ਡੀਜ਼ਲ ‘ਤੇ 30 ਰੁਪਏ ਤੇ ਪੈਟਰੋਲ ‘ਤੇ 6 ਰੁਪਏ ਦਾ ਘਾਟਾ
ਨਵੀਂ ਦਿੱਲੀ, 10 ਜੂਨ – ਦੇਸ਼ ‘ਚ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਅਤੇ ਗੈਸ ਕੀਮਤਾਂ (LPG Gas Price) ‘ਚ ਫਿਲਹਾਲ ਛੇਤੀ ਰਾਹਤ ਮਿਲਦੀ ਵਿਖਾਈ ਨਹੀਂ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕੱਚੇ ਤੇਲ (Crude Oil Price) ਦੀਆਂ ਕੀਮਤਾਂ ਦਾ ਅਸਰ ਅਜੇ ਲੋਕਾਂ ਦੀ ਜੇਬ ‘ਤੇ ਹੋਰ ਪਾ ਸਕਦੀ ਹੈ। ਆਮ ਆਦਮੀ ਜਿਥੇ ਪਹਿਲਾਂ ਹੀ ਪ੍ਰੇਸ਼ਾਨ ਹੋ ਰਿਹਾ ਹੈ, ਹੁਣ ਸਰਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਤੇਲ ਕੰਪਨੀਆਂ ਈਂਧਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਵੀ ਅਜੇ ਵੀ ਨੁਕਸਾਨ ਝੱਲ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਕੀਮਤਾਂ ਵਿੱਚ ਹੋਰ ਵਾਧਾ ਹੋਣ ਵਾਲਾ ਹੈ।
ਪੈਟਰੋਲੀਅਮ ਮੰਤਰਾਲੇ ਦਾ ਬਿਆਨ
ਪੈਟਰੋਲੀਅਮ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮਲ ਖਨੂਜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਡੀਜ਼ਲ ‘ਤੇ ਪ੍ਰਤੀ ਲੀਟਰ ਲਗਭਗ 30 ਰੁਪਏ ਦਾ ਨੁਕਸਾਨ ਹੁੰਦਾ ਹੈ। ਜਦੋਂ ਤੁਸੀਂ ਦਿੱਲੀ ਵਿੱਚ 95 ਰੁਪਏ ਵਿੱਚ ਡੀਜ਼ਲ ਖਰੀਦਦੇ ਹੋ, ਤਾਂ ਬਾਕੀ 30 ਰੁਪਏ ਅਸਲ ਵਿੱਚ ਕੰਪਨੀ ਵੱਲੋਂ ਸਹਿਣ ਕੀਤੇ ਜਾਂਦੇ ਹਨ ਅਤੇ ਪੈਟਰੋਲ ਲਈ, ਇਹ ਨੁਕਸਾਨ ਅਜੇ ਵੀ ਲਗਭਗ 6 ਰੁਪਏ ਪ੍ਰਤੀ ਲੀਟਰ ਹੈ। ਰੋਜ਼ਾਨਾ ਨੁਕਸਾਨ ਅਜੇ ਵੀ ਲਗਭਗ 600-700 ਕਰੋੜ ਰੁਪਏ ਹੈ। ਦੱਸ ਦਈਏ ਕਿ ਬੀਤੇ ਦਿਨ ਹੀ 7 ਜੂਨ ਨੂੰ ਸਰਕਾਰ ਦੀਆਂ ਤੇਲ ਕੰਪਨੀਆਂ ਨੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਕੀਮਤ 29 ਰੁਪਏ ਵਧਾ ਦਿੱਤੀ ਹੈ।
Share this content:


Post Comment