Loading Now

ਸੁਪਰੀਕ ਕੋਰਟ ਦਾ ਨਿਰਦੇਸ਼ : ਛੇਵੀਂ ਜਮਾਤ ਦੇ ਬੱਚਿਆਂ ‘ਤੇ ਨਹੀਂ ਲਾਗੂ ਹੋਵੇਗਾ ਤਿੰਨ ਭਾਸ਼ਾਈ ਫਾਰਮੂਲਾ

ਸੁਪਰੀਕ ਕੋਰਟ ਦਾ ਨਿਰਦੇਸ਼ : ਛੇਵੀਂ ਜਮਾਤ ਦੇ ਬੱਚਿਆਂ ‘ਤੇ ਨਹੀਂ ਲਾਗੂ ਹੋਵੇਗਾ ਤਿੰਨ ਭਾਸ਼ਾਈ ਫਾਰਮੂਲਾ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸੀ.ਬੀ.ਐੱਸ.ਈ. ਨੂੰ ਨਿਰਦੇਸ਼ ਦਿੱਤਾ ਹੈ ਕਿ ਨਵੀਂ ਤਿੰਨ-ਭਾਸ਼ਾਈ ਯੋਜਨਾ  ਤਹਿਤ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਨਵੇਂ ਲਾਗੂ ਕੀਤੇ “ਤੀਜੀ ਭਾਸ਼ਾ” ਦੇ ਪੇਪਰ ਤੋਂ ਉਹੀ ਛੋਟ ਦਿੱਤੀ ਜਾਵੇ, ਜੋ ਇਸ ਸਮੇਂ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਾਪਤ ਹੈ। ਦੂਜੇ ਸ਼ਬਦਾਂ ਵਿੱਚ, ਭਾਵੇਂ ਮੌਜੂਦਾ ਅਕਾਦਮਿਕ ਵਰ੍ਹੇ ਦਾ ਛੇਵੀਂ ਜਮਾਤ ਦਾ ਵਿਦਿਆਰਥੀ ਸੀ.ਬੀ.ਐੱਸ.ਈ. ਦੇ ਨਵੇਂ ਨਿਯਮਾਂ ਅਨੁਸਾਰ ਤੀਜੀ ਭਾਸ਼ਾ ਪੜ੍ਹੇਗਾ, ਪਰ ਜਦੋਂ ਉਹ ਦਸਵੀਂ ਜਮਾਤ ਵਿੱਚ ਪਹੁੰਚੇਗਾ, ਤਾਂ ਉਸ ਨੂੰ ਉਸ ਭਾਸ਼ਾ ਦੀ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਨਹੀਂ ਦੇਣੀ ਪਵੇਗੀ, ਠੀਕ ਉਵੇਂ ਹੀ ਜਿਵੇਂ ਮੌਜੂਦਾ ਸੱਤਵੀਂ ਅਤੇ ਅੱਠਵੀਂ ਜਮਾਤਾਂ ਲਈ ਵਿਵਸਥਾ ਕੀਤੀ ਗਈ ਹੈ।

ਅਦਾਲਤ ਨੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਹੀ ਰਾਹਤ ਵੀ ਦਿੱਤੀ ਹੈ ਜੋ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਮੌਜੂਦਾ ਬੈਚਾਂ ਨੂੰ ਮਿਲੀ ਹੋਈ ਹੈ। ਇਸ ਅਨੁਸਾਰ, ਜੋ ਵਿਦਿਆਰਥੀ ਪਹਿਲਾਂ ਹੀ ਦੋ ਗ਼ੈਰ-ਮਾਤ ਭਾਸ਼ਾਵਾਂ ਪੜ੍ਹ ਰਹੇ ਹਨ, ਉਹ ਆਪਣੇ ਮੌਜੂਦਾ ਦੋ-ਭਾਸ਼ਾਈ ਸੁਮੇਲ (combination) ਨੂੰ ਜਾਰੀ ਰੱਖ ਸਕਦੇ ਹਨ ਅਤੇ ਤੀਜੀ ਭਾਸ਼ਾ ਵਜੋਂ ਇੱਕ ਵਾਧੂ ਭਾਰਤੀ ਭਾਸ਼ਾ ਲੈ ਸਕਦੇ ਹਨ। ਦੋ ਖੇਤਰੀ ਭਾਸ਼ਾਵਾਂ ਨੂੰ ਸ਼ਾਮਲ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਮੌਜੂਦਾ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਨੂੰ ਬਦਲਣ ਦੀ ਲੋੜ ਨਹੀਂ ਹੋਵੇਗੀ।

Share this content:

Post Comment