Loading Now

ਨਵੀਂ ਮੁੰਬਈ ’ਚ ਦੇਸ਼ ਦੀ ਪਹਿਲੀ ਸਮੁੰਦਰੀ ਰੇਲ ਸੁਰੰਗ ਦਾ ਨਿਰਮਾਣ ਜਾਰੀ

ਨਵੀਂ ਮੁੰਬਈ ’ਚ ਦੇਸ਼ ਦੀ ਪਹਿਲੀ ਸਮੁੰਦਰੀ ਰੇਲ ਸੁਰੰਗ ਦਾ ਨਿਰਮਾਣ ਜਾਰੀ

ਮੁੰਬਈ , 4 ਨਵੰਬਰ- ਨਵੀਂ ਮੁੰਬਈ ਦੇ ਸਾਵਲੀ ਵਿੱਚ ਦੇਸ਼ ਦੀ ਪਹਿਲੀ ਸਮੁੰਦਰੀ ਰੇਲ ਸੁਰੰਗ ਬਣਾਈ ਜਾ ਰਹੀ ਹੈ। ਇਸ ਸੁਰੰਗ ਵਿੱਚੋਂ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਲੰਘੇਗੀ। ਸੁਰੰਗ ਬਣਾਉਣ ਦਾ ਕੰਮ ਜ਼ਮੀਨ ਤੋਂ 114 ਮੀਟਰ ਹੇਠਾਂ ਚੱਲ ਰਿਹਾ ਹੈ। ਇਹ ਡੂੰਘਾਈ ਲਗਭਗ 35 ਮੰਜ਼ਿਲਾ ਉੱਚੀ ਇਮਾਰਤ ਦੇ ਬਰਾਬਰ ਹੈ।ਸਮੁੰਦਰ ਦੇ ਅੰਦਰ ਸੁਰੰਗ ਬਣਾਉਣ ਦਾ ਇਹ ਦੁਨੀਆ ਦਾ ਛੇਵਾਂ ਪ੍ਰੋਜੈਕਟ ਹੈ । ਦੁਨੀਆ ਵਿੱਚ ਸਭ ਤੋਂ ਵੱਧ ਦੋ ਸਮੁੰਦਰੀ ਸੁਰੰਗਾਂ ਜਾਪਾਨ ਵਿੱਚ ਹਨ। ਇਸ ਤੋਂ ਇਲਾਵਾ ਚੀਨ ਅਤੇ ਨਾਰਵੇ ਵਿੱਚ ਇੱਕ-ਇੱਕ ਸਮੁੰਦਰੀ ਸੁਰੰਗ ਹੈ। ਬ੍ਰਿਟੇਨ ਅਤੇ ਫਰਾਂਸ ਵਿਚਕਾਰ ਵੀ ਇੱਕ ਸਮੁੰਦਰੀ ਸੁਰੰਗ ਬਣਾਈ ਗਈ ਹੈ।

ਭਾਰੀ ਗਰਮੀ ਅਤੇ ਘੁਟਣ ਭਰੇ ਮਾਹੌਲ ਦੇ ਬਾਵਜੂਦ ਕਰੀਬ 1,200 ਮਜ਼ਦੂਰ ਅਤੇ ਇੰਜੀਨੀਅਰ ਦਿਨ-ਰਾਤ ਇਸ ਕੰਮ ਵਿੱਚ ਜੁਟੇ ਹੋਏ ਹਨ । ਸਾਵਲੀ ਤੋਂ ਸ਼ੀਲਫਾਟਾ ਵਿਚਕਾਰ 4.8 ਕਿਲੋਮੀਟਰ ਲੰਬੀ ਸੁਰੰਗ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ। ਹੁਣ ਸਮੁੰਦਰ ਦੇ ਅੰਦਰ 7 ਕਿਲੋਮੀਟਰ ਲੰਬੀ ਸੁਰੰਗ ਦੀ ਖੁਦਾਈ ਕੀਤੀ ਜਾ ਰਹੀ ਹੈ। ਇਸ ਕੰਮ ਲਈ 3,000 ਟਨ ਵਜ਼ਨ ਵਾਲੀ ਮਸ਼ੀਨ ਲਗਾਤਾਰ ਖੁਦਾਈ ਕਰ ਰਹੀ ਹੈ। ਆਮ ਤੌਰ ’ਤੇ ਮੈਟਰੋ ਰੇਲ ਦੇ ਆਉਣ-ਜਾਣ ਲਈ ਦੋ ਵੱਖ-ਵੱਖ ਸੁਰੰਗਾਂ ਬਣਾਈਆਂ ਜਾਂਦੀਆਂ ਹਨ, ਪਰ ਇਸ ਪ੍ਰੋਜੈਕਟ ਵਿੱਚ ਇੱਕ ਹੀ ਚੌੜੀ ਸੁਰੰਗ ਦੇ ਅੰਦਰ ਦੋਵੇਂ ਦਿਸ਼ਾਵਾਂ ਵਿੱਚ ਬੁਲੇਟ ਟ੍ਰੇਨਾਂ ਲੰਘਣਗੀਆਂ। ਸਮੁੰਦਰ ਦੇ ਹੇਠਾਂ ਬੁਲੇਟ ਟ੍ਰੇਨ ਦੀ ਰਫ਼ਤਾਰ 180 ਤੋਂ 280 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ, ਜਦੋਂਕਿ ਸੁਰੰਗ ਤੋਂ ਬਾਹਰ ਨਿਕਲਦੇ ਹੀ ਇਹ 320 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਫੜ ਲਵੇਗੀ।

Share this content:

Post Comment