ਇਸ ਭਾਰਤੀ ਨੇ ਛੋਟੀ ਜਿਹੀ ਦੁਕਾਨ ਤੋਂ ਅਰਬ ਦੇਸ਼ਾਂ ‘ਚ ਖੜ੍ਹੇ ਕੀਤੇ ਸਭ ਤੋਂ ਵੱਡੇ ਜਵੈਲਰੀ ਸ਼ੋਅਰੂਮ
ਨਵੀਂ ਦਿੱਲੀ, 10 ਨਵੰਬਰ – ਦੁਬਈ ਨੂੰ ਦੁਨੀਆ ‘ਚ ਸੋਨੇ ਅਤੇ ਗਹਿਣਿਆਂ ਦੇ ਕਾਰੋਬਾਰ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਦੁਨੀਆ ਭਰ ਤੋਂ ਲੋਕ ਸੋਨਾ, ਹੀਰੇ ਤੇ ਕੀਮਤੀ ਰਤਨ ਖ਼ਰੀਦਣ ਲਈ ਪਹੁੰਚਦੇ ਹਨ। ਇਸੇ ਦੁਬਈ ‘ਚ ਇਕ ਭਾਰਤੀ ਕਾਰੋਬਾਰੀ ਨੇ ਅਜਿਹਾ ਜਵੈਲਰੀ ਸ਼ੋਅਰੂਮ ਤਿਆਰ ਕੀਤਾ ਹੈ, ਜੋ ਆਪਣੇ ਆਕਾਰ ਕਾਰਨ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਇਸ ਸ਼ੋਅਰੂਮ ਦਾ ਨਾਂ ‘ਜਵੈਲ ਆਫ਼ ਜੌਏ’ (Jewel of Joy) ਹੈ। ਇਹ ਕਰੀਬ 25,000 ਵਰਗ ਫੁੱਟ ‘ਚ ਫੈਲਿਆ ਹੋਇਆ ਹੈ ਤੇ ਇਸ ਨੂੰ ਮਿਡਲ ਈਸਟ ਦਾ ਸਭ ਤੋਂ ਵੱਡਾ ਜਵੈਲਰੀ ਸ਼ੋਅਰੂਮ ਦੱਸਿਆ ਜਾ ਰਿਹਾ ਹੈ। ਇਸ ਸ਼ੋਅਰੂਮ ਦੇ ਮਾਲਕ ਭਾਰਤੀ ਕਾਰੋਬਾਰੀ ਕੇਰਲ ਦੇ ਜੌਏ ਅਲੁੱਕਾਸ ਹਨ। ਉਨ੍ਹਾਂ ਦੀ ਕਹਾਣੀ ਵੀ ਇੱਕ ਛੋਟੇ ਕਾਰੋਬਾਰ ਤੋਂ ਗਲੋਬਲ ਬ੍ਰਾਂਡ ਬਣਨ ਦੀ ਕਹਾਣੀ ਤੋਂ ਘੱਟ ਨਹੀਂ ਹੈ।
ਦੁਬਈ ਦੇ ਗੋਲਡ ਡਿਸਟ੍ਰਿਕਟ ‘ਚ ਬਣਾਇਆ ਸ਼ੋਅਰੂਮ
ਸ਼ੋਅਰੂਮ ‘ਚ ਹੈ ‘ਰਾਇਲ ਬੈਂਗਲ ਵਾਕ’
ਇਸ ਸ਼ੋਅਰੂਮ ਦੀ ਸਭ ਤੋਂ ਖ਼ਾਸ ਗੱਲ ਇਸ ਦਾ ਡਿਜ਼ਾਈਨ ਤੇ ਇੱਥੇ ਮਿਲਣ ਵਾਲਾ ਤਜਰਬਾ ਹੈ। ਇੱਥੇ ਸੋਨੇ ਦੇ ਰਵਾਇਤੀ ਗਹਿਣਿਆਂ ਤੋਂ ਲੈ ਕੇ ਬ੍ਰਾਈਡਲ ਕਲੈਕਸ਼ਨ, ਹੀਰਿਆਂ ਅਤੇ ਦੁਰਲੱਭ ਕੀਮਤੀ ਰਤਨਾਂ ਤੱਕ ਦੀ ਵੱਡੀ ਰੇਂਜ ਮੌਜੂਦ ਹੈ। ਸ਼ੋਅਰੂਮ ‘ਚ ਇੱਕ ਖ਼ਾਸ ਆਕਰਸ਼ਣ ‘ਦ ਰਾਇਲ ਬੈਂਗਲ ਵਾਕ’ (The Royal Bangle Walk) ਹੈ। ਇਹ ਇੱਕ ਵਿਸ਼ਾਲ ਚੂੜੀ ਦੇ ਆਕਾਰ ਦਾ ਇੰਸਟਾਲੇਸ਼ਨ ਹੈ, ਜਿਸ ਦੇ ਵਿਚਕਾਰੋਂ ਗਾਹਕ ਲੰਘ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਵਿਸ਼ੇਸ਼ ਡਿਜ਼ਾਈਨਰ ਸਟੂਡੀਓ, VIP ਲਾਊਂਜ, ਬੱਚਿਆਂ ਲਈ ਵੱਖਰਾ ਐਂਗੇਜਮੈਂਟ ਜ਼ੋਨ ਅਤੇ ਗਹਿਣਿਆਂ ਦੀ ਦੇਖਭਾਲ ਤੇ ਮੁਰੰਮਤ ਲਈ ਵਿਸ਼ੇਸ਼ ਸਹੂਲਤਾਂ ਵੀ ਬਣਾਈਆਂ ਗਈਆਂ ਹਨ।
Share this content:



Post Comment