
ਨਵੀਂ ਦਿੱਲੀ, 11 ਮਾਰਚ – ਸਟੇਟ ਬੈਂਕ ਆਫ ਇੰਡੀਆ (SBI) ਦੀਆਂ ਸਾਰੀਆਂ ਮੋਬਾਈਲ ਤੇ ਇੰਟਰਨੈਟ ਬੈਂਕਿੰਗ ਸੇਵਾਵਾਂ ‘ਚ ਮੁਸ਼ਕਲ ਆ ਰਹੀ ਹੈ। ਹੁਣ ਤਕ ਲਗਪਗ 800 ਲੋਕ ਇਸ ਮੁਸ਼ਕਲ ਬਾਰੇ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ।
ਦੇਸ਼ ਦੇ ਦਿੱਗਜ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਯੂਪੀਆਈ ਸੇਵਾਵਾਂ ‘ਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਹੁਣ ਤਕ ਕਰੀਬ 800 ਲੋਕ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ।ਮੀਡੀਆ ਰਿਪੋਰਟਾਂ ਮੁਤਾਬਕ, ਐਸਬੀਆਈ ਦੀ 62 ਫੀਸਦੀ ਮੋਬਾਈਲ ਬੈਂਕਿੰਗ ਸਰਵਿਸ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ 32 ਫੀਸਦੀ ਆਨਲਾਈਨ ਬੈਂਕਿੰਗ ਤੇ 6 ਫੀਸਦੀ ਤਕ ਆਨਲਾਈਨ ਲੌਗਇਨ ਪ੍ਰਭਾਵਿਤ ਹੋਏ ਹਨ।