Loading Now

ਸੇਵਾ ਕੇਂਦਰਾਂ ਦੇ ਕਾਮਿਆਂ ਦੀ ਹੜਤਾਲ ਸਮਾਪਤ, 11 ਜੂਨ ਤੋਂ ਮੁੜ ਮਿਲਣਗੀਆਂ ਲੋਕਾਂ ਨੂੰ ਸਹੂਲਤਾਂ

ਸੇਵਾ ਕੇਂਦਰਾਂ ਦੇ ਕਾਮਿਆਂ ਦੀ ਹੜਤਾਲ ਸਮਾਪਤ, 11 ਜੂਨ ਤੋਂ ਮੁੜ ਮਿਲਣਗੀਆਂ ਲੋਕਾਂ ਨੂੰ ਸਹੂਲਤਾਂ

10, ਜੂਨ – ਪੰਜਾਬ ਦੇ ਆਮ ਨਾਗਰਿਕਾਂ ਲਈ ਰਾਹਤ ਭਰੀ ਖ਼ਬਰ ਹੈ। ਪਿਛਲੇ ਕਰੀਬ 10 ਦਿਨਾਂ ਤੋਂ ਸੂਬੇ ਭਰ ਦੇ ਸੇਵਾ ਕੇਂਦਰਾਂ ਵਿੱਚ ਮੁਲਾਜ਼ਮਾਂ ਦੀ ਹੜਤਾਲ ਕਾਰਨ ਠੱਪ ਪਈਆਂ ਸਰਕਾਰੀ ਸੇਵਾਵਾਂ ਹੁਣ 11 ਜੂਨ ਤੋਂ ਮੁੜ ਬਹਾਲ ਹੋਣ ਜਾ ਰਹੀਆਂ ਹਨ। ਹੜਤਾਲ ਕਾਰਨ ਸੈਂਕੜੇ ਜ਼ਰੂਰੀ ਸਰਕਾਰੀ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਬੰਦ ਹੋਣ ਕਰਕੇ ਆਮ ਲੋਕ, ਖਾਸ ਕਰਕੇ ਗਰੀਬ ਵਰਗ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਦੇ ਲੰਮੇ ਸੰਘਰਸ਼ ਨੂੰ ਆਖਿਰਕਾਰ ਬੂਰ ਪਿਆ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਕੰਪਨੀਆਂ ਵੱਲੋਂ ਕਾਮਿਆਂ ਦੀਆਂ ਤਨਖ਼ਾਹਾਂ, ਹੋਮ ਸਰਵਿਸ ਕਾਮਿਆਂ ਦੀ ਸਮਾਂ ਸੀਮਾ, ਕੰਮ ਦੇ ਵਾਧੂ ਬੋਝ, ਰੋਜ਼ਾਨਾ ਐਂਟਰੀਆਂ ਦੀ ਲਾਜ਼ਮੀ ਸ਼ਰਤ ਅਤੇ ਕਾਮਿਆਂ ਦੀ ਬਦਲੀ ਵਰਗੀਆਂ ਅਹਿਮ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਪੱਧਰ ਦੀਆਂ ਮੰਗਾਂ ਨੂੰ ਲੈ ਕੇ ਭਵਿੱਖ ਵਿੱਚ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ, ਪਰ ਫਿਲਹਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ।

Share this content:

Post Comment