਰ ਬਰਾਮਦਕਾਰਾਂ ਨੂੰ ਪ੍ਰੋਤਸਾਹਨ ਦੇਣ ’ਤੇ ਵਿਚਾਰ ਕਰ ਰਿਹਾ ਹੈ, ਜਿਸ ਦਾ ਫੈਸਲਾ ਇੱਕ ਮਹੀਨੇ ਦੇ ਅੰਦਰ-ਅੰਦਰ ਹੋਣ ਦੀ ਉਮੀਦ ਹੈ। ਇੱਕ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਕਿਹਾ ਕਿ ਵਿਸ਼ਵਵਿਆਪੀ ਵਪਾਰ ਅਨਿਸ਼ਚਿਤਤਾ ਅਤੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਨੂੰ ਭੇਜੀਆਂ ਸ਼ਿਪਮੈਂਟਾਂ ’ਤੇ ਟੈਰਿਫ ਦੇ ਸੰਭਾਵੀ ਪ੍ਰਭਾਵ ਦੇ ਵਿਚਕਾਰ ਭਾਰਤ ਆਪਣੇ ਬਰਾਮਦਕਾਰਾਂ ਨੂੰ ਨਵੀਆਂ ਹੱਲਾਸ਼ੇਰੀਆਂ ਦੇਣ ’ਤੇ ਵਿਚਾਰ ਕਰ ਰਿਹਾ ਹੈ।