2026-27 ਸੈਸ਼ਨ ਲਈ 8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਚ ਲਾਗੂ ਹੋਵੇਗਾ ਨਵਾਂ ਪੈਟਰਨ
ਮੁਹਾਲੀ, 11 ਜੂਨ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਦਾਕਮਿਕ ਸੈਸ਼ਨ 2026-27 ਲਈ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਦੇ ਯੋਗ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ ਤਹਿਤ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਨਵਾਂ ਪੈਟਰਨ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਪਿਛੇ ਜਿਹੇ ਸਕੂਲੀ ਬੱਚਿਆਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੀਡਬੈਕ ਦਿੱਤੀ ਗਈ ਸੀ। ਜਿਸ ਵਿੱਚ ਵਿਦਿਆਰਥੀਆਂ ਨੇ ਸਮੇਂ ਦੇ ਹਾਣ ਦੇ ਪ੍ਰਸ਼ਨ ਪੱਤਰ ਤਿਆਰ ਕਰਨ ਦਾ ਸੁਝਾਅ ਦਿੱਤਾ ਸੀ।
ਇਸ ਤੋਂ ਬਾਅਦ ਬੋਰਡ ਮੈਨੇਜਮੈਂਟ ਨੇ ਵੱਖ-ਵੱਖ ਪਹਿਲੂਆਂ ‘ਤੇ ਗੌਰ ਕਰਦਿਆਂ ਬਚਿਆਂ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਨ ਪੱਤਰ ਦਾ 50 ਫੀਸਦੀ ਹਿੱਸਾ ਪਾਠਕ੍ਰਮ ਦੇ ਅਭਿਆਸ ਅਤੇ ਪ੍ਰਸ਼ਨਾਂ ਚੋਂ ਹੋਵੇਗਾ ਜਦੋਕਿ ਬਾਕੀ 50 ਫੀਸਦੀ ਪ੍ਰਸ਼ਨ ਵਿਦਿਆਰਥੀਆਂ ਦੀ ਧਾਰਨਾਤਮਕ ਸਮਝ ਦੀ ਪੜਚੋਲ ਲਈ ਹੋਣਗੇ। ਬੋਰਡ ਮੈਨੇਜਮੈਂਟ ਦੇ ਇਸ ਤਾਜ਼ਾ ਫੈਸਲੇ ਦਾ ਮੁੱਖ ਮੰਤਵ ਸਿਰਫ਼ ਰਟਨ ਪ੍ਰਣਾਲੀ ਨੂੰ ਅਪਣਾਉਣਾ ਨਹੀਂ ਹੈ ਬਲਕਿ ਇਹ ਸਕੂਲੀ ਬੱਚਿਆਂ ਵਿਚ ਸੋਚਣ ਸਮਝਣ ਅਤੇ ਵਿਸ਼ੇ ਦੀ ਡੂੰਘਾਈ ਨਾਲ ਸੂਝਬੂਝ ਮੁਤਾਬਕ ਢਾਲਣਾ ਅਤੇ ਵਿਕਸਤ ਕਰਨਾ ਹੈ। ਹੁਣ ਸਿਰਫ਼ ਕਿਤਾਬਾਂ ਦੇ ਪ੍ਰਸ਼ਨ ਯਾਦ ਕਰਨਾ ਕਾਫ਼ੀ ਨਹੀਂ ਹੋਵੇਗਾ ਸਗੋਂ ਸਬੰਧਤ ਵਿਸ਼ੇ ਨੂੰ ਸਮਝ ਕੇ ਪੜ੍ਹਨਾ ਵੀ ਲਾਜ਼ਮੀ ਹੋਵੇਗਾ।
Share this content:



Post Comment