ਰਾਸ਼ਟਰਪਤੀ ਨੇ ਮੁਹਾਲੀ ਦੇ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ‘ਕੀਰਤੀ ਚੱਕਰ’ ਨਾਲ ਕੀਤਾ ਸਨਮਾਨਿਤ
ਮੁਹਾਲੀ, 11 ਜੂਨ – ਮੁਹਾਲੀ ਦੇ ਸੈਕਟਰ 79 ਦੇ ਰਹਿਣ ਵਾਲੇ ਭਾਰਤੀ ਫੌਜ ਦੇ ਬਹਾਦਰ ਅਧਿਕਾਰੀ ਮੇਜਰ ਅਰਸ਼ਦੀਪ ਸਿੰਘ ਗਿੱਲ ਨੂੰ ਉਨ੍ਹਾਂ ਦੀ ਬੇਮਿਸਾਲ ਦਲੇਰੀ, ਲੀਡਰਸ਼ਿਪ ਅਤੇ ਦੇਸ਼ ਭਗਤੀ ਦੇ ਜਜ਼ਬੇ ਲਈ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਾਂਤੀ-ਕਾਲੀਨ ਵੀਰਤਾ ਪੁਰਸਕਾਰ ‘ਕੀਰਤੀ ਚੱਕਰ’ ਨਾਲ ਨਿਵਾਜਿਆ ਗਿਆ ਹੈ। ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਪ੍ਰਦਾਨ ਕੀਤਾ ਗਿਆ।
‘ਦਿ ਆਰਮਰਡ ਕੋਰਪਸ’ ਅਤੇ 1 ਅਸਾਮ ਰਾਈਫਲਜ਼ ਵਿੱਚ ਸੇਵਾਵਾਂ ਨਿਭਾਅ ਰਹੇ ਮੇਜਰ ਗਿੱਲ ਨੇ ਮਨੀਪੁਰ ਵਿੱਚ ਅਤਿਵਾਦ ਵਿਰੋਧੀ ਇੱਕ ਬੇਹੱਦ ਚੁਣੌਤੀਪੂਰਨ ਆਪਰੇਸ਼ਨ ਦੌਰਾਨ ਅਸਧਾਰਨ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਸੀ। ਲਗਭਗ 84 ਘੰਟਿਆਂ ਤੱਕ ਚੱਲੇ ਇਸ ਮੁਸ਼ਕਲ ਅਪਰੇਸ਼ਨ ਦੌਰਾਨ ਉਨ੍ਹਾਂ ਨੇ ਮੋਹਰੀ ਹੋ ਕੇ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਅਤਿਵਾਦੀਆਂ ਖ਼ਿਲਾਫ਼ ਸਫਲ ਕਾਰਵਾਈ ਕਰਦਿਆਂ ਮਿਸ਼ਨ ਨੂੰ ਅੰਜਾਮ ਤੱਕ ਪਹੁੰਚਾਇਆ।
Share this content:

Post Comment