ਨਿਊਜ਼ੀਲੈਂਡ ਵਿਚ ਭਾਰਤੀ ਬੋਡੀਬਿਲਡਰ ਹਰਮਨ ਢਿੱਲੋਂ ਖੈਰਾਬਾਦ ਦਾ ਵੱਡਾ ਧਮਾਕਾ, ਪਹਿਲੇ ਦੋ ਮੁਕਾਬਲਿਆਂ ਵਿਚ ਜਿੱਤੇ ਪੰਜ ਮੈਡਲ
-ਵਾਹ! ਵਾਹ!! ਕਰਾਉਂਦੇ ਪੰਜਾਬੀ-ਬਿਨਾਂ ਦਵਾਈਆਂ ਤੋਂ ਵੀ ਜਿੱਤੇ ਜਾ ਸਕਦੇ ਨੇ ਮੈਡਲ!
-ਚਾਰ ਸੋਨੇ ਦੇ ਤੇ ਇੱਕ ਚਾਂਦੀ ਦਾ ਮੈਡਲ ਜਿੱਤ ਕੇ ਆਪਣਾ ਤੇ ਕਮਿਊਨਿਟੀ ਦਾ ਨਾਂਅ ਰੌਸ਼ਨ
ਔਕਲੈਂਡ, 02 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿਚ ਰਹਿੰਦੇ ਭਾਰਤੀ ਬੋਡੀਬਿਲਡਰ ਹਰਮਨ ਢਿੱਲੋਂ ਪਿੰਡ ਖੈਰਾਬਾਦ (ਅੰਮ੍ਰਿਤਸਰ) ਨੇ ਨੈਚੁਰਲ ਮੈਨਜ਼ ਫਿਜ਼ੀਕ ਬੋਡੀਬਿਲਡਿੰਗ (ਕੁਦਰਤੀ ਬੋਡੀਬਿਲਡਿੰਗ) ਵਿਚ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪਹਿਲੇ ਦੋ ਮੁਕਾਬਲਿਆਂ ਵਿਚ ਕੁੱਲ ਪੰਜ ਮੈਡਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। 24 ਅਕਤੂਬਰ 2026 ਨੂੰ ਹਰਮਨ ਨੇ ਐਨ.ਜ਼ੈੱਡ.ਆਈ.ਐਫ.ਬੀ.ਬੀ ਨੈਚੁਰਲ ਰੀਜਨਲ ਵਾਇਕਾਟੋ ਮੁਕਾਬਲੇ ਵਿਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਮੈਨਜ਼ ਫਿਜ਼ੀਕ ਸ਼੍ਰੇਣੀਆਂ ਵਿਚ ਦੋ ਗੋਲਡ ਮੈਡਲ ਜਿੱਤੇ। ਸਾਬਿਤ ਕੀਤਾ ਕਿ ਮਿਹਨਤ ਤੇ ਅਨੁਸ਼ਾਸਨ ਦਾ ਕੋਈ ਤੋੜ ਨਹੀਂ, ਬਿਨਾਂ ਦਵਾਈਆਂ ਤੋਂ ਵੀ ਜਿੱਤੇ ਜਾ ਸਕਦੇ ਨੇ ਮੈਡਲ! ਇਸ ਤੋਂ ਬਾਅਦ 31 ਅਕਤੂਬਰ 2026 ਨੂੰ ਹੋਏ ਐਨ.ਜ਼ੈੱਡ.ਆਈ.ਐਫ.ਬੀ.ਬੀ ਨੈਚੁਰਲ ਪ੍ਰੋ ਕਾਰਡ ਕਵਾਲੀਫਾਇਰ ਵਿਚ ਵੀ ਹਰਮਨ ਢਿੱਲੋਂ ਦੀ ਸਫਲਤਾ ਦਾ ਸਿਲਸਿਲਾ ਜਾਰੀ ਰਿਹਾ। ਇੱਥੇ ਉਨ੍ਹਾਂ ਨੇ ਮੈਨਜ਼ ਫਿਜ਼ੀਕ ਸ਼੍ਰੇਣੀਆਂ ਵਿਚ ਦੋ ਹੋਰ ਗੋਲਡ ਮੈਡਲ ਅਤੇ ਇੱਕ ਓਵਰਆਲ ਸਿਲਵਰ ਮੈਡਲ ਆਪਣੇ ਨਾਂ ਕੀਤਾ। ਆਪਣੇ ਪਹਿਲੇ ਦੋ ਬੋਡੀਬਿਲਡਿੰਗ ਮੁਕਾਬਲਿਆਂ ਵਿਚ ਹਰਮਨ ਢਿੱਲੋਂ ਨੇ ਕੁੱਲ ਚਾਰ ਗੋਲਡ (ਸੋਨੇ ਦੇ) ਅਤੇ ਇੱਕ ਸਿਲਵਰ ਮੈਡਲ (ਚਾਂਦੀ) ਜਿੱਤ ਕੇ ਇੱਕ ਸ਼ਾਨਦਾਰ ਮੀਲ ਦਾ ਪੱਥਰ ਗੱਡਿਆ ਹੈ, ਜੋ ਕਿ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਗੱਲ ਹੈ।

ਇਸ ਜਿੱਤ ਤੋਂ ਬਾਅਦ ਹਰਮਨ ਨੇ ਆਪਣੇ ਕੋਚ ਅਤੇ ਦੋਸਤ ਦੀਪ, ਆਪਣੀ ਪਤਨੀ, ਪਰਿਵਾਰ, ਦੋਸਤਾਂ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪੂਰੇ ਸਫਰ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ। ਨਵੇਂ ਬੋਡੀਬਿਲਡਰਾਂ ਲਈ ਇੱਕ ਮਹੱਤਵਪੂਰਨ ਸੁਨੇਹਾ ਸਾਂਝਾ ਕਰਦਿਆਂ ਹਰਮਨ ਨੇ ਕਿਹਾ, ਕੁਦਰਤੀ ਸਿਹਤਮੰਦ ਰਹੋ ਅਤੇ ਆਪਣੀ ਸਖ਼ਤ ਮਿਹਨਤ ਉੱਤੇ ਵਿਸ਼ਵਾਸ ਰੱਖੋ। ਆਪਣੇ ਨਿਸ਼ਾਨੇ ਹਾਸਲ ਕਰਨ ਲਈ ਤੁਹਾਨੂੰ ਤਾਕਤ ਵਧਾਉਣ ਵਾਲੀਆਂ ਦਵਾਈਆਂ ਦੀ ਲੋੜ ਨਹੀਂ ਹੈ। ਸਬਰ ਰੱਖੋ, ਅਨੁਸ਼ਾਸਨ ਵਿਚ ਰਹੋ ਅਤੇ ਆਪਣੀ ਸਿਹਤ ਦੀ ਕਦਰ ਕਰੋ। ਨੈਚੁਰਲ ਬੋਡੀਬਿਲਡਿੰਗ ਦਾ ਮਤਲਬ ਲਗਨ, ਲਗਾਤਾਰਤਾ ਅਤੇ ਸਖ਼ਤ ਮਿਹਨਤ ਨਾਲ ਆਪਣਾ ਸਰੀਰ ਬਣਾਉਣਾ ਹੈ। ਉਨ੍ਹਾਂ ਦੀਆਂ ਇਹ ਪ੍ਰਾਪਤੀਆਂ ਨਿਊਜ਼ੀਲੈਂਡ ਵਿਚ ਰਹਿੰਦੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਗੱਲ ਹਨ ਅਤੇ ਉਨ੍ਹਾਂ ਸਾਰੇ ਉੱਭਰਦੇ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਨਾ ਹਨ ਜੋ ਕੁਦਰਤੀ ਬੋਡੀਬਿਲਡਿੰਗ ਰਾਹੀਂ ਸਫਲਤਾ ਦੇ ਸੁਪਨੇ ਦੇਖਦੇ ਹਨ। ਸੋ ਹਰਮਨ ਢਿੱਲੋਂ ਸੱਚਮੁੱਚ ਨੈਚੁਰਲ ਬੋਡੀਬਿਲਡਿੰਗ ਦਾ ਅਸਲੀ ਹੀਰੋ ਹੈ ਜਿਸ ਦੀ ਮਿਹਨਤ ਨੇ ਪੂਰੇ ਭਾਈਚਾਰੇ ਦਾ ਮਾਣ ਵਧਾਇਆ।
Share this content:

Post Comment