ਵਿਕਰਮਜੀਤ ਸਿੰਘ ਦੱਪਰ ਬਣੇ ਡੇਰਾਬੱਸੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਡੇਰਾਬਸੀ, 12 ਸਤੰਬਰ – ਬਾਰ ਐਸੋਸੀਏਸ਼ਨ ਡੇਰਾਬਸੀ ਦੀਆਂ ਚੋਣਾਂ ਲਈ ਸਿੱਧਾ ਮੁਕਾਬਲਾ ਪ੍ਰਦੀਪ ਕੁਮਾਰ ਰਾਣਾ ਅਤੇ ਵਿਕਰਮਜੀਤ ਸਿੰਘ ਦੱਪਰ ਵਿਚਕਾਰ ਹੋਇਆ ਜਿਸ ਨੂੰ ਲੈ ਕੇ ਅੱਜ ਡੇਰਾਬਸੀ ਬਾਰ ਐਸੋਸੀਏਸ਼ਨ ਵਿੱਚ ਵਿਕਰਮਜੀਤ ਸਿੰਘ ਦੱਪਰ ਨੂੰ ਪ੍ਰਧਾਨ ਦੇ ਅਹੁਦੇ ਲਈ 168 ਵੋਟਾਂ ਪਈਆਂ। ਇਸ ਤੋਂ ਪਹਿਲਾਂ ਮੀਤ ਪ੍ਰਧਾਨ ਰਾਖਵਾਂ ਔਰਤਾਂ ਲਈ ਗਿਤੀਕਾ ਗੋਇਲ ਨੂੰ ਸਰਬਸੰਮਤੀ ਲਈ ਚੁਣ ਲਿਆ ਗਿਆ।
ਡੇਰਾਬਸੀ ਬਾਰ ਐਸੋਸੀਏਸ਼ਨ ਵਿੱਚ ਕੁੱਲ 341 ਵੋਟਾਂ ਸੀ, ਜਿਸ ਵਿਚੋਂ 322 ਵੋਟਾਂ ਪੋਲ ਹੋਇਆ। ਵਿਕਰਮਜੀਤ ਸਿੰਘ ਦੱਪਰ ਨੂੰ 168 ਵੋਟਾਂ ਅਤੇ ਪ੍ਰਦੀਪ ਕੁਮਾਰ ਰਾਣਾ ਨੂੰ 152 ਵੋਟਾਂ ਪਈਆਂ। ਇਨ੍ਹਾਂ ਚੋਣਾਂ ਵਿੱਚ ਵਿਕਰਮਜੀਤ ਸਿੰਘ ਦੱਪਰ ਨੇ ਪ੍ਰਦੀਪ ਕੁਮਾਰ ਰਾਣਾ ਨੂੰ 16 ਵੋਟਾਂ ਨਾਲ ਹਰਾ ਕੇ ਪ੍ਰਧਾਨ ਦੀ ਚੋਣ ਜਿੱਤੀ। ਇਸ ਤੋਂ ਇਲਾਵਾ ਮੀਤ ਪ੍ਰਧਾਨ ਸ਼ਿਵ ਸ਼ਰਮਾ ਨੇ 189 ਵੋਟਾਂ, ਜਨਰਲ ਸਕੱਤਰ ਜਗਤਾਰ ਸਿੰਘ ਬਾਛਲ ਨੇ 161 ਵੋਟਾਂ, ਜੁਆਇੰਟ ਸਕੱਤਰ ਸੁਮਨ ਚੌਹਾਨ ਨੇ 136 ਵੋਟਾਂ, ਖ਼ਜ਼ਾਨਚੀ ਵਿਪਨ ਨੇ 154, ਐਗਜ਼ੀਕਿਊਟਿਵ ਸੋਨੀਆ ਭਾਰਦਵਾਜ ਨੇ 223 ਵੋਟਾਂ ਹਾਸਲ ਕੀਤੀਆਂ।
ਇਸ ਤੋਂ ਇਲਾਵਾ ਲਾਇਬ੍ਰੇਰੀਅਨ ਦੇ ਅਹੁਦੇ ਲਈ ਅਨੁਭਵ ਸਿੰਗਲਾ ਦੀ ਸਰਬਸੰਮਤੀ ਲਈ ਚੋਣ ਹੋਈ। ਇਸ ਮੌਕੇ ਚੋਣ ਅਬਜ਼ਰਵਰ ਰਾਵਿੰਦਰ ਬੱਤਰਾ ਅਤੇ ਸਹਾਇਕ ਆਬਜ਼ਰਵਰ ਭਾਗ ਸਿੰਘ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੀ ਚੋਣ ਹਰ ਸਾਲ ਹੁੰਦੀ ਹੈ, ਜੋ ਇਸ ਸਾਲ 11 ਸਤੰਬਰ ਨੂੰ ਹੋਈ ਹੈ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਬੀਰ ਮੁੰਦਰਾ, ਸਾਬਕਾ ਪ੍ਰਧਾਨ ਐਡਵੋਕੇਟ ਜਸਬੀਰ ਚੌਹਾਨ, ਸਾਬਕਾ ਪ੍ਰਧਾਨ ਜਸਪਾਲ ਸਿੰਘ ਦੱਪਰ ਸਮੇਤ ਅਨੇਕਾਂ ਬਾਰ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।
Share this content:


Post Comment