Loading Now

ਲੇਖਕ ਰਿਪੁਦਮਨ ਸਿੰਘ ਦਾ ਦੇਹਾਂਤ

ਲੇਖਕ ਰਿਪੁਦਮਨ ਸਿੰਘ ਦਾ ਦੇਹਾਂਤ

ਮੋਹਾਲੀ, 26 ਮਈ – ਪੰਜਾਬੀ ਲੇਖਕ, ਵਕੀਲ, ਮੁਲਾਜ਼ਮ ਆਗੂ ਅਤੇ ਸਮਾਜਿਕ ਕਾਰਕੁਨ ਰਿਪੁਦਮਨ ਸਿੰਘ ਰੂਪ ਦਾ ਅੱਜ 91 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਸ੍ਰੀ ਰੂਪ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਦੇਹ ਖੋਜ ਕਾਰਜਾਂ ਲਈ 26 ਮਈ ਨੂੰ ਪੀ ਜੀ ਆਈ ਚੰਡੀਗੜ੍ਹ ਨੂੰ ਦਾਨ ਕੀਤੀ ਜਾਵੇਗੀ। ਮਰਹੂਮ ਲੇਖਕ ਦੀ ਦੇਹ ਦਾਨ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਕੋਠੀ ਨੰਬਰ 2249, ਫੇਜ਼ 10 ਤੋਂ ਸਵੇਰੇ ਸਾਢੇ 11 ਵਜੇ ਕਾਫ਼ਲਾ ਤੁਰੇਗਾ। ਸ੍ਰੀ ਰੂਪ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਦਰਜਨ ਦੇ ਕਰੀਬ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਵੱਡੇ ਭਰਾ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦਾ ਸਰੀਰ ਵੀ ਸਾਲ 2020 ਵਿੱਚ ਪੀ ਜੀ ਆਈ ਨੂੰ ਖੋਜ ਕਾਰਜਾਂ ਲਈ ਸੌਂਪਿਆ ਗਿਆ ਸੀ। ਸ੍ਰੀ ਰੂਪ ਦੇ ਦੋਵੇਂ ਪੁੱਤਰ ਸੰਜੀਵਨ ਅਤੇ ਰੰਜੀਵਨ, ਪੋਤੀਆਂ ਰਿੱਤੂਰਾਗ, ਪ੍ਰਿਯਾਰਾਗ ਅਤੇ ਪੋਤੇ ਰਿਸ਼ਮਰਾਗ ਅਤੇ ਊਦੈਰਾਗ ਵੀ ਸਾਹਿਤ ਅਤੇ ਕਲਾ ਦੇ ਖੇਤਰ ’ਚ ਸਰਗਰਮ ਹਨ।

ਰਿਪੁਦਮਨ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ ਅਤੇ ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਦੁੱਖ ਪ੍ਰਗਟ ਕੀਤਾ ਹੈ। ਚਿੰਤਕ ਸਵਰਾਜਬੀਰ, ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੁਵਰਨ ਸਿੰਘ ਵਿਰਕ, ਕਿਰਪਾਲ ਕਜ਼ਾਕ, ਬਲਦੇਵ ਮੋਗਾ, ਗੁਰਨਾਮ ਕੰਵਰ, ਲਾਭ ਸਿੰਘ ਖੀਵਾ, ਦਵਿੰਦਰ ਦਮਨ, ਜਸਵੰਤ ਦਮਨ, ਮੱਖਣ ਮਾਨ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸਰਬਜੀਤ ਕੌਰ ਸੋਹਲ, ਸ਼ਬਦੀਸ਼, ਅਤਰਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਗੁਰਮੀਤ ਕੜਿਆਲਵੀ, ਡਾ. ਗੁਰਮੀਤ ਕੱਲਰਮਾਜ਼ਰੀ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਖੁਸ਼ਵੰਤ ਬਰਗਾੜੀ, ਸਤਪਾਲ ਭੀਖੀ, ਕੁਲਦੀਪ ਚੌਹਾਨ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਦਾ ਸਾਹਿਤ ਦੇ ਖੇਤਰ ’ਚ ਵੱਡਾ ਯੋਗਦਾਨ ਹੈ।

Share this content:

Post Comment