Loading Now

ਬਸ਼ਰ ਅਲ-ਅਸਦ ਨੂੰ ਸੁਣਾਈ ਮੌਤ ਦੀ ਸਜ਼ਾ

ਬਸ਼ਰ ਅਲ-ਅਸਦ ਨੂੰ ਸੁਣਾਈ ਮੌਤ ਦੀ ਸਜ਼ਾ

ਦਮਿਸ਼ਕ, 12 ਅਗਸਤ – ਸੀਰੀਆ ਦੀ ਰਾਜਧਾਨੀ ਦਮਿਸ਼ਕ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਨੂੰ ਮਨੁੱਖਤਾ ਵਿਰੁੱਧ ਅਪਰਾਧਾਂ, ਯੋਜਨਾਬੱਧ ਕਤਲ ਅਤੇ ਤਸ਼ੱਦਦ ਸਮੇਤ ਗੰਭੀਰ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ। ਉਨ੍ਹਾਂ ਦੇ ਛੋਟੇ ਭਰਾ ਮਾਹੇਰ ਅਲ-ਅਸਦ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਖ਼ਿਲਾਫ਼ ਫ਼ੈਸਲਾ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਸੁਣਾਇਆ ਗਿਆ। ਇਸ ਮਾਮਲੇ ਵਿੱਚ ਬਸ਼ਰ ਅਲ-ਅਸਦ ਦੇ ਚਚੇਰੇ ਭਰਾ ਅਤੇ ਸਾਬਕਾ ਸੁਰੱਖਿਆ ਅਧਿਕਾਰੀ ਅਤੀਫ਼ ਨਜੀਬ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ। ਨਜੀਬ ਅਦਾਲਤ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੂੰ ਕੈਦੀ ਦੀ ਵਰਦੀ ਵਿੱਚ ਅਦਾਲਤ ਲਿਆਂਦਾ ਗਿਆ। ਉਹ 2011 ਵਿੱਚ ਦਾਰਾ ਸੂਬੇ ਵਿੱਚ ਰਾਜਨੀਤਿਕ ਸੁਰੱਖਿਆ ਸ਼ਾਖਾ ਦੇ ਮੁਖੀ ਰਹੇ ਸਨ। ਉਨ੍ਹਾਂ ’ਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਕਤਲ, ਤਸ਼ੱਦਦ ਅਤੇ ਗੈਰ-ਕਾਨੂੰਨੀ ਹਿਰਾਸਤ ਨਾਲ ਸਬੰਧਤ ਦੋਸ਼ ਲਗਾਏ ਗਏ ਸਨ।
ਬਸ਼ਰ ਅਲ-ਅਸਦ ਅਤੇ ਮਾਹੇਰ ਅਲ-ਅਸਦ ਦਸੰਬਰ 2024 ਵਿੱਚ ਉਨ੍ਹਾਂ ਦੀ ਸਰਕਾਰ ਦੇ ਪਤਨ ਤੋਂ ਬਾਅਦ ਸੀਰੀਆ ਛੱਡ ਕੇ ਰੂਸ ਚਲੇ ਗਏ ਸਨ, ਜਿੱਥੇ ਬਸ਼ਰ ਨੂੰ ਰੂਸੀ ਸਰਕਾਰ ਵੱਲੋਂ ਸ਼ਰਨ ਮਿਲੀ ਹੋਈ ਹੈ। ਇਸ ਕਾਰਨ ਦੋਵਾਂ ਖ਼ਿਲਾਫ਼ ਮੁਕੱਦਮਾ ਗੈਰ-ਹਾਜ਼ਰੀ ਵਿੱਚ ਚਲਾਇਆ ਗਿਆ। ਇਹ ਫ਼ੈਸਲਾ ਸੀਰੀਆ ਵਿੱਚ ਲਗਭਗ 14 ਸਾਲ ਚੱਲੇ ਗ੍ਰਹਿ ਯੁੱਧ ਨਾਲ ਜੁੜੇ ਜਵਾਬਦੇਹੀ ਦੇ ਮਾਮਲਿਆਂ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

Share this content:

Post Comment