ਲੇਖਕ ਰਿਪੁਦਮਨ ਸਿੰਘ ਦਾ ਦੇਹਾਂਤ
ਮੋਹਾਲੀ, 26 ਮਈ – ਪੰਜਾਬੀ ਲੇਖਕ, ਵਕੀਲ, ਮੁਲਾਜ਼ਮ ਆਗੂ ਅਤੇ ਸਮਾਜਿਕ ਕਾਰਕੁਨ ਰਿਪੁਦਮਨ ਸਿੰਘ ਰੂਪ ਦਾ ਅੱਜ 91 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਸ੍ਰੀ ਰੂਪ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਦੇਹ ਖੋਜ ਕਾਰਜਾਂ ਲਈ 26 ਮਈ ਨੂੰ ਪੀ ਜੀ ਆਈ ਚੰਡੀਗੜ੍ਹ ਨੂੰ ਦਾਨ ਕੀਤੀ ਜਾਵੇਗੀ। ਮਰਹੂਮ ਲੇਖਕ ਦੀ ਦੇਹ ਦਾਨ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਕੋਠੀ ਨੰਬਰ 2249, ਫੇਜ਼ 10 ਤੋਂ ਸਵੇਰੇ ਸਾਢੇ 11 ਵਜੇ ਕਾਫ਼ਲਾ ਤੁਰੇਗਾ। ਸ੍ਰੀ ਰੂਪ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਵੱਡੇ ਭਰਾ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦਾ ਸਰੀਰ ਵੀ ਸਾਲ 2020 ਵਿੱਚ ਪੀ ਜੀ ਆਈ ਨੂੰ ਖੋਜ ਕਾਰਜਾਂ ਲਈ ਸੌਂਪਿਆ ਗਿਆ ਸੀ। ਸ੍ਰੀ ਰੂਪ ਦੇ ਦੋਵੇਂ ਪੁੱਤਰ ਸੰਜੀਵਨ ਅਤੇ ਰੰਜੀਵਨ, ਪੋਤੀਆਂ ਰਿੱਤੂਰਾਗ, ਪ੍ਰਿਯਾਰਾਗ ਅਤੇ ਪੋਤੇ ਰਿਸ਼ਮਰਾਗ ਅਤੇ ਊਦੈਰਾਗ ਵੀ ਸਾਹਿਤ ਅਤੇ ਕਲਾ ਦੇ ਖੇਤਰ ’ਚ ਸਰਗਰਮ ਹਨ।
ਰਿਪੁਦਮਨ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Share this content:



Post Comment