Loading Now

ਸਾਂਝਾ ਪੰਜਾਬ ਪਾਰਟੀ ਦੇਵੇਗੀ ਸਭ ਨੂੰ ਬਰਾਬਰ ਹਿਸੇਦਾਰੀ-ਪੀ ਪੀ ਸਿੰਘ

ਸਾਂਝਾ ਪੰਜਾਬ ਪਾਰਟੀ ਦੇਵੇਗੀ ਸਭ ਨੂੰ ਬਰਾਬਰ ਹਿਸੇਦਾਰੀ-ਪੀ ਪੀ ਸਿੰਘ

*ਪੱਛੜੀਆਂ ਸ੍ਰੇਣੀਆਂ ਨੂੰ ਨਹੀ ਮਿਲਿਆ ਬਣਦਾ ਹੱਕ- ਕੁਲਵੰਤ ਸਿੰਘ ਮੱਲੀ

ਅੰਮ੍ਰਿਤਸਰ, 22 ਜੂਨ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੀਰਾਂ ਕੋਟ ਰੋਡ ਵਿਖੇ ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ ਯੂਨਿਟ ਪੰਜਾਬ ਅਤੇ ਬੀ ਸੀ ਏਕਤਾ ਮੰਚ ਪੰਜਾਬ ਦੀ ਸਾਂਝੀ ਮੀਟਿੰਗ ਕੁਲਵੰਤ ਸਿੰਘ ਮੱਲ੍ਹੀ ਅਤੇ ਨਰਿੰਦਰ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਮਹਿਮਾਨ ਵਜੋ ਉੱਘੇ ਸਮਾਜ ਸੇਵਕ ਕੋਮੀ ਪ੍ਰਧਾਨ ਸਤਬੀਰ ਸਿੰਘ ਸਿਫ਼ਰ ਵਿਸ਼ਵ ਪੰਜਾਬੀ ਸਭਾ ਕਨੇਡਾ ਹਾਜ਼ਰ ਹੋਏ ਤੇ ਉਹਨਾਂ ਵਿਸਰ ਰਹੀ ਮਾ ਬੋਲੀ ਪੰਜਾਬੀ ਤੇ ਜ਼ੋਰ ਦਿੱਤਾ । ਕੁਲਵੰਤ ਸਿੰਘ ਮੱਲ੍ਹੀ ਅਤੇ ਨਰਿੰਦਰ ਸਿੰਘ ਸੱਗੂ ਨੇ ਓ ਬੀ ਸੀ ਵਰਗ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਦੱਸਿਆ ਕਿ ਇਸਦੇ ਹੱਲ ਲਈ ਸਾਨੂੰ ਅਨੁਸੂਚਿਤ ਜਾਤੀ(ਐਸ ਸੀ) ਵਰਗ ਦੇ ਸੰਗਠਨਾਂ ਨਾਲ ਮਿਲ ਕੇ ਚੱਲਣ ਦੀ ਇਕ ਅਹਿਮ ਲੋੜ ਹੈ । ਉਹਨਾਂ ਕਿਹਾ ਬਿਨਾਂ ਸੰਘਰਸ਼ ਤੋਂ ਸੰਵਿਧਾਨਿਕ ਹੱਕ ਮਿਲਣੇ ਕਿਸੇ ਵੀ ਵਰਗ ਦੇ ਲੋਕਾਂ ਨੂੰ ਅੰਸਭਵ ਹਨ ਅਤੇ ਰਾਜ ਸ਼ਕਤੀ ਦਾ ਹੋਣਾ ਜ਼ਰੂਰੀ ਹੈ । ਇਸ ਮੌਕੇ ਓਬੀਸੀ ਵਰਗ ਦੇ ਸਮਾਜ ਸੇਵਕ ਅਤੇ ਰਿਟਾਇਰ ਜਿਲ੍ਹਾ ਸ਼ੈਸ਼ਨ ਜੱਜ ਪਰਮਿੰਦਰਪਾਲ ਸਿੰਘ ਪ੍ਰਧਾਨ ਸਾਂਝਾ ਪੰਜਾਬ ਪਾਰਟੀ ਨੇ ਆਪਣੇ ਹੋਰ ਸਾਥੀਆਂ ਨਾਲ ਮੀਟਿੰਗ ਵਿੱਚ ਹਿਸਾ ਲਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ ਪੀ ਸਿੰਘ ਨੇ ਦੱਸਿਆ ਕਿ ਓਬੀਸੀ ਵਰਗ ਅਤੇ ਐਸ ਸੀ ਵਰਗ ਨੇ ਮਿਲ ਕੇ ਪੰਜਾਬ ਵਿੱਚ ਇਕ ਨਵੀਂ ਸਾਂਝਾ ਪੰਜਾਬ ਪਾਰਟੀ ਦਾ ਗਠਿਨ ਕੀਤਾ ਹੈ ਜੋ ਸਮਾਜ ਦੇ ਲੋਕਾਂ ਨੂੰ ਸਮਾਜਿਕ ਆਰਥਿਕ ਅਤੇ ਰਾਜਨੀਤਕ ਨਿਆਂ ਕਰੇਗੀ ਅਤੇ ਸਮਾਨਤਾ ਦੇ ਮੌਲਿਕ ਅਧਿਕਾਰ ਅਨੁਸਾਰ ਜਿੰਨੀ ਜਿਸਦੀ ਸੰਖਿਆ ਓਨੀ ਉਸਦੀ ਹਿੱਸੇਦਾਰੀ ਦੇ ਸਿਧਾਂਤ ਤੇ ਪੰਜਾਬ ਦੇ ਲੋਕਾਂ ਨੂੰ ਇਕ ਉੱਤਮ ਅਤੇ ਵਿਲੱਖਣ ਰਾਜ ਪ੍ਰਬੰਧ ਸਰਕਾਰ ਦੇਵੇਗੀ ।

ਇਸ ਬਹੁਤ ਮੌਕੇ ਸਾਰੇ ਬੁੱਧੀਜੀਵੀ ਅਤੇ ਸਮਾਜ ਸੇਵਕਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਓਬੀਸੀ ਵਰਗ ਦੇ ਲੋਕਾਂ ਨੂੰ ਬਰਾਬਰ ਹੱਕ ਅਧਿਕਾਰ ਦੇਣ ਲਈ ਇਸ ਸਮੇਂ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਗੰਭੀਰ ਨਹੀ ਹੈ ਅਤੇ ਕੇਵਲ ਇਹਨਾਂ ਵਰਗ ਦੇ ਲੋਕਾਂ ਨੂੰ ਇਕ ਵੋਟ ਬੈਂਕ ਦੇ ਤੋਰ ਤੇ ਹਮੇਸ਼ਾ ਵਰਤਿਆ ਜਾਂਦਾ ਰਿਹਾ ਹੈ । ਵੱਖ ਵੱਖ ਸਮਾਜ ਤੋਂ ਆਏ ਬੁਲਾਰਿਆਂ ਨੇ ਓਬੀਸੀ ਵਰਗ ਅਤੇ ਐਸ ਸੀ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੜੇ ਲਿਖੇ ਸਮਾਜ ਸੇਵਕ ਲੋਕ ਇਕ ਨਵੀਂ ਸੋਚ ਲੈ ਕੇ ਸਮਾਜ ਅਤੇ ਪੰਜਾਬ ਦੇ ਹਿੱਤ ਵਿੱਚ ਸਾਂਝਾ ਪੰਜਾਬ ਪਾਰਟੀ ਪਲੇਟਫ਼ਾਰਮ ਲੈ ਕੇ ਆਏ ਹਨ ਸਾਨੂੰ ਮਿਲਕੇ ਸਾਥ ਦੇਣਾ ਚਾਹੀਦਾ ਹੈ । ਸਮਾਜ ਦੇ ਲੋਕਾਂ ਨੂੰ ਇਸ ਪਲੇਟਫ਼ਾਰਮ ਤੇ ਏਕਤਾ ਬਣਾਉਣ ਅਤੇ ਇਕੱਠੇ ਹੋਣ ਦਾ ਇਕ ਸੁਨਹਿਰੀ ਮੌਕਾ ਮਿਲਿਆ ਹੈ ਅਤੇ ਆਓਣ ਵਾਲੀਆਂ ਵਿਧਾਨ ਸਭਾ ਚੋਣਾ ਅਸੀ ਸਾਰੇ ਮਿਲ ਕੇ ਵੱਧ ਚੜ ਕੇ ਆਪਣੇ ਆਪਣੇ ਸਮਾਜ ਦੇ ਪੜੇ ਲਿਖੇ ਇਮਾਨਦਾਰ ਉਮੀਦਵਾਰ ਮੈਦਾਨ ਵਿੱਚ ਲੈ ਕੇ ਆ ਸਕਦੇ ਹਾਂ ।ਇਹ ਮੌਕਾ ਮੰਗਣ ਵਾਲਾ ਨਹੀ ਦੇਣ ਵਾਲਾ ਬਣਨ ਦਾ ਮਿਲਿਆ ਹੈ। ਹੋਰ ਕਿਸੇ ਵੀ ਪਾਰਟੀ ਨੇ ਸਾਡੀ ਜਨਸੰਖਿਆ ਅਨੁਸਾਰ ਬਣਦੀ ਹਿੱਸੇਦਾਰੀ ਨਹੀ ਦੇਣੀ ਹੈ ਇਹ ਇਕ ਸੱਚਾਈ ਹੈ। ਇਸ ਸਮੇਂ ਵਾਇਸ ਪ੍ਰਧਾਨ ਹਰਭਜਨ ਸਿੰਘ ਸੈਣੀ, ਮਹਿਲਾ ਵਿੰਗ ਪ੍ਰਧਾਨ ਡਾਕਟਰ ਦਵਿੰਦਰਜੀਤ ਕੋਰ ਡਬਲ ਪੀ.ਐਚ.ਡੀ. , ਖ਼ਜ਼ਾਨਚੀ ਮਨਪ੍ਰੀਤ ਸਿੰਘ ਭੁਪਾਲ,ਕੌਮੀ ਪ੍ਰਧਾਨ ਜਸਬੀਰ ਸਿੰਘ ਝਬਾਲ, ਆਰ ਐਮ ਪੀ ਡਾਕਟਰ ਯੂਨੀਅਨ ਪੰਜਾਬ ਡਾ ਦਵਿੰਦਰ ਸਿੰਘ ਕੁਹਾਲੀ,ਜਿਲਾ ਪ੍ਰਧਾਨ ਅੰਮਿ੍ਤਸਰ ਸ਼ਹਿਰੀ ਕਸ਼ਮੀਰ ਸਿੰਘ ਥਿੰਦ,ਜਿਲਾ ਪ੍ਰਧਾਨ ਅੰਮਿ੍ਤਸਰ ਦਿਹਾਤੀ ਲਖਵਿੰਦਰ ਸਿੰਘ ਕਲੇਰ , ਸਤਨਾਮ ਸਿੰਘ ਕਲੇਰ,ਸਰਪੰਚ ਕ੍ਰਿਪਾਲ ਸਿੰਘ ਰਾਮ ਦਿਵਾਲ਼ੀ , ਚੇਅਰਮੈਨ ਸੰਤੋਖ ਸਿੰਘ ਰਾਹੀ ਬਾਬਾ ਬੋਹੜ, ਸਮਾਜ ਸੇਵਕ ਪ੍ਰੀਤਮ ਸਿੰਘ ਬਿਹਾਲ,ਸਮਾਜ ਸੇਵਕ ਸੰਤ ਹਰਦੇਵ ਸਿੰਘ ,ਐਡਵੋਕੇਟ ਗੁਰਨਾਮ ਸਿੰਘ, ਪ੍ਰਧਾਨ ਮਜ਼ਦੂਰ ਯੂਨੀਅਨ ਕਾਰਪੋਰੇਸ਼ਨ ਜੋਗਿੰਦਰ ਸਿੰਘ ਕੰਬੋਜ,ਉੱਘੇ ਸਮਾਜ ਸੇਵਕ ਜਸਵੰਤ ਸਿੰਘ ਸੈਣੀ,ਕੇਵਲ ਕ੍ਰਿਸ਼ਨ ਸੈਣੀ ,ਆਦਿ ਹਾਜ਼ਰ ਸਨ।

Share this content:

Post Comment