Loading Now

2027 ਦੀ ਵਿਧਾਨ ਸਭਾ ਚੋੋਣਾਂ ਲਈ ਸ੍ਰੋਮਣੀ ਅਕਾਲੀ ਦਲ ਨੇ ਕੀਤੀਆਂ ਤਿਆਰੀਆਂ ਆਰੰਭ

2027 ਦੀ ਵਿਧਾਨ ਸਭਾ ਚੋੋਣਾਂ ਲਈ ਸ੍ਰੋਮਣੀ ਅਕਾਲੀ ਦਲ ਨੇ ਕੀਤੀਆਂ ਤਿਆਰੀਆਂ ਆਰੰਭ

WhatsApp-Image-2026-06-10-at-4.42.57-PM-1024x396 2027 ਦੀ ਵਿਧਾਨ ਸਭਾ ਚੋੋਣਾਂ ਲਈ ਸ੍ਰੋਮਣੀ ਅਕਾਲੀ ਦਲ ਨੇ ਕੀਤੀਆਂ ਤਿਆਰੀਆਂ ਆਰੰਭ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਗੋਵਰਧਨ ਪੋਪਲੀ ਨੂੰ ਮੋਗਾ ਸ਼ਹਿਰ ਵਿਧਾਨ ਸਭਾ ਦੇ ਸ਼ਹਿਰੀ ਪ੍ਰਧਾਨ ਲਗਾਉਣ ਸਮੇਂ।

*ਗੋਵਰਧਨ ਪੋਪਲੀ ਨਗਰ ਕੌਂਸਲਰ ਬਣੇ ਮੋਗਾ ਦੇ ਸਹਿਰੀ ਪ੍ਰਧਾਨ
ਮੋਗਾ, 10 ਜੂਨ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਨੂੰ ਜਮੀਨੀਂ ਪੱਧਰ ਤੇ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ। ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਦੀ ਅਗਵਾਈ ਹੇਠ ਸਹਿਰੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪਾਰਟੀ ਲਈ ਲੰਮੇ ਸਮੇ ਤੋਂ ਸੇਵਾਵਾਂ ਨਿਭਾ ਰਹੇ ਅਤੇ ਪਿਛਲੇ ਕਰੀਬ ਤੀਹ ਸਾਲਾਂ ਤੋਂ ਨਗਰ ਨਿਗਮ ਮੋਗਾ ਵਿੱਚ ਕੌਂਸਲਰ ਵਜੋਂ ਚੁਣੇ ਜਾਂਦੇ ਰਹੇ ਗੋਵਰਧਨ ਪੋਪਲੀ ਨੂੰ ਮੋਗਾ ਵਿਧਾਨ ਸਭਾ ਹਲਕੇ ਦਾ ਸਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਾਲ 2027 ਦੀਆਂ ਚੋਣਾਂ ਨੂੰ ਲੈਕੇ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਤਜਰਬੇਕਾਰ ਅਤੇ ਸਮਰਪਿਤ ਆਗੂਆਂ ਨੂੰ ਅਹਿਮ ਜੁੰਮੇਵਾਰੀਆਂ ਸੌਂਪੀਆ ਜਾ ਰਹੀਆਂ ਹਨ।

ਗੋਵਰਧਨ ਪੋਪਲੀ ਦੀ ਸ਼ਹਿਰ ਵਿਚ ਚੰਗੀ ਪਹਿਚਾਣ ਅਤੇ ਲੰਬੇ ਰਾਜਨੀਤਕ ਤਜਰਬੇ ਨੂੰ ਵੇਖਦਿਆਂ ਪਾਰਟੀ ਨੇ ਉਨ੍ਹਾਂ ਤੇ ਭਰੋਸਾ ਜਤਾਇਆ ਹੈ। ਆਗੂਆਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਗਾ ਸ਼ਹਿਰ ਵਿੱਚ ਹੋਰ ਮਜ਼ਬੂਤੀ ਨਾਲ ਆਪਣੀ ਪਕੜ ਬਣਾਏਗਾ। ਨਵ ਨਿਯੁਕਤ ਸ਼ਹਿਰੀ ਪ੍ਰਧਾਨ ਗੋਵਰਧਨ ਪੋਪਲੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਆਉਣ ਵਾਲੀਆਂ ਚੋਣਾਂ ਲਈ ਵਰਕਰਾਂ ਨੂੰ ਇੱਕਜੁਟ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਤੇ ਸੀਨੀਅਰ ਆਗੂ ਰਣਜੀਤ ਸਿੰਘ ਭਾਊ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਯੂਥ ਆਗੂ ਸੁਖ ਗਿੱਲ ਤੇ ਹੋਰ ਹਾਜ਼ਰ ਸਨ।

Share this content:

Post Comment