ਤਿੰਨਾਂ ਸੈਨਾਵਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣਾ ਸਾਡੀ ਮੁੱਖ ਤਰਜੀਹ: ਅਸ਼ੂਤੋਸ਼ ਦੀਕਸ਼ਿਤ
ਨਵੀਂ ਦਿੱਲੀ – 2 ਨਵੰਬਰ ਭਾਰਤ ਦੇ ਨਵੇਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਸੈਨਾ ਦੀ ਪ੍ਰਵਾਨਤ ਲੜਾਕੂ ਤਾਕਤ ਬਹਾਲ ਕਰਨਾ, ਤੇਜਸ ਅਤੇ ਆਧੁਨਿਕ ਦਰਮਿਆਨੇ ਲੜਾਕੂ ਹਵਾਈ ਜਹਾਜ਼ (ਏ ਐੱਮ ਸੀ ਏ) ਜਿਹੇ ਸਵਦੇਸ਼ੀ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਉਣਾ ਅਤੇ ਤਿੰਨੇ ਸੈਨਾਵਾਂ (ਥਲ, ਜਲ ਅਤੇ ਹਵਾਈ) ਵਿੱਚ ਤਾਲਮੇਲ ਮਜ਼ਬੂਤ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।
ਭਾਰਤੀ ਹਵਾਈ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਦਿਨ ਬਾਅਦ ਉਨ੍ਹਾਂ ‘ਵਾਯੂ’ (ਵੀ ਏ ਵਾਈ ਯੂ) ਸ਼ਬਦਾਵਲੀ ਤਹਿਤ ਆਪਣੇ ਮੁੱਖ ਧਿਆਨ ਕੇਂਦਰਿਤ ਕਰਨ ਵਾਲੇ ਖੇਤਰਾਂ ਬਾਰੇ ਗੱਲ ਕੀਤੀ ਜਿਨ੍ਹਾਂ ਵਿੱਚ ਉਨ੍ਹਾਂ ਚੌਕਸੀ ਅਤੇ ਸੰਚਾਲਨ ਤਿਆਰੀ, ਆਤਮਨਿਰਭਰਤਾ, ਯੁਕਤੀ (ਰਣਨੀਤਕ ਖੋਜਾਂ) ਅਤੇ ਤਿੰਨੇਂ ਸੈਨਾਵਾਂ ਵਿੱਚ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਆਤਮਨਿਰਭਰਤਾ ’ਤੇ ਆਪਣੀ ਤਰਜੀਹ ਬਾਰੇ ਗੱਲ ਕਰਦਿਆਂ ਏਅਰ ਚੀਫ ਮਾਰਸ਼ਲ ਦੀਕਸ਼ਿਤ ਨੇ ਕਿਹਾ ਕਿ ਤੇਜਸ ਹਲਕੇ ਲੜਾਕੂ ਜਹਾਜ਼ (ਐੱਲ ਸੀ ਏ ਐੱਮ ਕੇ ਆਈ ਏ) ਅਤੇ ਐੱਲ ਸੀ ਏ ਐੱਮ ਕੇ 2 ਦੇ ਨਾਲ-ਨਾਲ ਏ ਐੱਮ ਸੀ ਏ ਪ ੍ਰੋਗਰਾਮ ਉਨ੍ਹਾਂ ਦੀ ‘ਸਭ ਤੋਂ ਵੱਡੀ ਤਰਜੀਹ’ ਹੋਣਗੇ।
ਭਾਰਤ ਦੇ ਨਵੇਂ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਸੈਨਾ ਦੀ ਪ੍ਰਵਾਨਤ ਲੜਾਕੂ ਤਾਕਤ ਬਹਾਲ ਕਰਨਾ, ਤੇਜਸ ਅਤੇ ਆਧੁਨਿਕ ਦਰਮਿਆਨੇ ਲੜਾਕੂ ਹਵਾਈ ਜਹਾਜ਼ (ਏ ਐੱਮ ਸੀ ਏ) ਜਿਹੇ ਸਵਦੇਸ਼ੀ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਉਣਾ ਅਤੇ ਤਿੰਨੇ ਸੈਨਾਵਾਂ (ਥਲ, ਜਲ ਅਤੇ ਹਵਾਈ) ਵਿੱਚ ਤਾਲਮੇਲ ਮਜ਼ਬੂਤ ਕਰਨਾ ਉਨ੍ਹਾਂ ਦੀਆਂ ਮੁੱਖ ਤਰਜੀਹਾਂ ਹੋਣਗੀਆਂ।
ਭਾਰਤੀ ਹਵਾਈ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਇੱਕ ਦਿਨ ਬਾਅਦ ਉਨ੍ਹਾਂ ‘ਵਾਯੂ’ (ਵੀ ਏ ਵਾਈ ਯੂ) ਸ਼ਬਦਾਵਲੀ ਤਹਿਤ ਆਪਣੇ ਮੁੱਖ ਧਿਆਨ ਕੇਂਦਰਿਤ ਕਰਨ ਵਾਲੇ ਖੇਤਰਾਂ ਬਾਰੇ ਗੱਲ ਕੀਤੀ ਜਿਨ੍ਹਾਂ ਵਿੱਚ ਉਨ੍ਹਾਂ ਚੌਕਸੀ ਅਤੇ ਸੰਚਾਲਨ ਤਿਆਰੀ, ਆਤਮਨਿਰਭਰਤਾ, ਯੁਕਤੀ (ਰਣਨੀਤਕ ਖੋਜਾਂ) ਅਤੇ ਤਿੰਨੇਂ ਸੈਨਾਵਾਂ ਵਿੱਚ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ। ਆਤਮਨਿਰਭਰਤਾ ’ਤੇ ਆਪਣੀ ਤਰਜੀਹ ਬਾਰੇ ਗੱਲ ਕਰਦਿਆਂ ਏਅਰ ਚੀਫ ਮਾਰਸ਼ਲ ਦੀਕਸ਼ਿਤ ਨੇ ਕਿਹਾ ਕਿ ਤੇਜਸ ਹਲਕੇ ਲੜਾਕੂ ਜਹਾਜ਼ (ਐੱਲ ਸੀ ਏ ਐੱਮ ਕੇ ਆਈ ਏ) ਅਤੇ ਐੱਲ ਸੀ ਏ ਐੱਮ ਕੇ 2 ਦੇ ਨਾਲ-ਨਾਲ ਏ ਐੱਮ ਸੀ ਏ ਪ ੍ਰੋਗਰਾਮ ਉਨ੍ਹਾਂ ਦੀ ‘ਸਭ ਤੋਂ ਵੱਡੀ ਤਰਜੀਹ’ ਹੋਣਗੇ।
ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ 1.10 ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 180 ਐੱਲ ਸੀ ਏ-ਐੱਮ ਕੇ ਆਈ ਏ ਜੈੱਟ ਖਰੀਦਣ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐੱਚ ਏ ਐੱਲ) ਨਾਲ ਦੋ ਵੱਖ-ਵੱਖ ਸਮਝੌਤੇ ਕੀਤੇ ਹਨ। ਰੇਸ ਕੋਰਸ ਏਅਰ ਫੋਰਸ ਸਟੇਸ਼ਨ ਦੇ ਪਰੇਡ ਗਰਾਊਂਡ ’ਚ ਰਸਮੀ ਗਾਰਡ ਆਫ ਆਨਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਕਸ਼ਿਤ ਨੇ ਕਿਹਾ, ‘‘ਤੇਜਸ ਐੱਮ ਕੇ ਆਈ ਏ ਅਤੇ 2, ਏ ਐੱਮ ਸੀ ਏ, ਭਾਰਤੀ ਸੈਂਸਰ ਅਤੇ ਭਾਰਤੀ ਹਥਿਆਰ ਸਾਡੀ ਸਭ ਤੋਂ ਵੱਡੀ ਤਰਜੀਹ ਹਨ। ਅਸੀਂ ਭਾਰਤੀ ਹਥਿਆਰਾਂ ਨਾਲ ਲੜਾਂਗੇ ਅਤੇ ਅਸੀਂ ਉਨ੍ਹਾਂ ਨੂੰ ਐਨੀ ਗਿਣਤੀ ’ਚ ਰੱਖਾਂਗੇ ਜੋ ਸਾਡੀਆਂ ਸੰਚਾਲਨ ਲੋੜਾਂ ਨੂੰ ਪੂਰਾ ਕਰਨ। ਸਾਡੀ ਜ਼ਿੰਮੇਵਾਰੀ ਲੜਨਾ ਅਤੇ ਜਿੱਤਣਾ ਹੈ, ਪਰ ਸਭ ਤੋਂ ਅਹਿਮ ਭਰੋਸੇਯੋਗ ਹਵਾਈ ਸ਼ਕਤੀ ਰਾਹੀਂ ਸੰਘਰਸ਼ ਨੂੰ ਰੋਕਣਾ ਹੈ।’’
Share this content:



Post Comment