ਚੰਡੀਗੜ੍ਹ ਵਿੱਚ ਰੈਪਿਡੋ ਦਾ ਲਾਇਸੈਂਸ ਬਹਾਲ
ਚੰਡੀਗੜ੍ਹ, 28 ਅਕਤੂਬਰ – ਚੰਡੀਗੜ੍ਹ ਵਿਚ ਕਿਰਾਏ ’ਤੇ ਵਾਹਨ ਰਾਹੀਂ ਸਫਰ ਕਰਨ ਵਾਲਿਆਂ ਨੂੰ ਅੱਜ ਰਾਹਤ ਮਿਲੀ ਹੈ। ਰੈਪਿਡੋ ਦਾ ਲਾਇਸੈਂਸ ਅੱਜ ਬਹਾਲ ਕਰ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਵਿੱਚ ਇਸ ਵੇਲੇ ਜਾਇਜ਼ ਲਾਇਸੈਂਸ ਵਾਲਾ ਉਹ ਇਕਲੌਤਾ ਪਲੇਟਫਾਰਮ ਹੈ। ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ, ਰਾਜ ਟਰਾਂਸਪੋਰਟ ਅਥਾਰਟੀ ਦੇ ਹੁਕਮ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ। ਇਸ ’ਤੇ ਸੁਣਵਾਈ ਕਰਦਿਆਂ ਅਪੀਲੀ ਅਥਾਰਟੀ ਵਜੋਂ ਕੰਮ ਕਰ ਰਹੇ ਟਰਾਂਸਪੋਰਟ ਸਕੱਤਰ ਨੇ ਸਾਰੀਆਂ ਧਿਰਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਅਤੇ ਰੈਪਿਡੋ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਇਸ ਦਾ ਲਾਇਸੈਂਸ ਬਹਾਲ ਕਰ ਦਿੱਤਾ।
ਜੂਨ ਤੋਂ ਅਗਸਤ ਦਰਮਿਆਨ ਮੁਅੱਤਲ ਹੋਏ ਸਨ ਲਾਇਸੈਂਸ
ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਚੰਡੀਗੜ੍ਹ ਵਿੱਚ ਕੰਮ ਕਰ ਰਹੇ ਕਈ ਵੱਡੇ ਪਲੇਟਫਾਰਮਾਂ ਦੇ ਐਗਰੀਗੇਟਰ ਲਾਇਸੈਂਸ ਜੂਨ ਤੋਂ ਅਗਸਤ ਦਰਮਿਆਨ ਮੁਅੱਤਲ ਕਰ ਦਿੱਤੇ ਗਏ ਸਨ। ਲਾਇਸੈਂਸ ਬਹਾਲ ਹੋਣ ਨਾਲ ਰੈਪਿਡੋ ਸ਼ਹਿਰ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖ ਸਕੇਗੀ। ਕੰਪਨੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਸੁਵਿਧਾਜਨਕ ਅਤੇ ਕਿਫ਼ਾਇਤੀ ਆਵਾਜਾਈ ਦੇ ਸਾਧਨ ਮਿਲਦੇ ਰਹਿਣਗੇ। ਇਸ ਨਾਲ ਰੈਪਿਡੋ ਨਾਲ ਜੁੜੇ ਚਾਲਕਾਂ ਨੂੰ ਵੀ ਕਮਾਈ ਦੇ ਮੌਕੇ ਮਿਲਦੇ ਰਹਿਣਗੇ।
ਨਿਯਮਾਂ ਦੀ ਪਾਲਣਾ ਲਈ ਵਚਨਬੱਧ: ਕੰਪਨੀ
ਰੈਪਿਡੋ ਦੇ ਨਿਰਦੇਸ਼ਕ (ਸੰਚਾਲਨ) ਸਨਿਲ ਸ਼ਾਹ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਦਾ ਨਿਰਪੱਖ ਅਤੇ ਵਿਸਥਾਰਪੂਰਵਕ ਸੁਣਵਾਈ ਯਕੀਨੀ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਾਇਸੈਂਸ ਦੀ ਬਹਾਲੀ ਕੰਪਨੀ ਦੀ ਲਾਗੂ ਨਿਯਮਾਂ ਦੀ ਪਾਲਣਾ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
Share this content:



Post Comment