ਦੁਕਾਨ ਉੱਤੇ ਲੜੀਆਂ ਲਗਾ ਰਹੇ ਨੌਜਵਾਨ ਦੀ ਕਰੰਟ ਲਗਣ ਕਾਰਨ ਮੌਤ
ਸੁਨਾਮ, 29 ਅਕਤੂਬਰ – ਸੰਗਰੂਰ ਜ਼ਿਲ੍ਹੇ ਅਧੀਨ ਪੈਂਦੇ ਸੁਨਾਮ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਸਥਾਨਕ ਸਿਨੇਮਾ ਰੋਡ ਦੀ ਇਕ ਦੁਕਾਨ ’ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੜੀਆਂ ਲਗਾਉਣ ਸਮੇਂ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰਦੇ ਕਮਲਜੀਤ ਸਿੰਘ (20) ਪੁੱਤਰ ਮਨਦੀਪ ਸਿੰਘ ਵਾਸੀ ਰਵਿਦਾਸਪੁਰਾ ਟਿੱਬੀ ਅੱਜ ਕਰੀਬ ਗਿਆਰਾਂ ਪੌਣੇ ਗਿਆਰਾਂ ਵਜੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ‘ਤੇ ਲੜੀਆਂ ਲਾਉਣ ਲਈ ਦੁਕਾਨ ਦੀ ਛੱਤ ਉੱਤੇ ਚੜ੍ਹਿਆ ਸੀ, ਪਰ ਲੜੀਆਂ ਲਾਉਣ ਸਮੇਂ ਅਚਾਨਕ ਉਹ ਦੁਕਾਨ ਤੋਂ ਲੰਘਦੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਸ ਸਬੰਧੀ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ।
Share this content:



Post Comment