Loading Now

ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ 9 ਨਵੰਬਰ ਨੂੰ ਮਨਾਇਆ ਜਾਵੇਗਾ ਵਿਸ਼ਵਕਰਮਾ ਦਿਵਸ

ਮੋਗਾ ਵਿਖੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋ 9 ਨਵੰਬਰ ਨੂੰ ਮਨਾਇਆ ਜਾਵੇਗਾ ਵਿਸ਼ਵਕਰਮਾ ਦਿਵਸ

*ਸ੍ਰੀ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਸੱਜੇਗਾ ਦੀਵਾਨ

*ਸ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਟ ਫਰੀਦਕੋਟ ਹੋਣਗੇ ਮੁੱਖ ਮਹਿਮਾਨ

*ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰਾਂ ਨੇ ਸੱਦਾ ਪੱਤਰ ਕੀਤਾ ਜਾਰੀ

ਮੋਗਾ, 29 ਅਕਤੂਬਰ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਸ੍ਰੀ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ 9 ਨਵੰਬਰ ਨੂੰ ਮਨਾਇਆ ਜਾਵੇਗਾ। ਇਹ ਫੈਸਲਾ ਸ ਹਰਮੇਲ ਸਿੰਘ ਡਰੋਲੀ ਪ੍ਰਧਾਨਗੀ ਹੇਠ ਹੋਈ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਸ੍ਰੀ ਗੁਰੂ ਗਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਉਪਰੰਤ ਬੀਬੀਆਂ ਦਾ ਜੱਥਾ ਵਿਸ਼ਵਕਰਮਾ ਭਵਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਪਰਮਜੀਤ ਸਿੰਘ ਹਜੂਰੀ ਰਾਗੀ ਦੇ ਜੱਥੇ ਵਲੋ ਕੀਰਤਨ ਕੀਤਾ ਜਾਵੇਗਾ। ਸ ਹਾਕਮ ਸਿੰਘ ਚੀਮਾ ਦੇ ਢਾਡੀ ਜੱਥੇ ਵਲੋ ਵਿਸ਼ਵਕਰਮਾ ਜੀ ਜੀਵਨ ਅਤੇ ਇਤਿਹਾਸਕ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਸ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਟ ਹਲਕਾ ਫਰੀਦਕੋਟ ਅਤੇ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਮੁੱਖ ਮਹਿਮਾਨ ਵਜੋੰ ਸਾਮਲ ਹੋਣਗੇ ਉਹਨਾਂ ਦੇ ਨਾਲ ਸ੍ਰੀਮਤੀ ਵਿਨੈਪਾਲ ਕੌਰ ਦੌਧਰੀਆ ਮੇਅਰ ਨਗਰ ਨਿਗਮ ਮੋਗਾ, ਡਾ ਹਰਜੋਤ ਕਮਲ ਸਾਬਕਾ ਵਧਾਇਕ, ਸ ਸੰਜੀਵ ਸਿੰਘ ਸੰਨੀ ਗਿੱਲ ਹਲਕਾ ਇੰਨਚਾਰਜ ਸ੍ਰੋਮਣੀ ਅਕਾਲੀ ਦਲ, ਸ੍ਰੀਮਤੀ ਮਾਲਵਿਕਾ ਸੂਦ ਸੱਚਰ ਹਲਕਾ ਇੰਨਚਾਰਜ ਕਾਂਗਰਸ, ਬਰਜਿੰਦਰ ਸਿੰਘ ਬਰਾੜ(ਮੱਖਣ ਬਰਾੜ), ਰਜਿੰਦਰ ਸਿੰਘ ਡੱਲਾ ਵਿਸ਼ੇਸ ਮਹਿਮਾਣ ਹੋਣਗੇ।

ਹਰਮੇਲ ਸਿੰਘ ਡਰੋਲੀ ਪ੍ਰਧਾਨ, ਸ ਸੋਹਣ ਸਿੰਘ ਸੱਗੂ ਸਰਪ੍ਰਸਤ,ਰਾਜਾ ਸਿੰਘ ਭਾਰਤਵਾਲੇ, ਮਾਸਟਰ ਇੰਦਰਜੀਤ ਸਿੰਘ ਅਤੇ ਚੰਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ, ਸ ਕੁਲਵੰਤ ਸਿੰਘ ਰਾਮਗੜ੍ਹੀਆ ਮੈਬਰ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ, ਕੁਲਦੀਪ ਸਿੰਘ ਕਲਸੀ ਪ੍ਰਧਾਨ ਖਾਲਸਾ ਸੇਵਾ ਸੁਸਾਇਟੀ, ਚਰਨਜੀਤ ਸਿੰਘ ਝੰਡੇਆਣਾ, ਗੁਰਨਾਮ ਸਿੰਘ ਲਵਲੀ, ਮਹਿੰਦਰ ਸਿੰਘ ਕਲਸੀ, ਜਸਪਾਲ ਸਿੰਘ ਲੁਹਾਰਾ, ਮੱਖਣ ਸਿੰਘ ਤੇ ਹੋਰ ਮੈਂਬਰਾਂ ਨੇ ਸੱਦਾ ਪੱਤਰ ਜਾਰੀ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਸਾਰੀਆਂ ਸਹਿਯੋਗੀ ਸੰਸਥਾਵਾਂ ਦੇ ਅਹੁੱਦੇਦਾਰਾਂ ਦੀ ਮੀਟਿੰਗ ਕਰਕੇ ਸੱਦਾ ਪੱਤਰ ਵੰਡਣ ਲਈ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਹੋਰ ਪ੍ਰਬੰਧ ਕੀਤੇ ਜਾਣਗੇ।

Share this content:

Post Comment