ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਨਾਇਆ
*9 ਦਿਨ ਦੀ ਸ੍ਰੀ ਹਜੂਰ ਸਾਹਿਬ (ਨੰਦੇੜ), ਨਾਨਕ ਝੀਰਾ, ਭਗਤ ਨਾਮਦੇਵ ਜੀ, ਮਹਾਂਕਾਲ ਮੰਦਰ ਉਜੈਨ, ਬੰਦੀ ਛੋੜ ਗੁਰਦੁਆਰਾ ਗਵਾਲੀਅਰ ਅਤੇ ਭਗਤ ਧੰਨਾ ਜੀ ਦੇ ਅਸਥਾਨਾਂ ‘ਤੇ ਗਏ ਸ਼ਰਧਾਲੂ ਕੀਤੇ ਸਨਮਾਨਿਤ
ਮੁੱਲਾਂਪੁਰ ਦਾਖਾ, 12 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਬਦ ਪ੍ਰਕਾਸ਼ ਅਜਾਇਬ ਘਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੇ ਚਿੱਤਰ ਅਤੇ ਗੁਰਬਾਣੀ ਦੇ ਸ਼ਬਦਾਂ ‘ਤੇ ਅਧਾਰਿਤ ਹੈ, ਉਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਬਲਦੇਵ ਬਾਵਾ, ਗੁਰਦੇਵ ਸਿੰਘ ਲਾਪਰਾਂ, ਤਰਲੋਚਨ ਸਿੰਘ ਸਫਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਕਰਮਜੀਤ ਕੌਰ ਛੰਦੜਾਂ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਅਤੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚ ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਜਦੋਂ ਬਾਬਾ ਬੁੱਢਾ ਜੀ ਦੀ ਤਾਬਿਆ ਵਿੱਚ ਬੈਠੇ ਉਸ ਚਿੱਤਰ ‘ਤੇ ਸ਼ਰਧਾਲੂਆਂ ਨੇ ਸ਼ਰਧਾ ਸਤਿਕਾਰ ਭੇਂਟ ਕੀਤਾ।
ਇਸ ਸਮੇਂ 9 ਦਿਨ ਦੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਆਯੋਜਿਤ ਧਾਰਮਿਕ ਯਾਤਰਾ ਸ੍ਰੀ ਹਜੂਰ ਸਾਹਿਬ (ਨੰਦੇੜ), ਨਾਨਕ ਝੀਰਾ, ਭਗਤ ਨਾਮਦੇਵ ਜੀ, ਮਹਾਂਕਾਲ ਮੰਦਰ ਉਜੈਨ, ਬੰਦੀ ਛੋੜ ਗੁਰਦੁਆਰਾ ਗਵਾਲੀਅਰ ਅਤੇ ਭਗਤ ਧੰਨਾ ਜੀ ਦੇ ਅਸਥਾਨਾਂ ‘ਤੇ ਨਤਮਸਤਕ ਹੋਈ ਸਾਰੀ ਯਾਤਰਾ ਬਾਰੇ ਵਿਚਾਰਾਂ ਹੋਈਆਂ, ਉਥੇ ਸਭ ਨੇ ਅਨੁਭਵ ਸਾਂਝਾ ਕੀਤਾ ਅਤੇ ਜਲਦੀ ਅਗਲੀ ਯਾਤਰਾ ਕਰਨ ਦਾ ਵਿਚਾਰ ਸ਼ਭ ਸ਼ਰਧਾਲੂਆਂ ਵੱਲੋਂ ਆਇਆ ਅਤੇ ਫਿਰ ਸਭ ਸ਼ਰਧਾਲੂਆਂ ਨੂੰ ਹਰਜੀਤ ਸਿੰਘ ਵੱਲੋਂ ਤਿਆਰ ਕੀਤਾ ਸਨਮਾਨ ਪ੍ਰਦਾਨ ਕੀਤਾ ਗਿਆ। ਸਨਮਾਨ ਸਮੇਂ ਡੀ.ਐੱਸ.ਪੀ ਗੁਰਚਰਨ ਸਿੰਘ, ਭੁਪਿੰਦਰਪਾਲ ਸਿੰਘ ਯੂ.ਐੱਸ.ਏ, ਮਲਵਿੰਦਰ ਕੌਰ ਯੂ.ਐੱਸ.ਏ, ਤਰਵਿੰਦਰ ਸਿੰਘ ਮਾਨ, ਤਜਿੰਦਰ ਸਿੰਘ ਅਰੋੜਾ, ਰਮਿੰਦਰ ਸਿੰਘ, ਰਾਮਨਾਥ ਸਾਹਨੇਵਾਲ, ਪ੍ਰੀਤੀ ਰਾਜ ਸਿੰਘ ਬੱਸੀਆਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਇਸ ਸਮੇਂ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਜਿਹਨਾਂ ਨੇ ਜਾਨ ਹਥੇਲੀ ‘ਤੇ ਧਰ ਕੇ ਵੱਡੇ ਲਾਮ ਲਸ਼ਕਰ ਦਾ ਮੁਕਾਬਲਾ ਕੀਤਾ ਅਤੇ ਗੁਰਮੇਲ ਸਿੰਘ ਜਗਰਾਉਂ ਜੋ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਹਨ ਉਹਨਾਂ ਦਾ 16 ਅਕਤੂਬਰ ਨੂੰ ਸਨਮਾਨ ਦਾ ਐਲਾਨ ਕੀਤਾ। ਇਸ ਸਮੇਂ ਯਾਰਤ ਦੌਰਾਨ ਜੱਥੇ ਵਿੱਚ ਸ਼ਾਮਿਲ ਸਾਧੂ ਰਾਮ ਭੱਟ ਮਾਜਰਾ, ਰਣਜੀਤ ਸਿੰਘ ਸਾਹਨੇਵਾਲ, ਸੰਤੋਖ ਸਿੰਘ, ਅਮਨਦੀਪ ਬਾਵਾ, ਪ੍ਰਿੰਸੀਪਲ ਇੰਦਰਜੀਤ ਕੌਰ, ਬੀਬੀ ਸੋਨੀਆ ਅਰੋੜਾ, ਡਾ. ਗੁਰਦੀਪ ਸਿੰਘ, ਬਲਜਿੰਦਰ ਸਿੰਘ ਮੁੱਲਾਂਪੁਰ, ਢਾਡੀ ਜੱਥਾ ਬਲਦੇਵ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਾਵਾ ਨੇ ਬਲਵਿੰਦਰ ਸਿੰਘ ਕਰਨਾਲ, ਗੁਰਦੀਪ ਸਿੰਘ ਬਿੰਦਰ (ਕਰਨਾਟਕ), ਦਲਜੀਤ ਸਿੰਘ ਭੁੱਲਰ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਜਿਨਾਂ ਨੇ ਜੱਥੇ ਦਾ ਭਰਪੂਰ ਸਵਾਗਤ ਕੀਤਾ ਅਤੇ ਠਹਿਰਨ ਦਾ ਪ੍ਰਬੰਧ ਕੀਤਾ।
Share this content:


Post Comment