Loading Now

7 ਅਗਸਤ ਜਿਲ੍ਹਾ ਫਰੀਦਕੋਟ ਦੇ ਸਥਾਪਨਾ ਦਿਵਸ ਲਈ ਵਿਸ਼ੇਸ

7 ਅਗਸਤ ਜਿਲ੍ਹਾ ਫਰੀਦਕੋਟ ਦੇ ਸਥਾਪਨਾ ਦਿਵਸ ਲਈ ਵਿਸ਼ੇਸ

WhatsApp-Image-2026-08-07-at-8.07.37-PM-1 7 ਅਗਸਤ ਜਿਲ੍ਹਾ ਫਰੀਦਕੋਟ ਦੇ ਸਥਾਪਨਾ ਦਿਵਸ ਲਈ ਵਿਸ਼ੇਸ

*ਗਿਆਨੀ ਜ਼ੈਲ ਸਿੰਘ ਨੇ 1972 ਵਿਚ ਜਿਲ੍ਹਾ ਫਰੀਦਕੋਟ ਬਣਾਉਣ ਲਈ ਤਿੰਨ ਤਹਿਸੀਲਾਂ ਫਰੀਦਕੋਟ, ਮੁਕਤਸਰ ਤੇ ਮੋਗਾ ਨੂੰ ਜੋੜਿਆ

*ਹਰਚਰਨ ਸਿੰਘ ਬਰਾੜ ਨੇ 1995 ਵਿਚ ਜਿਲ੍ਹਾ ਫਰੀਦਕੋਟ ਨੂੰ ਤਿੰਨ ਜਿਲ੍ਹੇ ਬਣਾ ਕੇ ਵੰਡਿਆ

ਮਾਲਵੇ ਦੀ ਧਰਤੀ ‘ਤੇ ਵਸੇ ਜਿਲ੍ਹਾ ਫਰੀਦਕੋਟ ਦਾ 7 ਅਗਸਤ ਨੂੰ *54ਵਾਂ ਸਥਾਪਨਾ ਦਿਵਸ* ਹੈ। ਗਿਆਨੀ ਜ਼ੈਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਤੋੰ ਵਿਧਾਨ ਸਭਾ ਦੀ ਚੋਣ ਜਿੱਤਕੇ 16 ਮਾਰਚ 1972 ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਉਪਰੰਤ ਪਹਿਲਾ ਕੰਮ ਗੁਰੂ ਗੋਬਿੰਦ ਮਾਰਗ ਬਣਾਕੇ ਇਸ ਤੇ ਇੱਕ ਹਫਤਾ ਵਿਸ਼ਾਲ ਨਗਰ ਕੀਰਤਨ ਸਜਾ ਕੇ ਸਾਰੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋੈਏ। ਦੂਜਾ ਵੱਡਾ ਕਾਰਨਾਮਾ 1972 ਵਿੱਚ ਪੰਜਾਬ ਦਾ ਬਾਰਵਾਂ ਜਿਲ੍ਹਾ ਫਰੀਦਕੋਟ ਨੂੰ ਵੱਖਰਾ ਜਿਲ੍ਹਾ ਬਣਾਉਣ ਦਾ ਐਲਾਨ ਕੀਤਾ।

*1. ਇਤਿਹਾਸਕ ਪਿਛੋਕੜ ਰਿਆਸਤ ਤੋਂ ਜਿਲ੍ਹੇ ਤੱਕ*
– *12ਵੀਂ ਸਦੀ ਦੇ ਸੂਫੀ ਸੰਤ *ਬਾਬਾ ਸ਼ੇਖ ਫਰੀਦੁਦੀਨ ਗੰਜਸ਼ਕਰ* ਇੱਥੇ ਆਏ ਸਨ ਉਹਨਾਂ ਸ਼ਹਿਰ ਤੋ ਬਾਹਰ ਜਿਥੇ ਹੁਣ ਗੁਰਦਵਾਰਾ ਗੋਦੜੀ ਸਾਹਿਬ ਹੈ ਉਥੇ ਡੇਰਾ ਲਗਾ ਕੇ ਤਪੱਸਿਆ ਸੁਰੂ ਕਰ ਦਿੱਤੀ। ਉਨ੍ਹਾਂ ਦਿਨਾਂ ਵਿਚ ਮਹਾਰਾਜੇ ਦੇ ਕਿਲ੍ਹੇ ਦੀ ਉਸਾਰੀ ਚਲ ਰਹੀ ਸੀ। ਬਾਬਾ ਫਰੀਦ ਜੀ ਇੱਕ ਦਿਨ ਸਹਿਰ ਵਲ ਚਲ ਪਏ, ਮਹਾਰਾਜੇ ਦੇ ਅਹਿਲਕਾਰਾਂ ਨੇ ਬਾਬਾ ਫਰੀਦ ਜੀ ਨੂੰ ਪੱਕੜ ਕੇ ਵਗਾਰ ਵਿਚ ਕਿਲ੍ਹੇ ਦੀ ਉਸਾਰੀ ਤੇ ਲਗਾ ਦਿੱਤਾ।ਕਿਹਾ ਜਾੰਦਾ ਹੈ ਕਿ੍ਸ਼ਮਾ ਇਹ ਹੋਇਆ ਕਿ ਗਾਰੇ ਦੀ ਟੋਕਰੀ ਬਾਬਾ ਫਰੀਦ ਦੇ ਸਿਰ ਉਪਰ ਚਲ ਰਹੀ ਸੀ ਇਹ ਵੇਖਕੇ ਅਹਿਲਕਾਰਾਂ ਨੇ ਮਹਾਰਾਜੇ ਨੂੰ ਇਸ ਘਟਨਾ ਬਾਰੇ ਜਾ ਕੇ ਦੱਸਿਆ ਤਾਂ ਮਹਾਰਾਜਾ ਖੁਦ ਚਲ ਕੇ ਆਏ ਤੇ ਬਾਬਾ ਫਰੀਦ ਜੀ ਤੋ ਮੁਆਫੀ ਮੰਗੀ। ਉਹਨਾਂ ਮੋਕਲਹਰ ਤੋੰ ਨਾਮ ਬਦਲ ਕੇ ਫਰੀਦਕੋਟ ਰੱਖ ਦਿੱਤਾ ਇਸਤਰਾਂ ਇਸ ਦਾ ਨਾਮ *ਫਰੀਦਕੋਟ* ਪਿਆ। ਕਿਲ੍ਹੇ ਨੇੜੇ ਬਾਬਾ ਫਰੀਦ ਜੀ ਦੀ ਯਾਦ ਵਿਚ ਗੁਰਦਵਾਰਾ “ਟਿੱਲਾ ਬਾਬਾ ਫਰੀਦ” ਅਤੇ ਜਿਥੇ ਆਪਣੀ ਗੋਦੜੀ ਛੱਡ ਗਏ ਸਨ ਤੇ ਵਾਪਸ ਆ ਕੇ ਤੱਪ ਕੀਤਾ ਉਸ ਅਸਥਾਨ ਤੇ “ਗੁਰਦਵਾਰਾ ਗੋਦੜੀ ਸਾਹਿਬ ” ਸਥਾਪਿਤ ਹਨ।

WhatsApp-Image-2026-08-07-at-8.07.37-PM 7 ਅਗਸਤ ਜਿਲ੍ਹਾ ਫਰੀਦਕੋਟ ਦੇ ਸਥਾਪਨਾ ਦਿਵਸ ਲਈ ਵਿਸ਼ੇਸ
ਫਰੀਦਕੋਟ ਦਾ ਘੰਟਾ ਘਰ ਤੇ ਦਰਬਾਰਗੰਜ

– 1803 ਈਸਵੀ ਵਿਚ ਕਪੂਰਾ ਮਿਸਲ ਦੇ ਸਰਦਾਰ ਹਮੀਰ ਸਿੰਘ ਨੇ ਫਰੀਦਕੋਟ ਰਿਆਸਤ ਦੀ ਨੀਂਹ ਰੱਖੀ ਸੀ। ਇਹ ਪਟਿਆਲਾ ਤੋਂ ਬਾਅਦ ਮਾਲਵੇ ਦੀ ਦੂਜੀ ਵੱਡੀ ਰਿਆਸਤ ਸੀ।

– 1948 ਵਿਚ ਰਿਆਸਤ ਦਾ ਪੈਪਸੂ ਵਿੱਚ ਵਿਲੀਨੀਕਰਨ ਹੋਇਆ ਸੀ।

-1956 ਵਿਚ ਪੈਪਸੂ ਦੇ ਖਤਮ ਹੋਣ ‘ਤੇ ਇਹ ਬਠਿੰਡੇ ਜਿਲ੍ਹੇ ਦੀ ਤਹਿਸੀਲ ਬਣ ਗਈ। ਲੋਕਾਂ ਨੂੰ 16 ਸਾਲ ਤੱਕ ਕੰਮਾਂ ਲਈ ਬਠਿੰਡੇ ਦੇ ਚੱਕਰ ਕੱਟਣੇ ਪਏ।

ਗਿਆਨੀ ਜ਼ੈਲ ਸਿੰਘ ਜੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਫਰੀਦਕੋਟ ਵਾਸੀਆਂ ਦੀ ਲੰਬੇ ਚਿਰ ਤੋ ਚਲੀ ਆ ਰਹੀ ਮੰਗ ਪੂਰੀ ਕੀਤੀ। ਗਿਆਨੀ ਜੀ ਨੂੰ ਜਿਸ ਮਹਾਰਾਜਾ ਨੇ ਅਜਾਦੀ ਤੋ ਪਹਿਲਾ ਪਰਜਾਮੰਡਲ ਲਹਿਰ ਸਮੇ ਜੇਲ੍ਹ ਵਿਚ ਬੰਦ ਰੱਖਿਆ ਤੇ ਤਸੀਹੇ ਦਿੱਤੇ ਸਨ। ਉਹਨਾਂ ਜਿਲ੍ਹੇ ਦੇ ਦਫਤਰਾਂ ਲਈ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੂੰ ਮਿਲ ਕੇ ਦਫ਼ਤਰ ਬਣਾਉਣ ਲਾਈ ਕਿਲ੍ਹਾ ਮੰਗਿਆ। ਕਿਹਾ ਜਾਂਦਾ ਹੈ ਪਹਿਲਾਂ ਮਹਾਰਾਜਾ ਸਾਹਿਬ ਨੇ ਟਾਲ- ਮਟੋਲ ਕੀਤੀ, ਪਰ ਬਾਅਦ ਵਿੱਚ ਕਿਲ੍ਹੇ ਦਾ ਪੂਰਬੀ ਹਿੱਸਾ ਦੇਣ ਲਈ ਸਹਿਮਤ ਹੋ ਗਏ।
– *7 ਅਗਸਤ 1972* ਨੂੰ ਉਦਘਾਟਨ ਮੌਕੇ ਗਿਆਨੀ ਜ਼ੈਲ ਸਿੰਘ ਨੇ ਆਪਣੇ ਹੀ ਪਿੰਡ ਦੇ ਵਿਰੋਧੀ ਧਿਰ *ਸ਼੍ਰੋਮਣੀ ਅਕਾਲੀ ਦਲ* ਦੇ ਆਗੂ *ਸ. ਜਸਵਿੰਦਰ ਸਿੰਘ ਬਰਾੜ, ਸੰਧਵਾਂ* ਨੂੰ ਖੁਲ੍ਹੀ ਜੀਪ ਵਿਚ ਆਪਣੇ ਨਾਲ ਖੜ੍ਹਾ ਕਰ ਲਿਆ ਤੇ ਸਟੇਜ ‘ਤੇ ਬਿਠਾ ਕੇ ਸਿਆਸਤ ਤੋਂ ਉੱਪਰ ਉੱਠ ਕੇ ਨਵੀ ਮਿਸਾਲ ਪੇਸ਼ ਕੀਤੀ।

1972 ਤੋਂ 1995 ਤੱਕ ਦੀਆਂ ਪ੍ਰਮੁੱਖ ਦੀਆਂ ਘਟਨਾਵਾਂ*
-1975-77 ਤੱਕ ਐਮਰਜੈਂਸੀ ਦੌਰਾਨ ਫਰੀਦਕੋਟ ਵਿੱਚ ਵੀ ਵਿਰੋਧੀ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ।
1980 ਦੇ ਦਹਾਕੇ ਵਿਚ ਅੱਤਵਾਦ ਦੇ ਦੌਰਾਨ ਫਰੀਦਕੋਟ ਪੁਲਿਸ ਨੇ ਕਈ ਵੱਡੀਆਂ ਕਾਰਵਾਈਆਂ ਕੀਤੀਆਂ। 1986 ਵਿੱਚ ਡੀ.ਸੀ. ਦਫਤਰ ‘ਤੇ ਵੀ ਹਮਲੇ ਦੀ ਕੋਸ਼ਿਸ਼ ਹੋਈ ਸੀ।
-ਪੰਜਾਬ ਸਰਕਾਰ ਨੇ 1987 ਵਿਚ ਫਰੀਦਕੋਟ ਨੂੰ ਕਮਿਸ਼ਨਰ ਦਾ ਹੈੱਡਕੁਆਰਟਰ ਬਣਾਇਆ ਗਿਆ।
-1989 ਵਿਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੀ ਸਥਾਪਨਾ ਦਾ ਐਲਾਨ ਹੋਇਆ, ਜਿਸ ਨਾਲ ਫਰੀਦਕੋਟ ਸਿਹਤ ਸਿੱਖਿਆ ਦਾ ਹੱਬ ਬਣਿਆ।

ਫਰੀਦਕੋਟ ਵਿਚ ਨਵਾਂ ਜਿਲ੍ਹਾ ਸਕੱਤਰੇਤ ਬਣਾਕੇ ਸਾਰੇ ਦਫਤਰ
ਕਿਲ੍ਹੇ ਵਿੱਚੋ ਇਸ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ। 1991 ਵਿੱਚ ਸ਼ਹਿਰ ਤੋਂ ਬਾਹਰ ਰੇਲਵੇ ਸਟੇਸ਼ਨ ਨੇੜੇ ਨਵਾਂ ਜਿਲ੍ਹਾ ਸਕੱਤਰੇਤ ਕੰਪਲੈਕਸ ਬਣਾਇਆ ਗਿਆ। 15 ਏਕੜ ਵਿੱਚ ਫੈਲੇ ਇਸ ਕੰਪਲੈਕਸ ਵਿੱਚ ਡੀ.ਸੀ. ਦਫਤਰ, ਐਸ.ਐਸ.ਪੀ. ਦਫਤਰ ਤੋ ਇਲਾਵਾ ਸਾਰੇ ਵਿਭਾਗਾਂ ਨੂੰ ਸ਼ਿਫਟ ਕੀਤਾ ਗਿਆ। ਇਹ ਇਮਾਰਤ ਅੱਜ ਵੀ ਜਿਲ੍ਹੇ ਦੀ ਸ਼ਾਨ ਹੈ।

ਫਰੀਦਕੋਟ ਦੀ ਵੰਡ ਸਮੇ ਮੁਕਤਸਰ ਸਬ ਡਵੀਜ਼ਨ ਨਾਲ ਸਬੰਧਤ ਸ. ਹਰਚਰਨ ਸਿੰਘ ਬਰਾੜ ਨੇ 1995 ਵਿਚ ਮੁੱਖ ਮੰਤਰੀ ਬਣਨ ਉਪਰੰਤ ਫਰੀਦਕੋਟ ਜਿਲ੍ਹੇ ਨੂੰ ਪ੍ਰਸ਼ਾਸਨਿਕ ਸਹੂਲਤ ਲਈ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਨਾਲ *ਮੁਕਤਸਰ* ਅਤੇ *ਮੋਗਾ* ਨਵੇਂ ਜਿਲ੍ਹੇ ਬਣ ਗਏ । ਵੰਡ ਤੋਂ ਬਾਅਦ ਫਰੀਦਕੋਟ ਦਾ ਖੇਤਰ 1469 ਵਰਗ ਕਿਲੋਮੀਟਰ ਰਹਿ ਗਿਆ। ਫਰੀਦਕੋਟ ਵਿਚ ਕੋਟਕਪੂਰਾ ਤੇ ਜੈਤੋ ਤਹਿਸੀਲ ਹੈਡਕੁਆਰਟਰ ਬਣਾਏ ਗਏ।

ਅੱਜ ਫਰੀਦਕੋਟ ਮੈਡੀਕਲ, ਖੇਤੀ ਅਤੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਹੈ। ਇਥੇ ਵਰਨਣਯੋਗ ਹੈ ਕਿ 1986 ਵਿਚ ਉਤਰੀ ਖੇਤਰ ਸਭਿਆਚਾਰਕ ਕੇੰਦਰ ਪਟਿਆਲਾ ਨੇ ਬਾਬਾ ਫਰੀਦ ਜੀ ਦੇ ਆਗਮਨ ਦੀ ਖੁਸੀ ਵਿਚ ਸਭਿਆਚਾਰਕ ਮੇਲਾ ਕਰਵਾਇਆ। ਉਸ ਸਮੇੰ ਤੋ ਜਿਲ੍ਹਾ ਪ੍ਰਸ਼ਾਸਨ ਤੇ ਬਾਬਾ ਫਰੀਦ ਕਮੇਟੀ ਵਲੋ ਹਰ ਸਾਲ 19 ਸਤੰਬਰ ਤੋੰ 23 ਸਤੰਬਰ ਤੱਕ ਧਾਰਮਿਕ ਮੇਲਾ ਮਨਾਇਆ ਜਾਂਦਾ ਹੈ ਜਿਸਦੀ ਪ੍ਰਸਿੱਧੀ ਅੰਤਰ ਰਾਸ਼ਟਰੀ ਪੱਧਰ ਤੱਕ ਹੋ ਗਈ ਹੈ। ਫਰੀਦਕੋਟ ਨੂੰ ਮਾਣ ਪ੍ਰਾਪਤ ਹੈ ਕਿ ਇਸ ਇਲਾਕੇ ਦੇ ਲੋਕ ਬੜੀ ਸੱਦਭਾਵਨਾ ਨਾਲ ਬਾਬਾ ਫਰੀਦ ਆਗਮਨ ਪੁਰਬ ਨੂੰ ਮਨਾਉਦੇ ਹਨ।

Gian-singh-DPRO 7 ਅਗਸਤ ਜਿਲ੍ਹਾ ਫਰੀਦਕੋਟ ਦੇ ਸਥਾਪਨਾ ਦਿਵਸ ਲਈ ਵਿਸ਼ੇਸ

ਗਿਆਨ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ,
ਨਿਊ ਦਸ਼ਮੇਸ ਨਗਰ, ਮੋਗਾ
ਮੋਬਾ:9815784100

Share this content:

Post Comment