ਅਧਿਕਾਰੀਆਂ ਵਲੋਂ ਮਾਰਕੀਟ ਕਮੇਟੀ ਦੀ ਥਾਂ ’ਤੇ ਢਾਹੀਆਂ ਗਈਆਂ 25 ਸਾਲਾਂ ਤੋਂ ਬਣੀਆਂ ਝੁੱਗੀਆਂ

ਕੋਟਕਪੂਰਾ, 10 ਮਾਰਚ – ਇੱਥੇ ਮਾਰਕੀਟ ਕਮੇਟੀ ਦੀ ਜਗ੍ਹਾ ’ਤੇ ਪਿਛਲੇ ਲਗਪਗ 25 ਸਾਲਾਂ ਤੋਂ ਝੁਗੀਆਂ ਬਣਾ ਕੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਕਮੇਟੀ ਅਧਿਕਾਰੀਆਂ ਨੇ ਜੇਸੀਬੀ ਨਾਲ ਢਾਹ ਦਿੱਤੀਆਂ ਹਨ। ਇਸ ਕਾਰਵਾਈ ਦੇ ਬਾਵਜੂਦ ਹਾਲੇ ਵੀ ਇਥੇ 200 ਦੇ ਕਰੀਬ ਝੁੱਗੀਆਂ ਕਾਇਮ ਹਨ ਜੋ ਕਿ ਦਾਣਾ ਮੰਡੀ ਦੀ ਕੰਧ ਦੇ ਬਾਹਰਵਾਰ ਬਠਿੰਡਾ ਹਾਈਵੇਅ ’ਤੇ ਹਨ। ਅਧਿਕਾਰੀਆਂ ਨੇ ਇਲਜ਼ਾਮ ਲਾਇਆ ਕਿ ਝੁੱਗੀਆਂ ਕਰਕੇ ਦਾਣਾ ਮੰਡੀ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਅਤੇ ਮੰਡੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਆਉਂਦੀਆਂ ਸਨ।

ਮਾਰਕੀਟ ਕਮੇਟੀ ਨੇ ਦਾਣਾ ਮੰਡੀ ਕੋਟਕਪੂਰਾ ਵਿੱਚ ਬਠਿੰਡਾ ਵਾਲੇ ਹਾਈਵੇਅ ਨਾਲ ਲੱਗਦੀਆਂ ਉਨ੍ਹਾਂ ਝੁੱਗੀਆਂ ’ਤੇ ਜੇਸੀਬੀ ਚਲਾਈ ਜਿਹੜੀਆਂ ਮੰਡੀ ਦੀ ਕੰਧ ਦੇ ਅੰਦਰ ਬਣੀਆਂ ਹੋਈਆਂ ਸਨ। ਜੇਸੀਬੀ ਚੱਲਣ ਸਮੇਂ ਜਿਨ੍ਹਾਂ ਪ੍ਰਵਾਸੀਆਂ ਨੇ ਆਪਣੀਆਂ ਝੁੱਗੀਆਂ ਹਟਾ ਲਈਆਂ ਉਹ ਟੁੱਟਣੋ ਬਚ ਗਈਆਂ, ਪਰ ਬਾਕੀ ਦੀਆਂ ਤੋੜ ਕੇ ਜਗ੍ਹਾ ਸਾਫ ਕਰ ਦਿੱਤੀ ਗਈ ਜਿੰਨੀ ਦੇਰ ਝੁੱਗੀਆਂ ਢਾਹੁਣ ਦੀ ਇਹ ਕਾਰਵਾਈ ਜਾਰੀ ਰਹੀ ਓਨੀ ਦੇਰ ਪਰਵਾਸੀ ਆਪਣਾ ਸਮਾਨ ਬਚਾ ਕੇ ਸਾਂਭਣ ਵਿੱਚ ਲੱਗੇ ਰਹੇ। ਬਿਹਾਰ ਨਿਵਾਸੀ ਰਿਜ਼ਵ ਨੇ ਦੱਸਿਆ ਕਿ ਕਮੇਟੀ ਨੇ ਇਕਦਮ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸਾਮਾਨ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਉਸ ਨੂੰ ਬਿਹਾਰ ਵਾਪਸ ਜਾਣਾ ਪਵੇਗਾ। ਸ਼ਾਂਤੀ ਦੇਵੀ ਨੇ ਕਿਹਾ ਕਿ ਉਹ ਇਸ ਝੁੱਗੀ ਵਿੱਚ ਜਵਾਨੀ ਵੇਲੇ ਆਈ ਸੀ ਅਤੇ ਹੁਣ ਬੁੱਢੀ ਹੋ ਚੁੱਕੀ ਹੈ ਅਤੇ ਇਸ ਉਮਰੇ ਉਹ ਹੁਣ ਕਿਧਰ ਜਾਵੇਗੀ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...