Loading Now

ਯੂ.ਏ.ਈ.ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਦਾ ਸਨਮਾਨ

ਯੂ.ਏ.ਈ.ਵੱਲੋਂ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਦਾ ਸਨਮਾਨ

ਆਬੂਧਾਬੀ, 28 ਅਕਤੂਬਰ – ਫਲਾਈਦੁਬਈ ਦੀ ਉਡਾਣ ਨੂੰ ਹਾਦਸੇ ਤੋਂ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਨੂੰ ਸੰਯੁਕਤ ਅਰਬ ਅਮੀਰਾਤ ਵੱਲੋਂ ‘ਜ਼ਾਇਦ II- ਫਰਸਟ ਕਲਾਸ’ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਕੈਪਟਨ ਮਾਛਰ ਨੂੰ ਗਲੇ ਲਗਾਇਆ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਨੇ ਸਮਿਤ ਨੂੰ ਆਪਣੇ ਦੇਸ਼ ਦੀ ਪਛਾਣ ਦੱਸਿਆ । ਜ਼ਾਇਦ-II ਯੂ.ਏ.ਈ. ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਹੈ।

ਫਲਾਈਦੁਬਈ ਦੀ ਉਡਾਣ ਦੇ ਪਾਇਲਟ ਕੈਪਟਨ ਮੱਛਰ ਨੇ 30 ਸਤੰਬਰ ਨੂੰ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਹ ਜਹਾਜ਼ ਦੁਬਈ ਤੋਂ ਤੇਲ ਅਵੀਵ ਜਾ ਰਿਹਾ ਸੀ। ਇਸ ਦੌਰਾਨ ਕੋ-ਪਾਇਲਟ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਸੀ। ਰਾਸ਼ਟਰਪਤੀ ਬਿਨ ਜ਼ਾਇਦ ਨੇ ਉਡਾਣ ਦੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ । ਇਸ ਮੌਕੇ ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੀ ਮੌਜੂਦ ਸਨ।

Share this content:

Post Comment