ਪੰਜਾਬ ‘ਚ ਈਦ ਦੀ ਛੁੱਟੀ ‘ਚ ਹੋਇਆ ਬਦਲਾਅ
ਚੰਡੀਗੜ੍ਹ, 26 ਮਈ – ਪੰਜਾਬ ਵਿੱਚ ਈਦ ਦੀ ਛੁੱਟੀ ਵਿਚ ਬਦਲਾਅ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਛੁੱਟੀ ਹੁਣ 28 ਮਈ ਨੂੰ ਹੋਵੇਗੀ। ਪਹਿਲਾਂ, 27 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਮੁਤਾਬਕ ਇਹ ਫੈਸਲਾ ਭਾਰਤ ਸਰਕਾਰ ਦੁਆਰਾ ਕੀਤੇ ਗਏ ਸੋਧਾਂ ਤੋਂ ਬਾਅਦ ਲਿਆ ਗਿਆ ਹੈ। ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਹੁਣ 28 ਮਈ ਨੂੰ ਬੰਦ ਰਹਿਣਗੇ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਸੰਬੰਧੀ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਹੈ।
Share this content:



Post Comment