ਨਿਊ ਯਾਰਕ ਜਾਂਦਾ ਜਹਾਜ਼ ਅੱਧਵਾਟਿਓਂ ਮੋੜਨਾ ਪਿਆ

ਨਵੀਂ ਦਿੱਲੀ, 11 ਮਾਰਚ – ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ ਜਾ ਰਹੀ ਉਡਾਣ ਬੰਬ ਦੀ ਧਮਕੀ ਮਿਲਣ ਮਗਰੋਂ ਸੋਮਵਾਰ ਸਵੇਰੇ ਮੁੰਬਈ ਪਰਤ ਆਈ। ਜਹਾਜ਼ ਵਿੱਚ 322 ਜਣੇ ਸਵਾਰ ਸਨ, ਜਿਨ੍ਹਾਂ ’ਚ 19 ਅਮਲੇ ਦੇ ਮੈਂਬਰ ਸਨ। ਏਅਰ ਇੰਡੀਆ ਨੇ ਇਕ ਬਿਆਨ ਵਿੱਚ ਕਿਹਾ ਕਿ ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ ਜਾ ਰਹੀ ਉਡਾਣ ਏ ਆਈ-119 ਜਦੋਂ ਹਵਾ ’ਚ ਸੀ ਤਾਂ ਸੰਭਾਵੀ ਸੁਰੱਖਿਆ ਖਤਰੇ ਬਾਰੇ ਪਤਾ ਲੱਗਾ। ਸੂਤਰਾਂ ਨੇ ਕਿਹਾ ਕਿ ਬੰਬ ਦੀ ਧਮਕੀ ਮਿਲੀ ਸੀ ਤੇ ਜਹਾਜ਼ ਦੇ ਇਕ ਪਖਾਨੇ ’ਚੋਂ ਇਕ ਨੋਟ ਵੀ ਮਿਲਿਆ ਸੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਨਗਰ ਨਿਗਮ ਚੋਣ 2025 ਦੇ ਮੁੱਖ

ਚੰਡੀਗੜ੍ਹ, 12 ਮਾਰਚ – ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ...